




Total views : 161400






Total views : 161400ਅੰਮ੍ਰਿਤਸਰ, 22 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਜਿਲਾ ਚੋਣ ਅਧਿਕਾਰੀ ਸ੍ਰੀ ਘਨਸਾਮ ਥੋਰੀ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਹਦਾਇਤ ਕੀਤੀ ਕਿ ਚੋਣਾਂ ਦੇ ਚੱਲਦੇ ਹਵਾਈ ਅੱਡੇ ਉੱਤੇ ਆਉਣ ਵਾਲੇ ਸਾਰੇ ਚਾਰਟਿਡ ਜਹਾਜਾਂ ਅਤੇ ਹੈਲੀਕਾਪਟਰ ਦੀ ਸੂਚਨਾ ਚੋਣ ਦਫਤਰ ਨੂੰ ਦਿੱਤੀ ਜਾਵੇ ਤਾਂ ਜੋ ਇੰਨਾ ਉਤੇ ਆਉਣ ਵਾਲੇ ਯਾਤਰੀਆਂ ਉੱਤੇ ਨਜਰ ਰਹੇ ਅਤੇ ਜਹਾਜਾਂ ਦੀ ਤਲਾਸੀ ਵੀ ਲਈ ਜਾਵੇ। ਉਨਾਂ ਦੱਸਿਆ ਕਿ ਚੋਣ ਜਾਬਤੇ ਤੱਕ ਹਵਾਈ ਅੱਡੇ ਉੱਤੇ ਆਉਣ ਵਾਲੇ ਹਰੇਕ ਮੁਸਾਫਿਰ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵੋਟਰਾਂ ਨੂੰ ਲਾਲਚ ਦੇਣ ਲਈ ਕਿਸੇ ਤਰਾਂ ਵੀ ਵੱਡੀ ਮਾਤਰਾ ਵਿੱਚ ਨਗਦੀ ਆਦਿ ਜਿਲੇ ਵਿੱਚ ਨਾ ਲਿਆਂਦੀ ਜਾ ਸਕੇ । ਉਨਾਂ ਹਵਾਈ ਅੱਡੇ ਉੱਤੇ ਆਉਣ ਵਾਲੀਆਂ ਸਾਰੀਆਂ ਚਾਰਟਿਡ ਉਡਾਨਾਂ ਦਾ ਰਿਕਾਰਡ ਸਾਂਭ ਕੇ ਰੱਖਣ ਦੀ ਹਦਾਇਤ ਵੀ ਕੀਤੀ।
ਜਿਲਾ ਚੋਣ ਅਧਿਕਾਰੀ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਉਹ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਲਈ ਆਉਣ ਵਾਲੇ ਅਜਿਹੇ ਨੇਤਾ ਜਾਂ ਸਟਾਰ ਪ੍ਰਚਾਰਕ ਦੀ ਸੂਚਨਾ ਜਿਲਾ ਚੋਣ ਦਫਤਰ ਨੂੰ ਦੇਣਾ ਯਕੀਨੀ ਬਨਾਉਣ ਤਾਂ ਜੋ ਚੋਣ ਖਰਚੇ ਉੱਤੇ ਨਿਗਾਹ ਰੱਖਣ ਵਾਲੀਆਂ ਟੀਮਾਂ ਨੂੰ ਇਸ ਸਾਰੀ ਮੂਵਮੈਂਟ ਬਾਰੇ ਜਾਣੂੰ ਕਰਵਾਇਆ ਜਾ ਸਕੇ।
ਇਸ ਮੀਟਿੰਗ ਵਿਚ ਪੁਲਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਮੈਡਮ ਸੋਨਮ ਆਈ. ਏ ।ਐਸ ਏਅਰਪੋਰਟ ਡਾਇਰੈਕਟਰ ਸ਼੍ਰੀ ਵੀ ਕੇ ਸੇਠ, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੋਰ, ਐਸ ਡੀ ਐਮ ਲੋਪੋਕੇ ਮੈਡਮ ਅਮਨਦੀਪ ਕੌਰ,ਏ ਡੀ ਸੀ.ਪੀ ਸ: ਪੀ.ਐਸ ਵਿਰਕ, ਏ.ਟੀ.ਸੀ ਇੰਚਾਰਜ਼ ਸ਼੍ਰੀ ਏ.ਕੇ ਸ਼ਰਮਾ, ਡਿਪਟੀ ਕਮਾਂਡੈਟ ਸੀ.ਆਈ .ਐਸ ਐਫ ਬੀ.ਵਿਦਿਆਸਾਗਰ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।







