Total views : 131855
ਜੰਡਿਆਲਾ ਗੁਰੂ, 31 ਅਗਸਤ- (ਸਿਕੰਦਰ ਮਾਨ, ਦਿਆਲ ਅਰੋੜਾ)- ਸ੍ਰ. ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਨੂੰ ਉਸ ਵੇਲ਼ੇ ਗਹਿਰਾ ਸਦਮਾ ਪੁੱਜਾ, ਜਦੋਂ ਉਨਾਂ ਦੇ ਵੱਡੇ ਭਰਾ ਸ੍ਰ. ਗੁਰਮੀਤ ਸਿੰਘ (73 ਸਾਲ) ਦਾ ਦੇਹਾਂਤ ਹੋ ਗਿਆ।
ਮਰਹੂਮ ਗੁਰਮੀਤ ਸਿੰਘ ਗੁਰਮਤਿ ਵਿਚਾਰਾਂ ਵਾਲੇ ਸਨ, ਜਿਸ ਕਾਰਨ ਉਹਨਾਂ ਨੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੰਡਿਆਲਾ ਗੁਰੂ ਵਿੱਚ ਲਗਭਗ 35 ਸਾਲ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ। ਮਰਹੂਮ ਗੁਰਮੀਤ ਸਿੰਘ ਨਿਤਨੇਮ ਦੇ ਪੱਕੇ ਧਾਰਨੀ ਸਨ, ਆਪਣੇ ਅੰਤਿਮ ਸਮੇਂ ਵੀ ਉਹ ਗੁਰਬਾਣੀ ਨਾਲ ਜੁੜੇ ਰਹੇ। ਸ਼ਾਂਤ ਅਤੇ ਮਿਲਾਪੜੇ ਸੁਭਾਅ ਦੇ ਹੋਣ ਕਾਰਨ ਜੰਡਿਆਲਾ ਗੁਰੂ ਅਤੇ ਆਸ ਪਾਸ ਦੇ ਇਲਾਕੇ ਵਿੱਚ ਮਰਹੂਮ ਗੁਰਮੀਤ ਸਿੰਘ ਜੀ ਦੇ ਅਚਾਨਕ ਵਿਛੋੜੇ ਕਾਰਣ ਸੋਗ ਦੀ ਲਹਿਰ ਦੌੜ ਗਈ।
ਮਰਹੂਮ ਗੁਰਮੀਤ ਸਿੰਘ ਦਾ ਅੰਤਿਮ ਸੰਸਕਾਰ ਕੱਲ ਮਿਤੀ 1 ਸਤੰਬਰ 2024 ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.30 ਵਜੇ ਗਊਸ਼ਾਲਾ ਰੋਡ ਸਥਿਤ ਸ਼ਮਸ਼ਾਨਘਾਟ, ਜੰਡਿਿਆਲਾ ਗੁਰੂ ਵਿਖੇ ਕੀਤਾ ਜਾਵੇਗਾ।