Total views : 131858
ਜੰਡਿਆਲਾ ਗੁਰੂ, 1 ਅਪ੍ਰੈਲ-(ਸਿਕੰਦਰ ਮਾਨ)- ਸ੍ਰੀ ਅਨੰਦਪੁਰ ਸਾਹਿਬ ਨੂੰ ਦਰਸ਼ਨ ਕਰਨ ਜਾ ਰਹੀ ਸੰਗਤ ਨਾਲ ਟਰੈਕਟਰ ਟਰਾਲੀ ‘ਤੇ ਸਵਾਰ ਇਕ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਜੰਡਿਆਲਾ ਗੁਰੂ ਨੇੜੇ ਕਸਬਾ ਬੰਡਾਲਾ ਵਿਖੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਜਿਸ ਜ਼ਖ਼ਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਸਵੇਰ ਪਿੰਡ ਦਾਉਕੇ ਥਾਣਾ ਘਰਿੰਡਾ ਦੇ ਜੱਜਬੀਰ ਸਿੰਘ (30) ਪੁੱਤਰ ਹਰਜਿੰਦਰ ਸਿੰਘ ਆਪਣੇ ਪਿੰਡ ਤੋ ਸੰਗਤ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਜਾ ਰਿਹਾ ਸੀ ਕਿ ਜਦੋ ਉਸ ਦੀ ਟਰਾਲੀ ਪਿੰਡ ਬੰਡਾਲਾ ਨਜਦੀਕ ਪਹੁੰਚੀ ਤਾਂ ਤਰਨ ਤਾਰਨ ਵੱਲੋ ਮੋਟਰਸਾਈਕਲ ਤੇ ਆ ਰਹੇ ਦੋ ਅਣਪਛਾਤੇ ਹਮਾਲਾਵਰਾਂ ਨੇ ਟਰੈਕਟਰ ਚਲਾ ਰਹੇ ਜੱਜਬੀਰ ਸਿੰਘ ਤੇ ਗੋਲੀਆ ਚਲਾ ਦਿੱਤੀਆ, ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਜਖਮੀ ਹਾਲਤ ਚ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਘਟਨਾ ਸੰਬੰਧੀ ਪਤਾ ਲੱਗਣ ਤੇ ਡੀ.ਐਸ.ਪੀ. ਜੰਡਿਆਲਾ ਗੁਰੂ ਰਾਵਿੰਦਰ ਸਿੰਘ ਮੌਕੇ ਤੇ ਪਹੁੰਚੇ। ਜਿੰਨਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਜਲਦ ਹੀ ਫੜ ਲਏ ਜਾਣਗੇ।