




Total views : 161406






Total views : 161406ਅੰਮ੍ਰਿਤਸਰ, 10 ਜੂਨ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ,ਸੂਬਾ ਆਗੂ ਡਾ: ਕੰਵਰਦਲੀਪ ਸਿੰਘ,ਸੂਬਾ ਆਗੂ ਗੁਰਬਚਨ ਸਿੰਘ ਚੱਬਾ,ਜਿਲਾ ਆਗੂ ਸਕੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਅੱਜ ਜਿਲਾ ਅੰਮ੍ਰਿਤਸਰ ਤੋਂ ਸੈਕੜੇ ਕਿਸਾਨਾਂ ਮਜ਼ਦੁਰਾਂ ਦਾ ਜੱਥਾ ਸ਼ੰਭੂ ਮੋਰਚੇ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 13 ਫਰਵਰੀ ਤੋਂ ਵੱਖ ਵੱਖ ਬਾਰਡਰਾਂ ਉੱਤੇ ਲੱਗੇ ਮੋਰਚਿਆਂ ਨੂੰ ਮਜ਼ਬੂਤ ਕਰਨ ਲਈ ਦੋਵਾਂ ਫੋਰਮਾਂ ਵੱਲੋਂ ਕੀਤੇ ਫ਼ੈਸਲਿਆਂ ਮੁਤਾਬਕ ਕਿਸਾਨਾਂ ਮਜ਼ਦੁਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਤੱਕ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ ਅਤੇ ਦੇਸ਼ ਭਰ ਤੋਂ ਲਗਾਤਾਰ ਜਥੇ ਮੋਰਚਿਆਂ ਨੂੰ ਰਵਾਨਾ ਹੋਣਗੇ। ਅੱਜ ਦੇ ਜੱਥਾ ਟਰੈਕਟਰ ਟਰਾਲੀਆਂ, ਬੱਸਾਂ ਰਾਂਹੀ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਅਤੇ ਰੇਲਾਂ ਰਾਂਹੀ ਸ਼ੰਭੂ ਮੋਰਚੇ ਨੂੰ ਰਵਾਨਾ ਹੋਇਆ।
ਇਸ ਮੌਕੇ ਜਿਲਾ ਆਗੂ ਕੁਲਜੀਤ ਸਿੰਘ ਕਾਲੇ ਘਨੁਪੁਰ, ਗੁਰਦੇਵ ਸਿੰਘ ਗੱਗੋਮਾਹਲ, ਬਲਜਿੰਦਰ ਸਿੰਘ ਸਭਰਾ, ਅਵਤਾਰ ਸਿੰਘ ਬਾਵਾ, ਗੁਰਤੇਜ ਸਿੰਘ ਜਠੌਲ, ਦਲਬੀਰ ਸਿੰਘ ਬਾਸਰਕੇ, ਕੁਲਬੀਰ ਸਿੰਘ ਲੋਪੋਕੇ, ਗੁਰਲਾਲ ਕੱਕੜ, ਸੁਖਵਿੰਦਰ ਸਿੰਘ ਕੋਲੋਵਾਲ, ਗੁਰਦਾਸ ਸਿੰਘ ਵਿਛੋਆ, ਸੁਖਜਿੰਦਰ ਸਿੰਘ ਹਰ੍ੜ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।







