




Total views : 148963







ਜੰਡਿਆਲਾ ਗੁਰੂ, 07 ਅਗਸਤ-(ਸਿਕੰਦਰ ਮਾਨ)-ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਸ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡੀ.ਐਸ.ਪੀ ਜੰਡਿਆਲਾ ਰਵਿੰਦਰ ਸਿੰਘ ਅਤੇ ਐਸ.ਐਚ.ਓ ਜੰਡਿਆਲਾ ਇੰਸਪੈਕਟਰ ਮੁਖ਼ਤਿਆਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਰਾਤ ਸਮੇਂ ਗਸ਼ਤ ਕਰ ਰਹੀ ਸੀ ਰਾਤ ਕਰੀਬ 12 ਵਜੇ ਜੰਡਿਆਲਾ ਅਨਾਜ ਮੰਡੀ ਦੇ ਪਹਿਲੇ ਗੇਟ ਦੇ ਕੋਲ ਸਾਹਮਣੇ ਤੋਂ ਕੁਝ ਸ਼ੱਕੀ ਵਿਅਕਤੀ ਆਉਂਦੇ-ਜਾਂਦੇ ਦੇਖੇ ਗਏ, ਜੋ ਪੁਲਸ ਪਾਰਟੀ ਨੂੰ ਦੇਖ ਕੇ ਛੁਪ ਗਏ, ਜਦੋਂ ਪੁਲਸ ਪਾਰਟੀ ਵੱਲੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਤਿੰਨਾਂ ਨੂੰ ਕਾਬੂ ਕੀਤਾ ਗਿਆ ਅਤੇ ਮਾਮਲਾ ਦਰਜ ਕਰ ਲਿਆ ਗਿਆ।






