ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਅੰਮ੍ਰਿਤਸਰ ਨੇ ਕੀਤਾ ਸਥਾਪਿਤ

ਖ਼ਬਰ ਸ਼ੇਅਰ ਕਰੋ
035611
Total views : 131858

ਹਰੇਕ ਬੂਥ ਉਤੇ ਬਾਜ਼ ਵਰਗੀ ਨਜ਼ਰ ਰੱਖੀ ਵੈਬ ਕਾਸਟਿੰਗ ਕੰਟਰੋਲ ਰੂਮ ਦੇ ਵਲੰਟੀਅਰਾਂ ਨੇ – ਜਿਲ੍ਹਾ ਚੋਣ ਅਧਿਕਾਰੀ
ਸਾਰੇ ਬੂਥਾਂ ਤੋਂ ਸਿੱਧਾ ਪ੍ਰਸਾਰਣ ਵੇਖ ਕੇ ਨਾਲੋ ਨਾਲ ਰਿਪੋਰਟ ਕਰਦੇ ਰਹੇ ਵਿਦਿਆਰਥੀ
ਜਿਲ੍ਹਾ ਚੋਣ ਅਧਿਕਾਰੀ ਨੇ ਕੀਤਾ ਸਾਰੇ ਵਲੰਟੀਅਰਾਂ ਦਾ ਸਨਮਾਨ
ਜਿਲ੍ਹੇ ਵਿੱਚ ਅਮਨ ਅਤੇ ਸ਼ਾਂਤੀ ਪੂਰਵਕ ਢੰਗ ਨਾਲ ਵੋਟਾਂ ਪਾਉਣ ਤੇ ਲੋਕਾਂ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 1 ਜੂਨ – (ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਨਜ਼ਰ ਰੱਖਣ ਲਈ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਵਲੋਂ ਕਾਇਮ ਕੀਤਾ ਗਿਆ ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਚੋਣਾਂ ਨੂੰ ਸੁਖਾਵੇਂ ਮਾਹੌਲ ਵਿੱਚ ਸਿਰੇ ਚਾੜ੍ਹਨ ਲਈ ਮੀਲ ਪੱਥਰ ਸਾਬਤ ਹੋਇਆ। ਹਰੇਕ ਬੂਥ ਉਤੇ ਕੈਮਰੇ ਲਗਾ ਕੇ ਉਸ ਦਾ ਸਿੱਧਾ ਪ੍ਰਸਾਰਣ ਵੇਖ ਰਹੇ ਵਲੰਟੀਅਰਾਂ ਨੇ ਜਿਸ ਵੀ ਬੂਥ ਉੱਤੇ ਕੋਈ ਸਮੱਸਿਆ ਆਈ ਉਸਦੀ ਰਿਪੋਰਟ ਤੁਰੰਤ ਚੋਣ ਅਮਲੇ ਨੂੰ ਦੇ ਕੇ ਇਸ ਦਾ ਫੌਰੀ ਹੱਲ ਕਰਵਾਇਆ। ਜਿਸ ਨਾਲ ਵੋਟਾਂ ਦਾ ਕੰਮ ਨਿਰਵਿਘਨ ਚਲਦਾ ਰਿਹਾ। ਅੱਜ ਵੋਟਾਂ ਦੀ ਸਮਾਪਤੀ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਖੁਦ ਵੈਬ ਕਾਸਟਿੰਗ ਕੰਟਰੋਲ ਰੂਮ ਪਹੁੰਚੇ ਅਤੇ ਇਸ ਕੰਮ ਵਿੱਚ ਲੱਗੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਾਬਾਸ਼ ਦਿੰਦੇ ਹੋਏ ਸਨਮਾਨਤ ਕੀਤਾ।
ਦੱਸਣਯੋਗ ਹੈ ਕਿ ਹਰੇਕ ਬੂਥ ਤੋਂ ਕੈਮਰੇ ਲਗਾ ਕੇ ਇਸਦਾ ਸਿੱਧਾ ਪ੍ਰਸਾਰਣ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿਚ ਕਾਇਮ ਕੀਤੇ ਵੈਬ ਕਾਸਟਿੰਗ ਕੰਟਰੋਲ ਰੂਮ ਵਿੱਚ ਸਕਰੀਨਾਂ ਉੱਤੇ ਵੇਖਿਆ ਗਿਆ। ਇਸ ਕੰਟਰੋਲ ਰੂਮ ਵਿਚ ਅੰਮਿ੍ਰਤਸਰ ਲੋਕ ਸਭਾ ਹਲਕੇ ਦੇ 1684 ਬੂਥਾਂ ਤੋਂ ਸਿੱਧਾ ਪ੍ਰਸਾਰਣ ਆਇਆ, ਜਿਸ ਨੂੰ ਅੱਗੇ 200 ਦੇ ਕਰੀਬ ਕੰਪਿਊਟਰਾਂ ਅਤੇ ਵੱਡੀਆਂ ਸਕਰੀਨਾਂ ਉੱਪਰ ਇਨਾਂ ਵਲੰਟੀਅਰਾਂ ਨੇ ਬਾਜ ਦੀ ਅੱਖ ਨਾਲ ਵੇਖਿਆ। ਜਿੱਥੇ ਵੀ ਕਿਧਰੇ ਕੋਈ ਕੁਤਾਹੀ, ਸ਼ਰਾਰਤ, ਝਗੜਾ, ਢਿੱਲ ਮੱਠ, ਵੋਟਰ ਮਸ਼ੀਨ ਦਾ ਤਕਨੀਕੀ ਨੁਕਸ ਜਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੁੰਦੀ ਨਜ਼ਰ ਆਈ, ਉਹ ਇਨਾਂ ਵਿਦਿਆਰਥੀਆਂ ਨੇ ਚੋਣ ਅਮਲੇ ਦੇ ਧਿਆਨ ਵਿਚ ਲਿਆ ਕੇ ਨਾਲੋਂ-ਨਾਲ ਸਬੰਧਤ ਹਲਕੇ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਤੇ ਸੈਕਟਰ ਅਫਸਰ ਨੂੰ ਵੀ ਸੂਚਿਤ ਕਰਦੇ ਰਹੇ। ਜਿਸ ਨਾਲ ਵੋਟਾਂ ਦਾ ਕੰਮ ਨਿਰਵਿਘਨ ਚਲਦਾ ਰਿਹਾ।
ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਜੋ ਸਾਰੇ ਬੂਥਾਂ ਤੋਂ ਸਿੱਧਾ ਪ੍ਰਸਾਰਣ ਇੰਨਾ ਵਲੰਟੀਅਰਾਂ ਦੇ ਨਾਲ ਵੇਖਦੇ ਰਹੇ ਨੇ ਵਲੰਟੀਅਰਾਂ ਨੂੰ ਸਾਬਾਸ਼ ਦਿੰਦਿਆਂ ਕਿਹਾ ਕਿ ਤੁਹਾਡੇ ਕੰਮ ਦੀ ਸਿਫਤ ਮੁੱਖ ਚੋਣ ਕਮਿਸ਼ਨ ਪੰਜਾਬ ਨੇ ਵੀ ਕੀਤੀ ਹੈ ਅਤੇ ਸਾਨੂੰ ਤੁਹਾਡੀਆਂ ਸੇਵਾਵਾਂ ਨਾਲ ਲੋਕਤੰਤਰ ਦੀ ਇਸ ਵੱਡੀ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਬੜੀ ਆਸਾਨੀ ਰਹੀ ਹੈ। ਜਿਸ ਲਈ ਮੈਂ ਬਤੌਰ ਜਿਲ੍ਹਾ ਚੋਣ ਅਧਿਕਾਰੀ ਤੁਹਾਡਾ ਧੰਨਵਾਦੀ ਹਾਂ। ਸ੍ਰੀ ਥੋਰੀ ਨੇ ਜਿਲ੍ਹੇ ਵਿੱਚ ਅਮਨ ਅਤੇ ਸਾਂਤੀ ਨਾਲ ਵੋਟਾਂ ਪਾਉਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਮੌਕੇ ਆਈ ਏ ਐਸ ਅਧਿਕਾਰੀ ਸ੍ਰੀਮਤੀ ਸੋਨਮ, ਜਿਲ੍ਹਾ ਤਕਨੀਕੀ ਕੁਆਰਡੀਨੇਟਰ ਸ੍ਰੀ ਪ੍ਰਿੰਸ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ : ਵੈਬ ਕਾਸਟਿੰਗ ਕੰਟਰੋਲ ਰੂਮ ਵਿੱਚ ਵਲੰਟੀਅਰਾਂ ਨੂੰ ਸਨਮਾਨ ਕਰਦੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ
===—