Total views : 131856
ਬਾਬਾ ਬਕਾਲਾ ਸਾਹਿਬ, 30 ਮਾਰਚ (ਸਿਕੰਦਰ ਮਾਨ)-ਸ਼ਾਇਰ ਮੁਖਤਾਰ ਗਿੱਲ ਦੀ ਕਾਵਿ ਪੁਸਤਕ “ਸਮੇਂ ਦੇ ਬਦਲਦੇ ਰੰਗ” ਲੋਕ ਅਰਪਿਤ ਸਮਾਗਮ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ 31 ਮਾਰਚ ਐਤਵਾਰ ਨੂੰ ਸਵੇਰੇ 10 ਵਜੇ ਬਾਬਾ ਮੱਖਣ ਸ਼ਾਹ ਲੁਬਾਣਾਂ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ । ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਸੀ: ਮੀਤ ਪ੍ਰਧਾਨ ਮੱਖਣ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਦੀ ਜਾਣਕਾਰੀ ਅਨੁਸਾਰ ਮੱੱੁਖ ਮਹਿਮਾਨ ਡਾ: ਗੁਰਚਰਨ ਕੌਰ ਕੋਚਰ (ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ) ਹੋਣਗੇ, ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲੰਿਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਹਰਭਜਨ ਸਿੰਘ ਨਾਹਲ (ਪ੍ਰਧਾਨ ਪੰਜਾਬੀ ਲਿਖਾਰੀ ਸਭਾ ਜਲੰਧਰ), ਗਿਆਨ ਸਿੰਘ ਘਈ (ਪ੍ਰਧਾਨ ਰਣਜੀਤ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ), ਅਤਰ ਸਿੰਘ ਤਰਸਿੱਕਾ (ਪ੍ਰਧਾਨ ਪੰਜਾਬੀ ਸਾਹਿਤ ਸਭਾ, ਤਰਸਿੱਕਾ), ਡਾ: ਗਗਨਦੀਪ ਸਿੰਘ (ਪ੍ਰਧਾਨ ਮਝੈਲਾਂ ਦੀ ਸੱਥ) ਸ਼ੁਸ਼ੋਭਿਤ ਹੋਣਗੇ ।