Total views : 131858
ਜੰਡਿਆਲਾ ਗੁਰੂ, 4 ਅਪ੍ਰੈਲ-(ਸਿਕੰਦਰ ਮਾਨ)- ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ ਅਤੇ ਸ. ਜਗਤਾਰ ਸਿੰਘ ਕਾਰਜਸਾਧਕ ਅਫਸਰ ਜੰਡਿਆਲਾ ਗੁਰੂ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜੈਵਿਕ ਖਾਦ ਦੀ ਵਿਕਰੀ ਲਈ ‘ਹਰਿਆਲੀ ਜੈਵਿਕ ਖਾਦ ਮੇਲਾ’ ਨਗਰ ਕੌਂਸਲ ਦਫਤਰ ਦੇ ਗੇਟ ਸਾਹਮਣੇ ਲਾਇਆ ਗਿਆ।
ਜਿਸ ਵਿੱਚ ਭਾਰਤ ਮਿਸ਼ਨ ਨਾਲ ਜੁੜੇ ਸਾਰੇ ਲੋਕ , ਮੁਲਾਜ਼ਮ ਪ੍ਰੇਰਕ, ਸੀ.ਐਫ ਨੇ ਭਾਗ ਲਿਆ। ਜਿਸ ਵਿੱਚ ਨਗਰ ਕੌਂਸਲ ਵੱਲੋਂ ਘਰਾਂ ਵਿੱਚੋਂ ਇਕੱਠੇ ਕੀਤੇ ਗਏ ਗਿੱਲੇ ਕੂੜੇ ਤੋਂ ਤਿਆਰ ਜੈਵਿਕ ਖਾਦ ਦੀ ਵਿਕਰੀ ਕੀਤੀ ਗਈ। ਜੈਵਿਕ ਖਾਦਾਂ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਜੈਵਿਕ ਮੇਲੇ ਦੌਰਾਨ ਸ੍ਰੀ ਸੰਕਲਪ ਸੈਨੇਟਰੀ ਇੰਸਪੈਕਟਰ ਅਤੇ ਸ੍ਰੀ ਜੁਗਰਾਜ ਸਿੰਘ ਸੂਪਰਡੈਂਟ ਸੈਨੀਟੇਸ਼ਨ, ਮਨਦੀਪ ਕੌਰ ਆਈ.ਈ.ਸੀ ਮਾਹਿਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਿੰਨਾਂ ਦੱਸਿਆ ਕਿ ਸ਼ਹਿਰ ਵਾਸੀ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਤੌਰ ‘ਤੇ ਆਪਣੇ ਇਲਾਕੇ ‘ਚ ਆਉਣ ਵਾਲੇ ਕੂੜਾ ਚੁੱਕਣ ਵਾਲੇ ਨੂੰ ਦੇ ਰਹੇ ਹਨ। ਨਗਰ ਕੌਂਸਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਜੈਵਿਕ ਖਾਦ ਦੀ ਲੋੜ ਹੈ ਉਹ ਨਗਰ ਕੌਂਸਲ ਤੋਂ ਖਰੀਦ ਸਕਦਾ ਹੈ।