Flash News
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪੈਨੋਰਮਾ ਦਾ ਕੀਤਾ ਦੌਰਾ-

“ਤੂੰ ਮੇਰਾ ਮੇਰਾ ਕਹੇ ਬੰਦਿਆ” ਗਾਣਾ ਲੋਕ ਅਰਪਣ–

ਖ਼ਬਰ ਸ਼ੇਅਰ ਕਰੋ
043982
Total views : 148979

ਜਲੰਧਰ, 04 ਜਨਵਰੀ — ਪਰਵਾਸੀ ਪੰਜਾਬੀ ਸਾਹਿਤਕਾਰ ਸੁਰਿੰਦਰ ਸਿੰਘ ਸੁੰਨੜ ਦਾ ਲਿਖਿਆ ਸੱਭਿਆਚਾਰਕ ਗੀਤ “ਤੂੰ ਮੇਰਾ ਮੇਰਾ ਕਹੇਂ ਬੰਦਿਆ” ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਲੋਕ ਅਰਪਣ ਕੀਤਾ ਗਿਆ।

ਲੋਕ ਮੰਚ ਪੰਜਾਬ ਅਤੇ ਕਾਵਿਲੋਕ ਚੈਨਲ ਵੱਲੋਂ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਸ ਗੀਤ ਦੇ ਮਨੋਰਥ ਬਾਰੇ ਦੱਸਦਿਆਂ ਲੇਖਕ ਸੁਰਿੰਦਰ ਸੁੰਨੜ ਨੇ ਕਿਹਾ ਕਿ ਲੋਕ ਪੱਖੀ ਸੰਦੇਸ਼ ਵਾਲਾ ਇਹ ਗੀਤ ਗਾਉਣ ਲਈ ਸਾਫ ਸੁਥਰੀ ਗਾਇਕੀ ਨੂੰ ਪ੍ਰਣਾਏ ਹੋਏ ਸ਼੍ਰੋਮਣੀ ਪੰਜਾਬੀ ਗਾਇਕ ਪਾਲੀ ਦੇਤਵਾਲੀਆਂ ਨੂੰ ਚੁਣਿਆ ਜਾਣਾ,ਪੰਜਾਬੀ ਗਾਇਕੀ ਦਾ ਸੁਭਾਗ ਹੈ, ਇਸ ਗੀਤ ਲਈ ਇਹੋ ਆਵਾਜ਼ ਸਭ ਤੋਂ ਢੁੱਕਵੀਂ ਹੋ ਸਕਦੀ ਸੀ। ਪਾਲੀ ਦੇਤਵਾਲੀਆ ਨੇ ਕਿਹਾ ਕਿ ਉਸਨੇ ਹਮੇਸ਼ਾ ਪਰਿਵਾਰਾਂ ਵਿੱਚ ਬੈਠ ਕੇ ਸਾਂਝੇ ਰੂਪ ਵਿੱਚ ਸੁਣਨ ਵਾਲੇ ਗੀਤ ਹੀ ਗਾਏ ਹਨ, ਇਹ ਗੀਤ ਵੀ ਇਸੇ ਲੜੀ ਦੀ ਅਗਲੀ ਕੜੀ ਹੈ ।

ਸਮਾਗਮ ਦੀ ਪ੍ਰਧਾਨਗੀ ਉਘੇ ਲੇਖਕ ਕੁਲਦੀਪ ਸਿੰਘ ਬੇਦੀ, ਕਾਮਰੇਡ ਗੁਰਮੀਤ ਸਿੰਘ ਦੇਸ਼ ਭਗਤ ਯਾਦਗਾਰ ਹਾਲ, ਡਾਕਟਰ ਲਖਵਿੰਦਰ ਜੌਹਲ, ਸੁਰਿੰਦਰ ਸਿੰਘ ਸੁੰਨੜ, ਰਾਜੇਸ਼ ਥਾਪਾ ਅਤੇ ਪ੍ਰੇਮ ਕਾਕੜੀਆ ਨੇ ਕੀਤੀ ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ.ਉਮਿੰਦਰ ਜੌਹਲ ਨੇ ਕਿਹਾ ਕਿ ਅਜਿਹੀ ਗਾਇਕੀ ਅਤੇ ਗੀਤਕਾਰੀ ਦੀ ਸਮਾਜ ਨੂੰ ਇਸ ਸਮੇਂ ਬੇਹੱਦ ਜ਼ਰੂਰਤ ਹੈ। ਸਮਾਗਮ ਵਿੱਚ ਜਸਵੀਰ ਸਿੰਘ ਸੋਢੀ, ਚਰਨਜੀਤ ਜੋਗੀ, ਪੁਸ਼ਪਿੰਦਰ ਕੌਰ, ਰਣਜੀਤ ਸਿੰਘ ਸੋਢੀ ਅਤੇ ਜਸਪਾਲ ਜ਼ੀਰਵੀ ਸਮੇਤ ਬਹੁਤ ਸਾਰੇ ਸਾਹਿਤਕਾਰ ਅਤੇ ਪੱਤਰਕਾਰ ਹਾਜ਼ਰ ਸਨ।