




Total views : 161400






Total views : 161400ਜੰਡਿਆਲਾ ਗੁਰੂ, 06 ਅਕਤੂਬਰ-(ਸਿਕੰਦਰ ਮਾਨ)- ਸ਼੍ਰੀ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਛੋਟੀ ਭੈਣ ਰਾਣੀ ਚੋਪੜਾ ਪਤਨੀ ਸ਼੍ਰੀ ਸੁਰਿੰਦਰ ਚੋਪੜਾ (ਮਾਤਾ ਸ਼੍ਰੀ ਅਕਾਸ਼ ਚੋਪੜਾ ਆਸ਼ੂ ਪੇਂਟ ਵਾਲੇ, ਸਰਾਂ ਰੋਡ, ਜੰਡਿਆਲਾ ਗੁਰੂ), ਜੋ ਅੱਜ ਤੜਕਸਾਰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਸ਼ਮਸ਼ਾਨ ਘਾਟ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ।
ਉਨਾਂ ਦੇ ਅੰਤਿਮ ਸੰਸਕਾਰ ਮੌਕੇ ਉਨਾਂ ਦੇ ਭੈਣ ਭਰਾਵਾਂ, ਰਿਸ਼ਤੇਦਾਰਾਂ ਤੋ ਇਲਾਵਾ ਸ਼੍ਰੀ ਰਾਕੇਸ਼ ਕੁਮਾਰ ਰਿੰਪੀ ਸਾਬਕਾ ਕੌਂਸਲਰ, ਵਿਜੈ ਕੁਮਾਰ ਮਲਹੋਤਰਾ, ਅਸ਼ੋਕ ਕੁਮਾਰ ਮਲਹੋਤਰਾ, ਰਸ਼ਪਾਲ ਕਾਲੇ ਸ਼ਾਹ, ਰਾਜੇਸ਼ ਅਰੋੜਾ, ਕੀਮਤੀ ਲਾਲ ਅਰੋੜਾ, ਵਿਸ਼ਾਲ ਪਾਸੀ, ਅੰਮ੍ਰਿਤਪਾਲ ਸਿੰਘ ਬੇਦੀ, ਸਿਮਰਤਪਾਲ ਸਿੰਘ ਬੇਦੀ, ਪੰਕਜ ਜੈਨ, ਸੰਜੀਵ ਕੁਮਾਰ ਮਲਹੋਤਰਾ, ਸੰਜੀਵ ਕੁਮਾਰ ਚੋਪੜਾ, ਬਿੱਟਾ, ਲਾਲੀ, ਨਰੇਸ਼ ਕੁਮਾਰ ਮਲਹੋਤਰਾ, ਰਾਜੇਸ਼ ਕੁਮਾਰ ਮਲਹੋਤਰਾ ਆਦਿ ਵਿਸ਼ੇਸ਼ ਤੌਰ ਸ਼ਾਮਲ ਹੋਏ, ਜਿੰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ ਤੇ ਇਸ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ।







