Flash News
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-
ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੱਚਿਆਂ ਲਈ ਕੱਲ੍ਹ ਬੰਦ ਰਹਿਣਗੇ-

ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਵਿੱਚ ਅੰਮ੍ਰਿਤਸਰ ਜ਼ਿਲ੍ਹਾਂ ਰਾਜ ਭਰ ਵਿੱਚ ਮੋਹਰੀ -ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
046250
Total views : 154252

ਅੰਮ੍ਰਿਤਸਰ 7 ਅਕਤੂਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੇ ਡਰੀਮ ਪ੍ਰੋਜੈਕਟ ਜਿਸ ਵਿੱਚ ਉਹਨਾਂ ਨੇ ਰਾਜ ਦੇ ਵਾਸੀਆਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦੇਣ ਦਾ ਸੁਪਨਾ ਲਿਆ ਸੀ, ਨੂੰ ਹਕੀਕੀ ਰੂਪ ਵਿੱਚ ਬਦਲਣ ਲਈ ਅੰਮ੍ਰਿਤਸਰ ਜਿਲ੍ਹਾ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਹੁਣ ਤੱਕ ਦਿੱਤੀਆਂ ਗਈਆਂ ਉਕਤ ਸੇਵਾਵਾਂ ਵਿੱਚੋਂ ਅੰਮ੍ਰਿਤਸਰ ਜਿਲ੍ਹਾ ਰਾਜ ਭਰ ਵਿੱਚੋਂ ਮੋਹਰੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਹ ਪ੍ਰਗਟਾਵਾ ਕਰਦੇ ਇਸ ਸੇਵਾ ਵਿੱਚ ਲੱਗੇ ਕਰਮਚਾਰੀਆਂ ਨੂੰ ਕਾਰਗੁਜ਼ਾਰੀ ਲਈ ਵਧਾਈ ਦਿੱਤੀ।
ਇਸ ਮੌਕੇ ਜ਼ਿਲਾ ਤਕਨੀਕੀ ਕੁਆਰਡੀਨੇਟਰ ਸ ਪ੍ਰਿੰਸ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਘਰ- ਘਰ ਸੇਵਾਵਾਂ ਲਈ 43 ਸੇਵਾਵਾਂ ਸਰਕਾਰ ਵੱਲੋਂ ਐਲਾਨੀਆ ਗਈਆਂ ਹਨ, ਜਿਨਾਂ ਨੂੰ ਕੋਈ ਵੀ ਨਾਗਰਿਕ ਆਪਣੇ ਘਰ ਤੋਂ ਫੋਨ ਕਰਕੇ ਲੈ ਸਕਦਾ ਹੈ। ਉਹਨਾਂ ਕਿਹਾ ਕਿ ਸੰਬੰਧਤ ਵਿਅਕਤੀ ਵੱਲੋਂ ਕੀਤੇ ਗਏ ਫੋਨ ਉਪਰੰਤ ਸਾਡੀ ਟੀਮ ਦੇ ਮੈਂਬਰ ਉਹਨਾਂ ਦੇ ਘਰ ਜਾਂਦੇ ਹਨ, ਉਹਨਾਂ ਕੋਲੋਂ ਜਰੂਰੀ ਦਸਤਾਵੇਜ ਲੈਂਦੇ ਹਨ, ਫਾਰਮ ਭਰਵਾਉਂਦੇ ਹਨ ਅਤੇ ਫਿਰ ਉਸ ਵੱਲੋਂ ਮੰਗੀ ਗਈ ਸੇਵਾ ਉਸ ਦੇ ਘਰ ਪੁੱਜਦੀ ਕੀਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜਿਲੇ ਵਿੱਚ 6511 ਲੋਕਾਂ ਨੇ ਵੱਖ-ਵੱਖ ਸੇਵਾਵਾਂ ਲੈਣ ਲਈ ਰਾਬਤਾ ਕੀਤਾ ਸੀ, ਜਿਨਾਂ ਵੱਲੋਂ 8001 ਸੇਵਾਵਾਂ ਲਈ ਅਪਲਾਈ ਕੀਤਾ ਗਿਆ, ਇਸ ਵਿੱਚੋਂ ਕੇਵਲ 15 ਵਿਅਕਤੀ ਦੱਸੇ ਗਏ ਸਮੇਂ ਅਨੁਸਾਰ ਘਰ ਨਹੀਂ ਮਿਲੇ , ਜਦ ਕਿ ਬਾਕੀ 6496 ਕੇਸਾਂ ਵਿੱਚ 7587 ਸੇਵਾਵਾਂ ਸਮੇਂ ਸਿਰ ਮੁਹਈਆ ਕਰਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਵੇਲੇ ਕੋਈ ਵੀ ਕੇਸ ਲੰਬਿਤ ਨਹੀਂ ਹੈ ਅਤੇ ਜਦੋਂ ਵੀ ਕੋਈ ਨਾਗਰਿਕ ਸੇਵਾ ਲਈ ਬਿਨੇ ਕਰਦਾ ਹੈ ਤੁਰੰਤ ਉਸ ਨੂੰ ਹੁੰਗਾਰਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਲਈ ਫੋਨ ਨੰਬਰ 1076 ਡਾਇਲ ਕੀਤਾ ਜਾ ਸਕਦਾ ਹੈ ਜਾਂ ਆਨਲਾਈਨ ਸੇਵਾ ਪੋਰਟਲ ਵਿੱਚ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ , ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਸਰੀਨ, ਸਹਾਇਕ ਕਮਿਸ਼ਨਰ ਗੁਰਸਿਮਰਨਜੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।