ਜੰਡਿਆਲਾ ਗੁਰੂ ਵਿਖੇ ਮਨਾਇਆ ਅੰਤਰ ਰਾਸ਼ਟਰੀ ਯੋਗਾ ਦਿਵਸ-

ਖ਼ਬਰ ਸ਼ੇਅਰ ਕਰੋ
035611
Total views : 131858

ਜੰਡਿਆਲਾ ਗੁਰੂ, 21 ਜੂਨ-(ਸਿਕੰਦਰ ਮਾਨ)-  ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਕੂਲ ਆਫ਼ ਐਮੀਨੈਂਸ (ਲੜਕੀਆ) ਜੰਡਿਆਲਾ ਗੁਰੂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੰਡਿਆਲਾ ਗੁਰੂ ਨੇ ਦੁਸਿਹਰਾ ਗਰਾਊਂਡ ਵਿੱਚ ਚੱਲ ਰਹੇ ਯੋਗ ਅਭਿਆਨ ਵਿੱਚ ਵਿਸ਼ੇਸ਼ ਤੌਰ ਤੇ ਭਾਗ ਲਿਆ। ਜਿਸ ਵਿੱਚ ਯੋਗ ਟ੍ਰੇਨਰ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯੋਗ ਬਾਰੇ ਵਿਸਥਾਰ ਪੂਰਵਕ  ਸਮਝਾਇਆ ਗਿਆ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਯੋਗ ਨੂੰ ਅਪਣਾ ਕੇ ਕਈ ਭਿਆਨਕ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਇਸ ਮੌਕੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਐਸ ਐਚ ਓ ਥਾਣਾ ਜੰਡਿਆਲਾ ਗੁਰੂ ਮੁਖ਼ਤਿਆਰ ਸਿੰਘ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ, ਸੋਨੀ ਰੰਧਾਵਾ, ਸੁਨੈਨਾ ਰੰਧਾਵਾ, ਸੰਕਲਪ ਸੈਨੇਟਰੀ ਇੰਸਪੈਕਟਰ  ਨਗਰ ਕੌਂਸਲ ਜੰਡਿਆਲਾ ਗੁਰੂ ਅਤੇ ਟਾਊਨ ਇੰਚਾਰਜ ਰਾਜਬੀਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।