




Total views : 161427






Total views : 161427ਅੰਮ੍ਰਿਤਸਰ 14 ਅਕਤੂਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)–
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਖੂਹ ਬੰਬੇ ਵਾਲਾ ਵਿਖੇ ਆਰਿਆ ਸਮਾਜ ਗਰਲਜ਼ ਹਾਈ ਸਕੂਲ ਦੇ ਸਾਹਮਣੇ ਚਲ ਰਹੇ ਸੇਵਾ ਕੇਂਦਰ ਦੀ ਅਚਨਚੇਤ ਜਾਂਚ ਕੀਤੀ ਅਤੇ ਉਥੇ ਚਲ ਰਹੇ ਕੰਮ ਨੂੰ ਵਾਚਿਆ। ਉਨਾਂ ਇਸ ਮੌਕੇ ਸੇਵਾ ਕੇਂਦਰ ਵਿੱਚ ਆਏ ਹੋਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨਾਂ ਦੇ ਕੰਮ ਬਾਬਤ ਵਿਚਾਰ ਲਏ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਵਿਚ ਆਈਆਂ ਦਰਖਾਸਤਾਂ ਦੇ ਵੇਰਵੇ, ਉਨਾਂ ਨੂੰ ਲੱਗ ਰਹੇ ਸਮੇਂ, ਬਕਾਇਆ ਪਈਆਂ ਅਰਜੀਆਂ ਆਦਿ ਦੇ ਵੇਰਵੇ ਵੀ ਲਏ। ਸ੍ਰੀਮਤੀ ਸਾਹਨੀ ਨੇ ਸੇਵਾ ਕੇਂਦਰ ਵਲੋਂ ਦਿੱਤੀ ਜਾ ਰਹੀ ਸੇਵਾ ਉਤੇ ਤਸੱਲੀ ਪ੍ਰਗਟਾਈ ਅਤੇ ਮੁਲਾਜ਼ਮਾਂ ਨੂੰ ਸੇਵਾ ਭਾਵ ਨਾਲ ਨਾਗਰਿਕਾਂ ਦੀ ਮੁਸ਼ਕਿਲਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਜਿਲ੍ਹਾ ਤਕਨੀਕੀ ਕੁਆਰਡੀਨੇਟਰ ਸ੍ਰੀ ਪ੍ਰਿੰਸ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿਚ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਸ ਸਾਲ ਦੌਰਾਨ ਕਰੀਬ 456508 ਦਰਖਾਸਤਾਂ ਅਤੇ ਇਸ ਮਹੀਨੇ ਦੌਰਾਨ 94 ਹਜ਼ਾਰ ਦੇ ਕਰੀਬ ਦਰਖਾਸਤਾਂ ਇਨਾਂ ਵਿੱਚ ਆਈਆਂ ਹਨ, ਜਿਨਾਂ ਵਿਚੋਂ ਬਹੁਤਿਆਂ ਦਾ ਹੱਲ ਕੀਤਾ ਜਾ ਚੁੱਕਾ ਹੈ ਅਤੇ ਜੋ ਸੇਵਾਵਾਂ ਮਹਿਕਮੇ ਵਲੋਂ ਪੈਂਡਿੰਗ ਹਨ ਉਨਾਂ ਬਾਰੇ ਵੀ ਕੁਝ ਦਿਨਾਂ ਵਿੱਚ ਹੱਲ ਹੋਣ ਦੀ ਆਸ ਹੈ।
ਉਨਾਂ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਵਾਇਆ ਕਿ ਸੇਵਾ ਕੇਂਦਰਾਂ ਦੇ ਕਰਮਚਾਰੀ ਲਗਾਤਾਰ ਕੰਮ ਕਰਦੇ ਹੋਏ ਲੋਕਾਂ ਨੂੰ ਬਿਹਤਰ ਸੇਵਾਵਾਂ ਦਿੰਦੇ ਰਹਿਣਗੇ ਅਤੇ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ।







