Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਕੰਨਿਆ ਸਕੂਲ ਵਿਖੇ ਸਮਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਗਿਆਨਵਰਧਕ ਮੇਲਾ ਲਗਾਇਆ ਗਿਆ

ਖ਼ਬਰ ਸ਼ੇਅਰ ਕਰੋ
051750
Total views : 168632

ਬਰਨਾਲਾ, 6 ਜਨਵਰੀ– ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸਮਸ਼ੇਰ ਸਿੰਘ ਰਹਿਨੁਮਾਈ ਹੇਠ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਦੀ ਅਗਵਾਈ ਹੇਠ ਸਥਾਨਕ ਕੰਨਿਆ ਸਕੂਲ ਵਿਖੇ ਸਮਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਗਿਆਨਵਰਧਕ ਮੇਲਾ ਲਗਾਇਆ ਗਿਆ। ਮੇਲੇ ਵਿੱਚ ਸਮਜਿਕ ਵਿਗਿਆਨ ਨਾਲ ਸਬੰਧਿਤ ਭਾਰਤ ਅਤੇ ਪੰਜਾਬ ਨਾਲ ਸੰਬੰਧਿਤ ਵਰਕਿੰਗ,ਗਲੋਬ, ਸੂਰਜ ਪਰਿਵਾਰ ਦਾ ਰੋਲ ਪਲੇਅ, ਸੰਸਦ ਨਾਲ ਸੰਬਧਿਤ ਰੋਲ ਪਲੇਅ ਕਰਵਾਏ ਗਏ। ਅੰਗਰੇਜੀ ਵਿਸ਼ੇ ਟੈਨਸਸ ਨਾਲ ਸੰਬਧੀ ਰੋਲ ਪਲੇਅ, ਵੱਖ ਵੱਖ ਪਾਠਾਂ ਨਾਲ ਸੰਬਧਿਤ ਚਾਰਟ, ਵਰਕਿੰਗ ਐਕਟੀਵਿਟੀ, ਕਵਿਤਾ ਉਚਾਰਣ ਐਕਟੀਵਿਟੀ, ਸਪਿਨ ਐਂਡ ਸਪੀਕ ਐਕਟੀਵਿਟੀ ਕਾਰਵਾਈ ਗਈ।ਇਹਨਾਂ ਮੇਲਿਆਂ ਨਾਲ ਵਿਦਿਅਰਥੀਆਂ ਵਿੱਚ ਸਮਜਿਕ ਅਤੇ ਅੰਗਰੇਜੀ ਵਿਸ਼ੇ ਪ੍ਰਤੀ ਦਿਲਚਸਪੀ ਦੇਖਣ ਨੂੰ ਮਿਲੀ। ਸਕੂਲ ਵਿਖੇ ਸਾਇੰਸ ਅਤੇ ਮੈਥ ਮੇਲੇ ਵੀ ਕਰਵਾਏ ਗਏ। ਸਾਇੰਸ ਅਤੇ ਮੈਥ ਦੇ ਮੇਲਿਆਂ ਵਿੱਚ ਬੱਚਿਆ ਨੇ ਵੱਖ ਵੱਖ ਪ੍ਰਯੋਗ ਕੀਤੇ ਅਤੇ ਅਧਿਆਪਕਾਂ ਨੇ ਓਹਨਾ ਨੂੰ ਇਹਨਾਂ ਪਿੱਛੇ ਦੇ ਤਰਕ ਸਮਜਾਏ। ਇਸ ਸਮੇਂ ਸਕੂਲ ਦੇ ਸਾਰੇ ਸਮਜਿਕ, ਸਾਇੰਸ, ਅੰਗਰੇਜੀ, ਅਤੇ ਮੈਥ ਦੇ ਸਾਰੇ ਅਧਿਆਪਕ ਪਲਵਿਕਾ, ਆਸ਼ਾ ਰਾਣੀ, ਮਾਧਵੀ, ਅਨੁਪਮਾ, ਨੀਰਜ, ਜਸਪ੍ਰੀਤ, ਅਪ੍ਰਜਿਤ, ਨੇਹਾ, ਰਚਨਾ, ਕਮਲਦੀਪ, ਨੀਨਾ, ਇੰਦਰਜੀਤ, ਪ੍ਰਿਆ,ਰੁਪਿੰਦਰਜੀਤ, ਪੰਕਜ ਗੋਇਲ ਹਾਜਰ ਸਨ।