Total views : 131859
ਵੱਖ ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ-
ਅੰਮ੍ਰਿਤਸਰ, 11 ਜੂਨ-(ਡਾ. ਮਨਜੀਤ ਸਿੰਘ)- ਮਜੀਠਾ ਤੋ ਸੀਨੀਅਰ ਪੱਤਰਕਾਰ ਅਤੇ ਸਾਂਝੀਵਾਲਤਾ ਦਿਹਾਤੀ ਪੱਤਰਕਾਰ ਯੂਨੀਅਨ ਦੇ ਚੇਅਰਮੈਨ ਜਸਪਾਲ ਸਿੰਘ ਗਿੱਲ ਮਜੀਠਾ ਅਤੇ ਐਸ.ਡੀ.ਓ ਕਾਰਪੋਰੇਸ਼ਨ ਅੰਮ੍ਰਿਤਸਰ ਰਵਿੰਦਰ ਸਿੰਘ ਗਿੱਲ ਦੇ ਪਿਤਾ ਡਾ: ਸੁਰਜੀਤ ਸਿੰਘ ਗਿੱਲ ਜਿਹੜੇ ਕਿ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਵਰਗ ਸਿਧਾਰ ਗਏ ਸਨ, ਨਮਿਤ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਏ ਗਏ, ਉਪਰੰਤ ਗੁਰਦੁਆਰਾ ਬਾਬਾ ਕਾਹਨ ਸਿੰਘ ਜੀ ਮਜੀਠਾ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਭਾਈ ਸਿਮਰਨਜੀਤ ਸਿੰਘ ਹਜੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਵਲੋ ਵੈਰਾਗਮਈ ਕੀਰਤਨ ਕੀਤਾ ਗਿਆ।
ਗਿੱਲ ਪਰਿਵਾਰ ਨਾਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਗਨੀਵ ਕੌਰ ਮਜੀਠੀਆ,ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ, ਸਤਿੰਦਰ ਸਿੰਘ ਸ਼ਾਹ ਮਜੀਠਾ, ਆਕਾਸ਼ਦੀਪ ਸਿੰਘ ਮਜੀਠੀਆ, ਇੰਡੀਅਨ ਨੈਸ਼ਨਲ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ, ਮੇਜਰ ਸਿਵਚਰਨ ਸਿੰਘ, ਗਗਨਦੀਪ ਸਿੰਘ ਭਕਨਾ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ,ਫਾਰਮਾਸਿਸਟ ਯੂਨੀਅਨ ਪੰਜਾਬ ਦੇ ਸੂਬਾ ਆਗੂ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਜਿਲਾ ਆਗੂ ਨਿਰਮਲ ਸਿੰਘ ਚੰਡੇ, ਨਗਰ ਨਿਗਮ ਅੰਮ੍ਰਿਤਸਰ ਦੇ ਐਕਸੀਅਨ ਭਲਿੰਦਰ ਸਿੰਘ, ਐਕਸੀਅਨ ਸਤਿੰਦਰਪਾਲ ਸਿੰਘ, ਐਸਡੀਓ ਗੁਰਪਾਲ ਸਿੰਘ, ਸਾਬਕਾ ਐਮ,ਟੀ,ਪੀ ਰਾਜ ਕੁਮਾਰ, ਏ,ਟੀ,ਪੀ ਨਗਰ ਨਿਗਮ ਅੰਮ੍ਰਿਤਸਰ ਅਰੁਨ ਖੰਨਾ, ਗੁਰਜੀਤ ਸਿੰਘ, ਮੇਜਰ ਸਿੰਘ ਤੇ ਵਿਸਵ ਭਾਰਤੀ (ਸਾਰੇ ਜੇ,ਈ) , ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਚਾਹਲ, ਇਲੈਕਸ਼ਨ ਨੋਡਲ ਅਫਸਰ ਸੰਜੀਵ ਕਾਲੀਆ, ਸੁਪਰਵਾਈਜ਼ਰ ਅਵਤਾਰ ਸਿੰਘ ਤੇ ਰੋਜਰ ਮਸੀਹ, ਨਗਰ ਕੌਸਲ ਮਜੀਠਾ ਦੇ ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਪ੍ਰਧਾਨ ਸਲਵੰਤ ਸੇਠ, ਬਿੱਲਾ ਸ਼ਾਹ ਆੜ੍ਹਤੀਆ , ਅਜੈ ਕੁਮਾਰ ਚੋਪੜਾ, ਮਜੀਠਾ ਬਲਾਕ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਸੋਨਾ, ਕੌਸਲਰ ਪਰਮਜੀਤ ਸਿੰਘ ਪੰਮਾ ਪ੍ਰਧਾਨ, ਜਗਦੀਪ ਸਿੰਘ ਗੋਗਾ, ਨਵਤੇਜ ਪਾਲ ਸਿੰਘ ਸੋਹੀ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਕਿਰਪਾਲ ਸਿੰਘ ਕਲੇਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਡਾ, ਪਰਮਿੰਦਰ ਸਿੰਘ ਪੰਡੌਰੀ, ਜਗਜੀਵਨ ਸਿੰਘ ਤਲਵੰਡੀ, ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ ਅਮ੍ਰਿਤਸਰ ਦੇ ਪ੍ਰਧਾਨ ਲਖਬੀਰ ਸਿੰਘ ਗਿੱਲ, ਕੈਪਟਨ ਬਲਵੰਤ ਸਿੰਘ, ਕੈਪਟਨ ਬਸੰਤ ਸਿੰਘ ਵਰਿਆਮ ਨੰਗਲ, ਬਿੱਟੂ ਪ੍ਰਧਾਨ, ਕੁਲਦੀਪ ਸਿੰਘ ਕਾਲੀਆ ਪ੍ਰਧਾਨ , ਰਵਿੰਦਰ ਸਿੰਘ ਵਿੰਦਾ, ਪ੍ਰਿੰਸਿਪਲ ਜੋਗਾ ਸਿੰਘ ਅਠਵਾਲ, ਚੇਅਰਮੈਨ ਜਸਪਿੰਦਰ ਸਿੰਘ ਕਾਹਲੋ, ਐਮ ਡੀ ਅਮਰਪ੍ਰੀਤ ਸਿੰਘ, ਹਰਚਰਨ ਸਿੰਘ ਸੋਹੀ, ਜੋਤੀ ਭੰਗੂ, ਸਤਿੰਦਰ ਸਿੰਘ ਉਪਲ, ਜੰਗਲਾਤ ਅਫਸਰ ਰਵਿੰਦਰ ਸਿੰਘ ਗਿੱਲ, ਸਾਬਕਾ ਵਾਈਸ ਪ੍ਰਧਾਨ ਦਿਲਬਾਗ ਸਿੰਘ ਗਿੱਲ, ਆੜਤੀਆਂ ਯੂਨੀਅਨ ਦੇ ਸਾਬਕਾ ਪ੍ਰਧਾਨ ਅਨੂਪ ਸਿੰਘ ਸੰਧੂ, ਪਲਵਿੰਦਰ ਸਿੰਘ ਗਿੱਲ ਆੜ੍ਹਤੀਆ, ਸਤਿੰਦਰ ਸਿੰਘ ਬਿੱਲੂ ਆਰੇਵਾਲਾ, ਏ. ਐਸ.ਆਈ ਹਰਿੰਦਰ ਸਿੰਘ ਮਜੀਠਾ, ਪਾਵਰਕਾਮ ਮੁਲਾਜਮ ਜਥੇਬੰਦੀ ਦੇ ਸੂਬਾ ਆਗੂ ਕ੍ਰਿਸ਼ਨ ਸਿੰਘ, ਜੇ.ਈ ਨਵਜੀਤ ਸਿੰਘ, ਜੇ.ਈ ਹਰਜੀਤ ਸਿੰਘ, ਪੱਤਰਕਾਰਾਂ ਵਿਚ ਮਨਿੰਦਰ ਸਿੰਘ ਸੋਖੀ, ਪ੍ਰਿਥੀਪਾਲ ਸਿੰਘ ਸਿੱਧੂ, ਸੁਨੀਲ ਦੇਵਗਨ, ਕੁਲਦੀਪ ਸਿੰਘ ਕਾਹਲੋ , ਸੋਇਮ ਆਨੰਦ, ਪ੍ਰਮੋਦ ਕੁਮਾਰ, ਅਸ਼ਵਨੀ ਨਈਅਰ, ਰਵਿੰਦਰ ਕਪਾਹੀ, ਮਿੱਤਰਪਾਲ ਸਿੰਘ ਰੰਧਾਵਾ, ਭੁਪਿੰਦਰ ਸਿੰਘ ਕੱਥੂਨੰਗਲ, ਡਾ: ਦਲਵਿੰਦਰ ਸਿੰਘ ਰੰਧਾਵਾ, ਜਗਤਾਰ ਸਿੰਘ ਸਹਿਮੀ, ਸਰਬਜੀਤ ਸਿੰਘ ਵਡਾਲਾ, ਡਾ: ਭੁਪਿੰਦਰ ਸਿੰਘ, ਵਿਕਰਮ , ਅਸੀਸ ਭੰਡਾਰੀ, ਵਿਨੋਦ ਭੀਲੋਵਾਲ, ਸੁਖਵੰਤ ਸਿੰਘ ਚੇਤਨਪੁਰੀ, ਸਵਿੰਦਰ ਸਿੰਘ ਕਾਕਾ ਵਡਾਲਾ ਆਦਿ ਨੇ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਮਦਰਦੀ ਜਾਹਿਰ ਕੀਤੀ।
ਇਸ ਮੌਕੇ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਭੇਜਿਆ ਸ਼ੋਕ ਸੰਦੇਸ਼ ਪੜ੍ਹਕੇ ਸੁਣਾਇਆ ਅਤੇ ਉਨ੍ਹਾਂ ਦੀ ਹਾਜਰੀ ਲਗਵਾਈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ ਨੇ ਪਰਿਵਾਰ ਵਲੋ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮੀਕਾ ਕੁਲਦੀਪ ਸਿੰਘ ਕਾਹਲੋ ਵੱਲੋਂ ਨਿਭਾਈ ਗਈ।
——-
ਕੈਪਸਨ: ਡਾ: ਸੁਰਜੀਤ ਸਿੰਘ ਗਿੱਲ ਨਮਿਤ ਸਰਧਾਂਜਲੀ ਸਮਾਗਮ ਦੀਆ ਤਸਵੀਰਾਂ।