Total views : 131876
ਅੰਮ੍ਰਿਤਸਰ, 21 ਸਤੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਪ੍ਰੈਸ ਕਲੱਬ ਨਿਉ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਦੇ ਆਈ.ਡੀ ਕਾਰਡ ਵੰਡ ਸਮਾਗਮ ਚ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਸ. ਚਰਨਜੀਤ ਸਿੰਘ ਆਈ ਪੀ ਐਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਐਸ ਐੱਸ ਪੀ ਚਰਨਜੀਤ ਸਿੰਘ ਨੇ ਕਿਹਾ ਕਿ ਪ੍ਰੈਸ ਕਲੱਬ ਨੂੰ ਇਸ ਥਾਂ ਤੇ ਸਟੈਂਡ ਕਰਨ ਪਿੱਛੇ ਬਹੁਤ ਮਿਹਨਤ ਅਤੇ ਜੱਦੋਜਹਿਦ ਕੀਤੀ ਗਈ ਹੈ ਅਤੇ ਉਹ ਏਥੇ ਆ ਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੱਤਰਕਾਰਾਂ ਨੂੰ ਹਮੇਸ਼ਾ ਹੀ ਸਹਯੋਗ ਦਿੰਦੇ ਰਹਿਣਗੇ।
ਇਸ ਮੌਕੇ ਤੇ ਪ੍ਰੈਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਜੱਸ ਅਤੇ ਕੈਸ਼ੀਅਰ ਕਮਲ ਪਹਿਲਵਾਨ ਤੋਂ ਇਲਾਵਾ ਜ਼ਿਲੇ ਭਰ ਤੋਂ ਆਏ ਸੀਨੀਅਰ ਪੱਤਰਕਾਰਾਂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਪ੍ਰਧਾਨ ਰਾਜੇਸ਼ ਗਿੱਲ ਨੇ ਮੁੱਖ ਮਹਿਮਾਨ ਨੂੰ ਪ੍ਰੈਸ ਕਲੱਬ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਅਤੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਨੇ ਅਗਾਮੀ ਯੋਜਨਾ ਬਾਰੇ ਚਾਨਣਾ ਪਾਇਆ।