Total views : 131895
ਅੰਮ੍ਰਿਤਸਰ, 30 ਮਾਰਚ-( ਸਵਿੰਦਰ ਸਿੰਘ ) ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਉਪਰੰਤ ਗਾਇਕ ਜਸਬੀਰ ਜੱਸੀ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੀ ਕਲਾਕਾਰ ਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ। ਉਨਾਂ ਕਿਹਾ ਕੀ ਮੇਰੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸਨ ਕਿ ਮੈਂ ਰਾਜਨੀਤੀ ਦੇ ਵਿੱਚ ਆ ਰਿਹਾ ਹਾਂ ਪਰ ਇਹ ਅਫਵਾਹਾਂ ਬਿਲਕੁਲ ਝੂਠੀਆਂ ਹਨ ਮੈਂ ਇਸ ਬਾਰੇ ਨਾ ਕਦੇ ਸੋਚਿਆ ਹੈ ਅਤੇ ਨਾ ਹੀਂ ਕਦੇ ਸੋਚਾਂਗਾ। ਉਨਾਂ ਕਿਹਾ ਕਿ ਪੰਜਾਬ ਨੂੰ ਸੱਚੇ ਅਤੇ ਇਮਾਨਦਾਰ ਲੀਡਰਾਂ ਦੀ ਜਰੂਰਤ ਹੈ, ਜੋ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰਨ। ਜਿਸ ਨਾਲ ਪੰਜਾਬ ਦਾ ਵਿਕਾਸ ਹੋ ਸਕੇ। ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਬਾਰੇ ਜਸਬੀਰ ਜੱਸੀ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨਸ਼ਿਆ ਨੂੰ ਜੜ ਤੋਂ ਖਤਮ ਕਰਨ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।