ਪੁਲਿਸ ਥਾਣਾ ਘਰਿੰਡਾ ਨੇ ਵੱਡੀ ਮਾਤਰਾ ਚ ਬ੍ਰਾਮਦ ਕੀਤੀ ਨਜਾਇਜ ਸ਼ਰਾਬ ਤੇ ਲਾਹਣ

ਖ਼ਬਰ ਸ਼ੇਅਰ ਕਰੋ
035633
Total views : 131888

ਅੰਮ੍ਰਿਤਸਰ, 24 ਮਾਰਚ (ਡਾ. ਮਨਜੀਤ ਸਿੰਘ)- ਪੁਲਿਸ ਪ੍ਰਸ਼ਾਸਨ ਵੱਲੋਂ ਨਾਜਾਇਜ਼ ਸ਼ਰਾਬ ਕੱਢਣ ਅਤੇ ਨਕਲੀ ਸ਼ਰਾਬ ਬਣਾ ਕੇ ਵੇਚਣ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਖਤੀ ਕਾਰਵਾਈ ਕਰਦਿਆ ਪਰਚੇ ਦਰਜ ਕੀਤੇ ਹਨ।

ਇਸ ਸੰਬੰਧੀ ਡੀ.ਐਸ.ਪੀ. ਅਟਾਰੀ ਸੁਖਜਿੰਦਰ ਸਿੰਘ ਥਾਪਰ ਅਤੇ ਪੁਲਿਸ ਥਾਣਾ ਘਰਿੰਡਾ ਦੇ ਐਸ.ਐਚ. ਓ. ਅਰਜੁਨ ਕੁਮਾਰ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਕੱਢਣ ਵਾਲਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਥਾਣਾ ਘਰਿੰਡਾ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ 1400 ਲੀਟਰ ਲਾਹਣ ਅਤੇ 22 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।