ਐਸ ਡੀ ਐਮ ਪੱਟੀ ਕਿਰਪਾਲਵੀਰ ਸਿੰਘ ਦੇ ਦਿਸ਼ਾ ਨਿਰਦੇਸਾਂ ਹੇਠ ਕਰਵਾਇਆ ਗਿਆ ਚੋਣ ਮਿੱਤਰ ਪ੍ਰੋਗਰਾਮ-

ਖ਼ਬਰ ਸ਼ੇਅਰ ਕਰੋ
035609
Total views : 131856

ਤਰਨ ਤਾਰਨ, 12 ਅਪੈ੍ਲ -(ਡਾ. ਦਵਿੰਦਰ ਸਿੰਘ)- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਐਸ ਡੀ ਐਮ ਪੱਟੀ ਸ੍: ਕਿਰਪਾਲ ਵੀਰ ਸਿੰਘ ਦੇ ਦਿਸ਼ਾ ਨਿਰਦੇਸਾਂ ਹੇਠ ਸੈਕਰਡ ਹਾਰਟ ਕੋਨਵੈਂਟ ਸਕੂਲ, ਠੱਕਰਪੁਰਾ ਵਿਖੇ ਚੋਣ ਮਿੱਤਰ ਪ੍ਰੋਗਰਾਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਦਾ ਸੰਚਾਲਨ ਸਕੂਲ ਦੇ ਪਿ੍ੰਸੀਪਲ ਸਹਿਬਾਨ ਵਲੋਂ ਕੀਤਾ ਗਿਆ। ਇਸ ਪੋ੍ਗਰਾਮ ਵਿੱਚ ਸਵੀਪ ਐਕਟੀਵਿਟੀ ਪ੍ਰੋਗਰਾਮ ਦੇ ਨੋਡਲ ਇੰਚਾਰਜ ਸ੍ਰੀ ਉਕਾਂਰ ਸਿੰਘ ਅਤੇ ਸ੍ਰੀ ਮਤੀ ਪਰਮਿੰਦਰ ਕੋਰ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਵੋਟ ਵਾਲੇ ਦਿਨ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਵਲੋਂ ਲੈਕਚਰ ਅਤੇ ਕਵਿਤਾਵਾਂ ਸੁਣਾਈਆਂ ਗਈਆਂ। ਇਸ ਸਮੇਂ ਸਿਗਨੇਚਰ ਅਭਿਆਨ ਵੀ ਚਲਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨ ਵਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ। ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।
————