Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਵੈਬ ਕੈਮਰਿਆਂ ਰਾਹੀਂ ਜਿਲ੍ਹਾ ਪ੍ਰਸ਼ਾਸਨ ਰੱਖੇਗਾ ਤਿੱਖੀ ਨਜ਼ਰ

ਖ਼ਬਰ ਸ਼ੇਅਰ ਕਰੋ
050915
Total views : 167403

ਸਾਰੇ ਬੂਥਾਂ ਤੋਂ ਸਿੱਧਾ ਪ੍ਰਸਾਰਣ ਵੇਖਣ ਲਈ ਜਿਲ੍ਹਾ ਪੱਧਰ ਦਾ ਵੈਬ ਕਾਸਟਿੰਗ ਕੰਟਰੋਲ ਰੂਮ ਸਥਾਪਿਤ
-ਮੁੱਖ ਚੋਣ ਕਮਿਸ਼ਨਰ ਵੱਲੋਂ ਅੰਮਿ੍ਰਤਸਰ ਵਿਚ ਕੀਤੇ ਇਸ ਨਿਵਕਲੇ ਉਪਰਾਲੇ ਦੀ ਸ਼ਲਾਘਾ
-ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਹੋਇਆ ਸਫਲ ਪ੍ਰੀਖਣ
ਅੰਮਿ੍ਤਸਰ, 30 ਮਈ (ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਅੰਮਿ੍ਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਆਪ ਨਜ਼ਰ ਰੱਖਣ ਲਈ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਹਰੇਕ ਬੂਥ ਉਤੇ ਕੈਮਰੇ ਲਗਾ ਕੇ ਉਨਾਂ ਦਾ ਸਿੱਧਾ ਪ੍ਰਸਾਰਣ ਆਪ ਵੇਖ ਸਕਣ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ, ਜਿਸ ਲਈ ਸਥਾਨਕ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿਚ ਵੈਬ ਕਾਸਟਿੰਗ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਵਿਚ ਅੰਮਿ੍ਰਤਸਰ ਲੋਕ ਸਭਾ ਹਲਕੇ ਦੇ 1684 ਬੂਥਾਂ ਤੋਂ ਸਿੱਧਾ ਪ੍ਰਸਾਰਣ ਆਵੇਗਾ, ਜਿਸ ਨੂੰ ਅੱਗੇ ਵੇਖਣ ਲਈ 200 ਦੇ ਕਰੀਬ ਕੰਪਿਊਟਰ ਤੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ। ਇੰਨਾ ਕੰਪਿਊਟਰਾਂ ਉਤੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਕੰਪਿਊਟਰ ਸਿੱਖਿਆ ਲੈ ਰਹੇ ਵਿਦਿਆਰਥੀ, ਜਿੰਨਾ ਦੀ ਗਿਣਤੀ 240 ਹੈ, ਕੰਮ ਕਰਨਗੇ ਅਤੇ ਉਹ ਆਪਣੇ ਅਲਾਟ ਕੀਤੇ ਹੋਏ ਬੂਥਾਂ ਦਾ ਸਿੱਧਾ ਪ੍ਰਸਾਰਣ ਸਕਰੀਨਾਂ ਉਤੇ ਵੇਖਣਗੇ। ਉਨਾਂ ਵਿਦਿਆਰਥੀਆਂ ਨੂੰ ਇਸ ਕੰਮ ਲਈ ਸਿੱਖਿਅਤ ਕੀਤਾ ਗਿਆ ਹੈ ਕਿ ਬੂਥਾਂ ਉਪਰ ਉਨਾਂ ਕਿਸ-ਕਿਸ ਚੀਜ਼ ਉਤੇ ਨਿਗਾਹ ਰੱਖਣੀ ਹੈ। ਜਿੱਥੇ ਵੀ ਕਿਧਰੇ ਕੋਈ ਕੁਤਾਹੀ, ਸ਼ਰਾਰਤ, ਝਗੜਾ ਜਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੁੰਦੀ ਨਜ਼ਰ ਆਵੇਗੀ, ਉਹ ਜਿਲ੍ਹਾ ਚੋਣ ਅਧਿਕਾਰੀ ਦੇ ਧਿਆਨ ਵਿਚ ਲਿਆਉਣ ਦੇ ਨਾਲ-ਨਾਲ ਸਬੰਧਤ ਹਲਕੇ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਤੇ ਸੈਕਟਰ ਅਫਸਰ ਨੂੰ ਸੂਚਿਤ ਕਰਨਗੇ, ਜੋ ਕਿ ਮੌਕੇ ਉਤੇ ਪੁਹੰਚ ਕੇ ਤਰੁੰਤ ਇਸ ਸਮੱਸਿਆ ਦਾ ਹੱਲ ਕਰਨਗੇ।
ਅੱਜ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਇਸ ਕੰਟਰੋਲ ਰੂਮ ਦਾ ਸਫਲ ਪ੍ਰੀਖਣ ਕੀਤਾ ਗਿਆ, ਜਿੱਥੇ ਸਾਰੇ ਬੂਥਾਂ ਤੋਂ ਸਿੱਧਾ ਪ੍ਰਸਾਰਣ ਹੋਇਆ ਜੋ ਕਿ ਜਿਲਾ ਅਧਿਕਾਰੀਆਂ ਦੇ ਨਾਲ-ਨਾਲ ਇੰਨਾ ਵਲੰਟੀਅਰਾਂ ਨੇ ਵੀ ਵੇਖਿਆ ਅਤੇ ਉਸ ਦਾ ਕੰਟਰੋਲ ਸੰਭਾਲਿਆ। ਇਸ ਮੌਕੇ ਵੈਬ ਕਾਸਟਿੰਗ ਲਈ ਤਾਇਨਾਤ ਕੀਤੇ ਗਏ ਆਈ ਏ ਐਸ ਅਧਿਕਾਰੀ ਸ੍ਰੀਮਤੀ ਸੋਨਮ, ਜਿਲ੍ਹਾ ਤਕਨੀਕੀ ਕੁਆਰਡੀਨੇਟਰ ਸ੍ਰੀ ਪ੍ਰਿੰਸ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਥੋਰੀ ਨੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਉਂਦੇ ਦੱਸਿਆ ਕਿ ਜਿੱਥੇ ਵੀ ਕਿਧਰੇ ਤੁਸੀਂ ਕੋਈ ਕੁਤਾਹੀ ਨੋਟਿਸ ਕਰੋ, ਤਰੁੰਤ ਸਬੰਧਤ ਅਧਿਕਾਰੀ ਦੇ ਨੋਟਿਸ ਵਿਚ ਲਿਆਓ ਤਾਂ ਜੋ ਵੋਟਾਂ ਵਾਲੇ ਦਿਨ ਕਿਸੇ ਬੂਥ ਉਪਰ ਵੋਟਾਂ ਪਾਉਣ ਦਾ ਕੰਮ ਪ੍ਰਭਾਵਿਤ ਨਾ ਹੋਵੇ। ਉਨਾਂ ਦੱਸਿਆ ਕਿ ਅੱਜ ਮੁੱਖ ਚੋਣ ਕਮਿਸ਼ਨਰ ਪੰਜਾਬ ਨੇ ਵੀ ਤੁਹਾਡੇ ਵੱਲੋਂ ਕੀਤੇ ਜਾ ਰਹੇ ਇਸ ਕੰਮ ਦੀ ਸਰਾਹਨਾ ਕੀਤੀ ਹੈ, ਜਿਸ ਵਿਚ ਉਨਾਂ ਕਿਹਾ ਕਿ ਅੰਮਿ੍ਰਤਸਰ ਵਿਚ ਕੀਤਾ ਗਿਆ ਇਹ ਨਿਵੇਕਲ ਤਜ਼ਰਬਾ ਕਾਬਿਲ ਏ ਤਾਰੀਫ ਹੈ ਅਤੇ ਇਸ ਕੰਮ ਲਈ ਕਾਲਜ ਵਿਦਿਆਰਥੀਆਂ ਦੀ ਇਕ ਵਲੰਟੀਅਰਾਂ ਵਜੋਂ ਲਈ ਗਈ ਸੇਵਾ ਬਹੁਤ ਹੀ ਵਧੀਆ ਗੱਲ ਹੈ, ਕਿਉਂਕਿ ਇਸ ਨਾਲ ਇਕ ਤਾਂ ਬੱਚਿਆਂ ਨੂੰ ਚੋਣ ਕਮਿਸ਼ਨ ਵੱਲੋਂ ਨਿਰਪੱਖ ਵੋਟਾਂ ਕਰਵਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਜਾਣੂੰ ਹੋਣ ਦਾ ਮੌਕਾ ਮਿਲੇਗਾ ਦੂਸਰਾ ਇੰਨਾ ਬੱਚਿਆਂ ਨੂੰ ਦੁਨੀਆਂ ਦੇ ਵੱਡੇ ਲੋਕਤੰਤਰ ਲਈ ਪੈਣ ਵਾਲੀਆਂ ਵੋਟਾਂ ਵਿਚ ਸੇਵਾਵਾਂ ਨਿਭਾਉਣ ਦਾ ਮੌਕਾ ਮਿਲੇਗਾ।