ਨਵ ਨਿਯੁਕਤ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਤਜਿੰਦਰ ਸਿੰਘ ਨੇ ਅਹੁਦਾ ਸੰਭਾਲਿਆ

ਖ਼ਬਰ ਸ਼ੇਅਰ ਕਰੋ
035611
Total views : 131858

ਅੰਮ੍ਰਿਤਸਰ, 13 ਜੂਨ -( ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ: ਤਜਿੰਦਰ ਸਿੰਘ ਨੇ ਅੱਜ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਦਾ ਅਹੁਦਾ ਸੰਭਾਲ ਲਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਬੀਜ, ਖਾਦ, ਦਵਾਈਆਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਕਿਸੇ ਵੀ ਕਿਸਮ ਦੀ ਗੈਰਮਿਆਰੀ ਜਾਂ ਨਕਲੀ ਖੇਤੀ ਇੰਨਪੁਟ ਦੀ ਵਿਕਰੀ ਨਹੀ ਹੋਣ ਦਿੱਤੀ ਜਾਵੇਗੀ ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਲਈ ਉੱਤਮ ਕੁਆਲਟੀ ਦੇ ਬੀਜ ਮੁੱਹਈਆ ਕਰਵਾਉਣਾਂ ਖੇਤੀਬਾੜੀ ਵਿਭਾਗ ਦੀ ਜਿੰਮੇਵਾਰੀ ਹੋਵੇਗੀ। ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਨ ਲਈ ਨਜਦੀਕੀ ਖੇਤੀਬਾੜੀ ਦਫਤਰਾਂ ਵਿੱਚ ਸੰਪਰਕ ਕਰਨ ਅਤੇ ਖਾਦ/ਬੀਜ/ਦਵਾਈ ਦੀ ਖ੍ਰੀਦ ਕਰਨ ਸਮੇਂ ਡੀਲਰ ਪਾਸੋਂ ਖ੍ਰੀਦ ਦਾ ਪੱਕਾ ਬਿੱਲ ਜਰੂਰ ਲੈਣ।
ਉਹਨਾਂ ਕਿਹਾ ਕਿ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ 14 ਜੂਨ 2024 ਨੂੰ ਮਹਾਰਾਜਾ ਫਾਰਮ, ਵੇਰਕਾ-ਮਜੀਠਾ ਬਾਈਪਾਸ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਹਨਾਂ ਕਿਸਾਨਾਂ ਵੀਰਾਂ ਨੂੰ ਇਸ ਕੈਂਪ ਵਿੱਚ ਹੁਮ-ਹੁਮਾ ਕੇ ਪੁਹੰਚਣ ਦੀ ਅਪੀਲ ਕੀਤੀ।
ਇਸ ਮੌਕੇ ਜਤਿੰਦਰ ਸਿੰਘ ਗਿੱਲ, ਗੁਰਦੇਵ ਸਿੰਘ (ਰਿਟਾ. ਡਿਪਟੀ ਡਾਇਰੈਕਟਰ ਖੇਤੀਬਾੜੀ), ਹਰਪਾਲ ਸਿੰਘ ਪੰਨੂ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ, ਖੇਤੀਬਾੜੀ ਅਫਸਰ ਰਮਨ ਕੁਮਾਰ, ਸੁਖਰਾਜਬੀਰ ਸਿੰਘ ਗਿੱਲ, ਭੁਪਿੰਦਰ ਸਿੰਘ, ਏ.ਸੀ.ਡੀ.ੳੇ ਸਤਵਿੰਦਰ ਸਿੰਘ, ਹਰਭਿੰਦਰ ਸਿੰਘ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ, ਏ.ਡੀ.ੳ ਪਰਜੀਤ ਸਿੰਘ ਔਲਖ, ਰਸ਼ਪਾਲ ਸਿੰਘ, ਹਰਮਨਦੀਪ ਸਿੰਘ, ਹਰਜਿੰਦਰ ਕੌਰ, ਗੁਰਜੋਤ ਸਿੰਘ ਗਿੱਲ ਏ.ਈ.ਉ ਪ੍ਰਭਦੀਪ ਸਿੰਘ ਗਿੱਲ ਸਿੰਘ ਆਦਿ ਹਾਜਰ ਸਨ।
ਕੈਪਸ਼ਨ : ਫਾਈਲ ਫੋਟੋ ਡਾ: ਤਜਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ
===—