‘ਆਪ’ ਆਗੂ ਸਰਬਜੀਤ ਸਿੰਘ ਡਿੰਪੀ ਦੇ ਵੱਡੇ ਭਰਾ ਮਰਹੂਮ ਗੁਰਮੀਤ ਸਿੰਘ ਦਾ ਅੰਤਿਮ ਸੰਸਕਾਰ-

ਖ਼ਬਰ ਸ਼ੇਅਰ ਕਰੋ
035610
Total views : 131857

ਜੰਡਿਆਲਾ ਗੁਰੂ, 1 ਸਤੰਬਰ–(ਸਿਕੰਦਰ ਮਾਨ, ਦਿਆਲ ਅਰੋੜਾ) —  ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਦੇ ਵੱਡੇ ਭਰਾ ਗੁਰਮੀਤ ਸਿੰਘ ਦਾ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਗਊਸ਼ਾਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

ਮਰਹੂਮ ਗੁਰਮੀਤ ਸਿੰਘ ਧਾਰਮਿਕ ਵਿਚਾਰਾਂ ਵਾਲ਼ ਨੇਕ ਇਨਸਾਨ ਸਨ। ਹੱਥੀਂ ਕਿਰਤ ਅਤੇ ਨਿਤਨੇਮ ਉਹਨਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਸੀ, ਉਹਨਾਂ ਨੇ ਆਪਣੇ ਜੀਵਨ ਦਾ ਅਹਿਮ ਸਮਾਂ ਗੁਰਮਤਿ ਪ੍ਰਚਾਰ ਦੇ ਲੇਖੇ ਲਾਇਆ। ਉਹਨਾਂ ਲਗਭਗ 35 ਸਾਲ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੰਡਿਆਲਾ ਗੁਰੂ ਵਿੱਚ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ।

ਮਰਹੂਮ ਗੁਰਮੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਅਤੇ ਪੱਤਰਕਾਰ ਭਾਈਚਾਰੇ ਸਮੇਤ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ, ਸ਼੍ਰੀਮਤੀ ਸੁਹਿੰਦਰ ਕੌਰ, ਸੰਜੀਵ ਕੁਮਾਰ ਲਵਲੀ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਰਵਿੰਦਰਪਾਲ ਕੁੱਕੂ ਸਾਬਕਾ ਪ੍ਰਧਾਨ ਨਗਰ ਕੌਂਸਲ, ਨਰੇਸ਼ ਪਾਠਕ ਮੈਂਬਰ ਪੀ.ਐਸ.ਐਸ. ਬੋਰਡ, ਅਮਨਦੀਪ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ, ਕੰਵਲਜੀਤ ਸਿੰਘ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਸੁਨੈਨਾ ਰੰਧਾਵਾ ਬਲਾਕ ਪ੍ਰਧਾਨ ਮਹਿਲਾ ਵਿੰਗ, ਸਤਿੰਦਰ ਸਿੰਘ, ਸੀ.ਏ. ਸੁਨੀਲ ਸੂਰੀ, ਐਡਵੋਕੇਟ ਅਨਿਲ ਸੂਰੀ ,ਰਾਜੇਸ਼ ਪਾਠਕ, ਸੁਰੇਸ਼ ਕੁਮਾਰ ਡਰੈਕਟਰ ਮਨੋਹਰ ਵਾਟਿਕਾ ਸਕੂਲ, ਰਣਧੀਰ ਸਿੰਘ ਧੀਰਾ, ਨਿਰਮਲ ਸਿੰਘ ਲਾਹੌਰੀਆ, ਆਸ਼ੂ ਵਿਨਾਇਕ, ਜਤਿੰਦਰ ਸਿੰਘ ਨਾਟੀ,ਕੁਲਵੰਤ ਸਿੰਘ ਮਲਹੋਤਰਾ,ਬਲਵਿੰਦਰ ਸਿੰਘ ਇੰਸਪੈਕਟਰ ਨਗਰ ਕੌਂਸਲ ਜੰਡਿਆਲਾ ਗੁਰੂ, ਗਗਨਦੀਪ ਸਿੰਘ ਐਸ.ਡੀ.ਓ. ਨਗਰ ਕੌਂਸਲ, ਸਤਨਾਮ ਸਿੰਘ ਗਿੱਲ, ਰਸ਼ਪਾਲ ਕਾਲੇ ਸ਼ਾਹ, ਰਿੰਕੂ ਜੰਡਿਆਲਾ, ਬਲਜੀਤ ਕੁਮਾਰ ਬੱਲੀ, ਵਿਸ਼ਾਲ ਪਾਸੀ ਅਤੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰ ਸ਼ਾਮਲ ਸਨ।