ਰਾਜਿੰਦਰ ਸਿੰਘ ਨਿੱਝਰ ਕੈਨੇਡਾ ਨੇ ਪਰਿਵਾਰ ਸਹਿਤ ਲਾਇਆ ਹੋਲੇ ਮਹੱਲੇ ਮੌਕੇ ਲੰਗਰ –

ਖ਼ਬਰ ਸ਼ੇਅਰ ਕਰੋ
035639
Total views : 131896

ਜੰਡਿਆਲਾ ਗੁਰੂ, 23 ਮਾਰਚ (ਸਿਕੰਦਰ ਮਾਨ) ਜੰਡਿਆਲਾ ਗੁਰੂ  ਨਜ਼ਦੀਕ ਪੈਂਦੇ ਪਿੰਡ ਨਿੱਝਰਪੁਰਾ ਵਿਖੇ ਰਾਜਿੰਦਰ ਸਿੰਘ ਨਿੱਝਰ ਕਨੇਡਾ ਪਰਿਵਾਰ ਵੱਲੋਂ ਆਪਣੇ ਗ੍ਰਹਿ ਅਜੀਤ ਵਿਲਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਹੋਲੇ ਮਹੱਲੇ ਨੂੰ ਮੌਕੇ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ  ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਪਰੰਤ  ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਦਰਸ਼ਨ ਲਈ ਜਾਂਦੀਆਂ ਸੰਗਤਾਂ ਲਈ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਇਆ ਗਿਆ।

ਇਸ ਮੌਕੇ ਤਪ ਅਸਥਾਨ ਬਾਬਾ ਹੁੰਦਾਲ ਸਾਹਿਬ ਜੀ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ, ਬਾਬਾ ਗੁਰਭੇਜ ਸਿੰਘ ਖੁਜਾਲੇ ਵਾਲੇ, ਗੁਰਜੀਤ ਸਿੰਘ ਘਨੂਪੁਰ ਵਾਲੇ, ਡਾਕਟਰ ਕੁਲਦੀਪ ਸਿੰਘ ਮੱਲੀਆਂ, ਨਵਦੀਪ ਸਿੰਘ ਨਿੱਝਰ, ਰਜਿੰਦਰ ਸਿੰਘ ਨਿੱਝਰ, ਪ੍ਰਭਜੋਤ ਨਿੱਝਰ, ਅਜੀਤ ਕੌਰ ਨਿੱਝਰ, ਜਗਵਿੰਦਰਪਾਲ ਸਿੰਘ ਮਜੀਠਾ, ਸਾਬਕਾ ਸਰਪੰਚ ਦਰਸ਼ਨ ਸਿੰਘ ਨਿੱਝਰਪੁਰਾ ਤੋ ਇਲਾਵਾ ਹੋਰ ਵੀ ਸੰਗਤਾਂ ‘ਤੇ ਪੱਤਰਕਾਰ ਭਾਈਚਾਰੇ ਨੇ ਹਾਜ਼ਰੀ ਭਰੀ।