Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

ਪਰਾਲੀ ਸਾੜੇ ਬਿਨਾਂ ‘ਸਰਫੇਸ ਸੀਡਰ’ ਨਾਲ ਬੀਜੀ ਕਣਕ ਦੇ ਖੇਤ ਦਾ ਮੌਕਾ ਵੇਖਣ ਪੁੱਜੇ ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
050921
Total views : 167417

ਵਾਤਾਵਰਣ ਅਤੇ ਧਰਤੀ ਬਚਾਉਣ ਲਈ ਅੱਗੇ ਆਉਣ ਕਿਸਾਨ-ਘਨਸ਼ਾਮ ਥੋਰੀ
ਪੈਸੇ ਤੇ ਵਾਤਵਰਣ ਦੀ ਬਚਤ ਲਈ ਲਾਹੇਵੰਦ ਹੈ ਸਰਫੇਸ ਸੀਡਰ ਦੀ ਵਿਧੀ-ਖੇਤੀ ਅਧਿਕਾਰੀ
ਅੰਮ੍ਰਿਤਸਰ, 18 ਅਪ੍ਰੈਲ (ਡਾ. ਮਨਜੀਤ ਸਿੰਘ,  ਸਿਕੰਦਰ ਮਾਨ)-ਝੋਨੇ ਦੀ ਪਰਾਲੀ ਸਾੜੇ ਤੋਂ ਬਿਨਾਂ ਘੱਟ ਖਰਚ ਤੇ ਘੱਟ ਸਮੇਂ ਵਿਚ ਕਣਕ ਦੀ ਬਿਜਾਈ ਕਰਨ ਲਈ ਆਈ ਨਵੀਂ ਤਕਨੀਕ ‘ਸਰਫੇਸ ਸੀਡਰ’ ਦੀ ਵਰਤੋਂ ਨਾਲ ਬੀਜੀ ਕਣਕ ਦੇ ਖੇਤ ਦਾ ਮੌਕਾ ਵੇਖਣ ਤੇ ਉਕਤ ਕਿਸਾਨ ਦੇ ਵਿਚਾਰ ਸੁਣਨ ਲਈ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਪਿੰਡ ਹੁਸ਼ਿਆਰ ਨਗਰ ਦਾ ਵਿਸ਼ੇਸ਼ ਤੌਰ ਉਤੇ ਦੌਰਾ ਕੀਤਾ ਅਤੇ ਕਿਸਾਨ ਸ. ਗੁਰਸੇਵਕ ਸਿੰਘ ਪੁੱਤਰ ਸ. ਸੁਖਵਿੰਦਰ ਸਿੰਘ ਨੂੰ ਨਵੀਂ ਤਕਨੀਕ ਅਪਨਾਉਣ ਲਈ ਸਾਬਾਸ਼ ਦਿੱਤੀ। ਇਸ ਮੌਕੇ ਉਨਾਂ ਨਾਲ ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਸ੍ਰੀ ਥੋਰੀ ਨੇ ਕਿਸਾਨ ਗੁਰਸੇਵਕ ਸਿੰਘ ਨਾਲ ਖੁੱਲੀ ਗੱਲਬਾਤ ਕਰਦੇ ਉਸ ਕੋਲੋਂ ਇਸ ਤਜ਼ਰਬੇ ਦੇ ਵੇਰਵੇ ਲਏ ਤਾਂ ਕਿਸਾਨ ਨੇ ਦੱਸਿਆ ਕਿ ਉਸਨੇ ਪਹਿਲੀ ਵਾਰ 5 ਏਕੜ ਰਕਬੇ ਵਿਚ ਸਰਫੇਸ ਸੀਡਰ ਦੀ ਮਦਦ ਨਾਲ ਪਰਾਲੀ ਸਾੜੇ ਬਿਨਾਂ ਕਣਕ ਬੀਜੀ ਸੀ ਜੋ ਕਿ ਕਈ ਪਹਿਲੂਆਂ ਤੋਂ ਵਧੀਆ ਅਤੇ ਮੁਨਾਫੇ ਵਿਚ ਰਹੀ। ਉਸਨੇ ਦੱਸਿਆ ਕਿ ਮੈਂ 16 ਨਵੰਬਰ ਨੂੰ ਇਹ ਕਣਕ ਬੀਜੀ ਅਤੇ ਉਸ ਵੇਲੇ ਹੀ ਇਕ ਪਾਣੀ ਲਗਾ ਦਿੱਤਾ। ਇਸ ਮਗਰੋਂ ਕੇਵਲ ਇਕ ਪਾਣੀ ਹੋਰ ਲਗਾਇਆ। ਇਸ ਤੋਂ ਇਲਾਵਾ ਉਕਤ ਕਣਕ ਨੂੰ ਡੀ ਏ ਪੀ ਬਿਲਕੁੱਲ ਨਹੀਂ ਪਾਈ ਅਤੇ ਯੂਰੀਆ ਖਾਦ ਵੀ ਆਮ ਖੇਤਾਂ ਨਾਲੋਂ ਅੱਧੀ ਪਾਈ ਹੈ। ਇਸ ਤੋਂ ਇਲਾਵਾ ਇਸ ਕਣਕ ਨੂੰ ਨਾ ਤਾਂ ਕਿਸੇ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਪਈ ਤੇ ਨਾ ਹੀ ਕਿਸੇ ਕੀੜੇਮਾਰ ਜਾਂ ਤੇਲੇ ਦੀ ਸਪਰੇਅ ਕਰਨ ਦੀ ਲੋੜ ਪਈ। ਉਸਨੇ ਦੱਸਿਆ ਕਿ ਇਸ ਕਣਕ ਦੇ ਖੇਤ ਵੀ ਅੱਜ ਆਮ ਖੇਤਾਂ ਵਾਂਗ ਹਨ ਅਤੇ ਆਸ ਹੈ ਕਿ ਇੰਨਾ ਦਾ ਝਾੜ ਵੀ ਰਵਾਇਤੀ ਤੌਰ ਤੇ ਬੀਜੀ ਕਣਕ ਵਾਂਗ 18 ਤੋਂ 20 ਕੁਇੰਟਲ ਪ੍ਰਤੀ ਕਿੱਲਾ ਰਹੇਗਾ। ਉਸਨੇ ਕਿਹਾ ਕਿ ਜੇਕਰ ਇਹ ਕਣਕ ਇੰਨਾ ਝਾੜ ਵੀ ਦੇ ਦਿੰਦੀ ਹੈ ਤਾਂ ਵੀ ਉਸਦੀ ਪ੍ਰਤੀ ਕਿੱਲਾ 4-5 ਹਜ਼ਾਰ ਰੁਪਏ ਦੀ ਬਚਤ ਰਹੇਗੀ ਕਿਉਂਕਿ ਇਸ ਉਤੇ ਲਾਗਤ ਘੱਟ ਆਈ ਹੈ। ਇਸ ਤੋਂ ਇਲਾਵਾ ਇਸ ਹੇਠ ਵਾਹੀ ਗਈ ਪਰਾਲੀ ਜੋ ਕਿ ਹੁਣ ਬਿਲਕੁੱਲ ਗਲ ਕੇ ਖਾਦ ਬਣ ਚੁੱਕੀ ਹੈ ਆਉਣ ਵਾਲੀ ਸਾਉਣੀ ਦੀ ਫਸਲ ਦੇ ਵਾਧੇ ਵਿਚ ਵੀ ਕੰਮ ਕਰੇਗੀ।
ਇਸ ਮੌਕੇ ਡਿਪਟੀ ਡਾਇਰੈਕਟਰ ਖੇਤੀਬਾੜੀ ਸ੍ਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਤਰਾਂ ਕਣਕ ਦੀ ਬਿਜਾਈ ਨਾਲ ਇਕ ਤਾਂ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਮੁਕਤੀ ਮਿਲਦੀ ਹੈ, ਦੂਸਰਾ ਮਿਤਰ ਕੀੜੇ, ਪੰਛੀ ਤੇ ਰੁੱਖਾਂ ਦਾ ਨੁਕਸਾਨ ਨਹੀਂ ਹੁੰਦਾ, ਤੀਸਰਾ ਪਰਾਲੀ ਖੇਤ ਵਿਚ ਰਲਣ ਕਾਰਨ ਨਮੀ ਲੰਮਾ ਸਮਾਂ ਬਰਕਰਾਰ ਰਹਿੰਦੀ ਹੈ, ਜੋ ਕਿ ਪੌਦੇ ਦੇ ਵਾਧੇ ਵਿਚ ਸਹਾਈ ਹੁੰਦੀ ਹੈ। ਉਨਾਂ ਆਸ ਪ੍ਰਗਟਾਈ ਕਿ ਇਸ ਕਣਕ ਦਾ ਝਾੜ ਆਮ ਕਣਕ ਨਾਲੋਂ ਵੱਧ ਰਹੇਗਾ। ਇਸ ਮੌਕੇ ਐਸ ਡੀ ਐਮ ਸ੍ਰੀ ਲਾਲ ਵਿਸਵਾਸ਼, ਏ ਡੀ ਓ ਸ੍ਰੀ ਸੁਖਚੈਨ ਸਿੰਘ, ਬਲਾਕ ਖੇਤੀਬਾੜੀ ਵਿਕਾਸ ਅਫਸਰ ਸ੍ਰੀ ਰਮਨ ਕੁਮਾਰ, ਏ ਡੀ ਓ ਅਮਰਦੀਪ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ
ਹੁਸ਼ਿਆਰ ਨਗਰ ਵਿਖੇ ਕਣਕ ਦੇ ਖੇਤ ਦਾ ਦੌਰਾ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ।