Total views : 131857
ਅੰਮ੍ਰਿਤਸਰ, 24 ਮਾਰਚ-( ਡਾ. ਮਨਜੀਤ ਸਿੰਘ)- ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਮਹਿਤਾਬ ਸਿੰਘ ਪਿੰਡ ਚਾਟੀਵਿੰਡ ਵਿਖੇ ਕੀਤੀ ਗਈ। ਜਿਸ ਵਿਚ ਕਿਸਾਨ ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ 13 ਫਰਵਰੀ ਤੋਂ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਪੱਕੇ ਮੋਰਚੇ ਲਾ ਕੇ ਸੰਘਰਸ਼ ਕਰ ਰਹੇ ਨੇ ਸੰਘਰਸ਼ ਦੌਰਾਨ ਕਈ ਕਿਸਾਨ ਸ਼ਹੀਦ ਹੋ ਚੁੱਕੇ ਨੇ 21 ਫਰਵਰੀ ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਅੰਨਾ ਤਸ਼ੱਦਦ ਢਾਇਆ ਸੰਘਰਸ਼ ਦੌਰਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ। ਜਿਸ ਦੀ ਜਥੇਬੰਦੀ ਦੇ ਆਗੂਆਂ ਨੇ ਨਿਖੇਧੀ ਕਰਦਿਆਂ ਕਿਹਾ ਕਿ ਕੁਝ ਅਰਸਾ ਪਹਿਲਾਂ ਮਾਨਾਂਵਾਲਾ ਰੇਲਵੇ ਸਟੇਸ਼ਨ ਤੇ 29 ਮਾਰਚ 2004 ਨੂੰ ਸਮੇਂ ਦੀਆਂ ਸਰਕਾਰਾਂ ਨੇ ਅੰਗਰੇਜ਼ ਸਿੰਘ ਬਾਕੀਪੁਰ ਨੂੰ ਸ਼ਹੀਦ ਕਰ ਦਿੱਤਾ ਸੀ ਜਥੇਬੰਦੀ ਨੇ ਬਾਕੀਪੁਰ ਦਾ ਸ਼ਹੀਦੀ ਦਿਹਾੜਾ ਅੰਮ੍ਰਿਤਸਰ ਤਰਨ ਤਾਰਨ, ਫਿਰੋਜ਼ਪੁਰ, ਜਲੰਧਰ, ਕਪੂਰਥਲਾ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਮਨਾਉਣ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ 29 ਮਾਰਚ ਨੂੰ ਅੰਮ੍ਰਿਤਸਰ ਦੀ ਧਰਤੀ ਪਿੰਡ ਚਾਟੀਵਿੰਡ ਵਿਖੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।
ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਖਨੌਰੀ ਬਾਰਡਰ ਵਾਸਤੇ ਛੇਤੀ ਹੀ ਜੱਥੇ ਰਵਾਨਾ ਕੀਤੇ ਜਾਣਗੇ ਅਤੇ ਚੱਲ ਰਿਹਾ ਅੰਦੋਲਨ ਬਹੁਤ ਵੱਡਾ ਅੰਦੋਲਨ ਬਣਦਾ ਜਾ ਰਿਹਾ ਹੈ। ਹੁਣ ਇਹ ਅੰਦੋਲਨ ਭਾਰਤ ਪੱਧਰ ਵਿੱਚ ਫੈਲ ਚੁੱਕਾ ਹੈ ਅਤੇ ਜਿੱਤਣ ਤੱਕ ਅੰਦੋਲਨ ਚੱਲਦਾ ਰਹੇਗ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ, ਮੰਗਲ ਸਿੰਘ ਰਾਮਪੁਰਾ, ਸੋਨੂ ਮਾਹਲ ਸੁਲਤਾਨਵਿੰਡ, ਸੰਦੀਪ ਸਿੰਘ ਮਿੱਠਾ ਚਾਟੀਵਿੰਡ, ਸੁਖਦੇਵ ਸਿੰਘ ਬੁੱਤ, ਪ੍ਰਗਟ ਸਿੰਘ, ਹਰਕੰਵਲ ਸਿੰਘ ਫੌਜੀ, ਗੁਰਸਾਹਿਬ ਸਿੰਘ, ਅੰਗਰੇਜ ਸਿੰਘ ਚਾਟੀਵਿੰਡ, ਪ੍ਰਧਾਨ ਲਾਲ ਸਿੰਘ, ਰੁਪਿੰਦਰਜੀਤ ਸਿੰਘ ਸੁਲਤਾਨਵਿੰਡ, ਮੇਜਰ ਸਿੰਘ ਰਾਮਪੁਰਾ, ਬਖਸੀਸ ਸਿੰਘ ਭਿੰਡਰ ਕਲੋਨੀ, ਪਾਲ ਸਿੰਘ ਚਾਟੀਵੰਡ ਆਦਿ ਆਗੂ ਹਾਜਰ ਸਨ।