ਰਤਨ ਟਾਟਾ ਇਕੱਲੇ ਧਨ ਨਾਲ ਅਮੀਰ ਨਹੀਂ ਸਨ ਦਿਲ ਦੇ ਵੀ ਬਹੁਤ ਅਮੀਰ ਸਨ- ਸਰਬਜੀਤ ਸਿੰਘ ਡਿੰਪੀ

ਖ਼ਬਰ ਸ਼ੇਅਰ ਕਰੋ
035610
Total views : 131857

ਜੰਡਿਆਲਾ ਗੁਰੂ,10 ਅਕਤੂਬਰ-( ਸਿਕੰਦਰ ਮਾਨ) -ਰਤਨ ਟਾਟਾ ਇਕੱਲੇ ਧਨ ਨਾਲ ਅਮੀਰ ਨਹੀਂ ਸਨ ਦਿਲ ਦੇ ਵੀ ਬਹੁਤ ਅਮੀਰ ਸਨ ਗਰੀਬਾਂ ਦੇ ਮਸੀਹਾ ਸਨ ਦੇਸ਼ ਦੀ ਤਰੱਕੀ ਵਿੱਚ ਰਤਨ ਟਾਟਾ ਦਾ ਨਾਮ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ ਅਤੇ ਗੁਰੂ ਰਾਖਾ ਸੇਵਾ ਸੰਸਥਾ ਦੇ ਮੁਖੀ ਸੇਵਾਦਾਰ ਸਰਬਜੀਤ ਸਿੰਘ ਡਿੰਪੀ ਨੇ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਦਾਨੀ ਹੋਏ ਹਨ ਰਤਨ ਟਾਟਾ ਜੀ।ਡਿੰਪੀ ਨੇ ਕਿਹਾ ਕਿ ਸ਼੍ਰੀ ਰਤਨ ਟਾਟਾ ਦੇ ਮਾਤਾ ਪਿਤਾ ਨੇ ਉਨ੍ਹਾਂ ਦਾ ਨਾਮ ਰਤਨ ਰੱਖਿਆ ਸੀ ਤੇ ਉਹ ਸੱਚਮੁੱਚ ਦੇਸ਼ ਦਾ ਰਤਨ ਹੋ ਨਿਬੜੇ ਹਨ ਪੂਰੇ ਦੇਸ਼ ਨੂੰ ਉਹਨਾਂ ਤੇ ਮਾਣ ਹੈ ਤੇ ਉਹ ਸਦਾ ਦੇਸ਼ ਵਾਸੀਆਂ ਦੇ ਦਿਲਾਂ ਵਿਚ ਵੱਸਦੇ ਰਹਿਣਗੇ । ਗੁਰੂ ਰਾਖਾ ਸੇਵਾ ਸੰਸਥਾ ਰਤਨ ਟਾਟਾ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਮਨ ਕਰਦੀ ਹੈ । ਸ੍ਰ ਡਿੰਪੀ ਨੇ ਕਿਹਾ ਕਿ ਰਤਨ ਟਾਟਾ ਜੀ ਜਿਥੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਸਹਿਯੋਗ ਕਰਦੇ ਸਨ ਉਥੇ ਉਨ੍ਹਾਂ ਦਾ ਦੇਸ਼ ਦੀ ਤਰੱਕੀ ਵਿੱਚ ਵੀ ਬਹੁਤ ਅਹਿਮ ਰੋਲ ਸੀ। ਉਹਨਾਂ ਕਿਹਾ ਕਿ ਸਾਡੀ ਸੰਸਥਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ।ਸੰਸਥਾ ਦੇ ਮੈਂਬਰ ਡਾਕਟਰ ਸੁਭਾਸ਼ ਕੁਮਾਰ ਸਤਨਾਮ ਸਿੰਘ ਗਿੱਲ ਪਰਮਜੀਤ ਸਿੰਘ ਸੁਰਿੰਦਰ ਕੁਮਾਰ ਬਿੱਟੀ ਜਸਵਿੰਦਰ ਸਿੰਘ ਆਦਿ ਨੇ ਸ਼੍ਰੀ ਰਤਨ ਟਾਟਾ ਜੀ ਦੀ ਮੌਤ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।