ਅਸਲਾ ਲਾਇਸੈਂਸ ਧਾਰਕ 5 ਅਪ੍ਰੈਲ ਤੱਕ ਆਪਣੇ ਹਥਿਆਰ ਕਰਵਾਉਣ ਜਮਾਂ-ਜਿਲ੍ਹਾ ਮੈਜਿਸਟਰੇਟ

ਖ਼ਬਰ ਸ਼ੇਅਰ ਕਰੋ
035636
Total views : 131893

ਹੁਣ ਤੱਕ ਜਿਲ੍ਹੇ ਵਿੱਚ 17528 ਹਥਿਆਰ ਹੋਏ ਜਮ੍ਹਾਂ
ਅੰਮ੍ਰਿਤਸਰ, 28 ਮਾਰਚ-( ਡਾ. ਮਨਜੀਤ ਸਿੰਘ,  ਸਿਕੰਦਰ ਮਾਨ)- ਲੋਕ ਸਭਾ ਚੋਣਾ 2024 ਦੇ ਮੱਦੇ ਨਜਰ ਜਿਲੇ੍ਹ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਅਤੇ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨਪੇਰੇ ਚਾੜ੍ਹਣ ਲਈ ਅਸਲਾ ਧਾਰਕ ਆਪਣੇ ਅਸਲੇ ਨੂੰ ਸਥਾਨਕ ਥਾਣੇ ਜਾਂ ਲਾਇਸੈਂਸੀ ਡੀਲਰਾਂ ਪਾਸ 5 ਅਪ੍ਰੈਲ, 2024 ਸ਼ਾਮ 5 ਵਜੇ ਤੱਕ ਜਮਾਂ ਕਰਵਾਉਣ ਤਾਂ ਜੋ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ।
ਇਸ ਸਬੰਧੀ ਜਿਲ੍ਹਾ ਮੈਜਿਸਟਰੇਟ ਸ੍ਰੀ ਘਨਸ਼ਾਮ ਥੋਰੀ ਨੇ ਕਿਹਾ ਕਿ ਪਹਿਲਾਂ ਜਿਲ੍ਹਾ ਵਾਸੀਆਂ ਨੂੰ 19 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜੋ ਕਿ ਹੁਣ ਵਧਾ ਕੇ 5 ਅਪ੍ਰੈਲ 2024 ਤੱਕ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਆਪਣਾ ਅਸਲਾ ਜਮ੍ਹਾਂ ਨਾ ਕਰਵਾਉਣ ਵਾਲੇ ਅਸਲਾ ਧਾਰਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਕਮਿਸ਼ਨਰ ਪੁਲਿਸ ਦੇ ਅਧੀਨ ਆਉਂਦੇ ਖੇਤਰ ਵਿੱਚ 15702 ਅਸਲਾ ਲਾਇਸੰਸ ਜਾਰੀ ਕੀਤੇ ਗਏ ਹਨ। ਜਿਨਾਂ ਵਿਚੋਂ 5744 ਅਸਲਾ ਧਾਰਕਾਂ ਵਲੋਂ ਆਪਣਾ ਅਸਲਾ ਜਮ੍ਹਾ ਕਰਵਾ ਦਿੱਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਐਸ.ਐਸ.ਪੀ ਦਿਹਾਤੀ ਅਧੀਨ 28026 ਅਸਲਾ ਲਾਇਸੰਸ ਜਾਰੀ ਕੀਤੇ ਗਏ ਹਨ, ਜਿਨਾਂ ਵਿਚੋਂ 11784 ਅਸਲਾ ਧਾਰਕਾਂ ਨੇ ਆਪਣਾ ਅਸਲਾ ਜਮ੍ਹਾ ਕਰਵਾਇਆ ਹੈ। ਜਿਲ੍ਹਾ ਮੈਜਿਸਟ੍ਰੇਟ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਕਿਹਾ ਕਿ ਉਹ 5 ਅਪ੍ਰੈਲ 2024 ਤੱਕ ਆਪਣਾ ਅਸਲਾ ਜਮ੍ਹਾਂ ਕਰਵਾਉਣ।
——-