ਸਵਾਮੀ ਸੰਤੋਖ ਮੁਨੀ ਸਰਕਾਰੀ ਐਲੀਮੈਂਟਰੀ ਸਕੂਲ ਝੰਗੀ ਸਾਹਿਬ ਵਿਖੇ ਦੀਵਾਲੀ ਮੋਕੇ ਬੱਚਿਆਂ ਨੂੰ ਦਿੱਤੇ ਉਪਹਾਰ-

ਖ਼ਬਰ ਸ਼ੇਅਰ ਕਰੋ
048052
Total views : 161394

ਜੰਡਿਆਲਾ ਗੁਰੂ, 29 ਅਕਤੂਬਰ (ਸਿਕੰਦਰ ਮਾਨ)- ਜੰਡਿਆਲਾ ਗੁਰੂ ਬਲਾਕ ਅਧੀਨ ਪੈੰਦੇ ਸਵਾਮੀ ਸੰਤੋਖ ਮੁਨੀ ਸਰਕਾਰੀ ਐਲੀਮੈਂਟਰੀ ਸਕੂਲ ਝੰਗੀ ਸਾਹਿਬ ਵਿਖੇ ਦੀਵਾਲੀ ਦੇ ਤਿਉਹਾਰ ਦੇ ਸੰਬੰਧ ਵਿੱਚ ਬਾਬਾ ਪਰਮਾਨੰਦ ਅਤੇ ਕੁਲਬੀਰ ਸਿੰਘ ਯੂ.ਐਸ.ਏ. ਵੱਲੋਂ ਵਿਦਿਆਰਥੀਆਂ ਨੂੰ ਸਕੂਲ ਬੈਗ, ਵਾਟਰ ਬੋਤਲ, ਟਿਫਨ ਬਾਕਸ, ਕਾਪੀਆਂ, ਪੇਨ, ਪੈਂਸਿਲ ਅਤੇ ਸਕੂਲ ਯੂਨੀਫ਼ਾਰਮ ਦੇ ਨਾਲ਼ ਨਾਲ਼ ਖਾਣ ਪੀਣ ਦੀਆਂ ਵਸਤਾਂ ਉਪਹਾਰ ਵਜੋਂ ਦਿੱਤੀਆਂ ਗਈਆਂ।

ਇਸ ਮੌਕੇ ਗੁਰਦੁਆਰਾ ਬਾਬਾ ਹੁੰਦਾਲ ਜੀ ਜੰਡਿਆਲਾ ਗੁਰੂ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਵਿਦਿਆਰਥੀਆਂ ਨੂੰ ਵਧੇਰੇ ਸਿੱਖਿਆ ਲਈ ਪ੍ਰੇਰਿਆ। ਕਰਮਜੀਤ ਸਿੰਘ ਯੂ.ਐਸ.ਏ. ਵੱਲੋਂ ਵਿਦਿਆਰਥੀਆਂ ਦੇ ਸਕੂਲ ਆਉਣ ਜਾਣ ਲਈ ਟਰਾਂਸਪੋਰਟ ਦੀ ਜਿੰਮੇਵਾਰੀ ਚੁੱਕ ਕੇ ਇਸ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਸਕੂਲ ਸਟਾਫ਼ ਵਜੋਂ ਭੁਪਿੰਦਰ ਸਿੰਘ, ਸਵਿੰਦਰ ਸਿੰਘ, ਸੁਰਿੰਦਰ ਕੌਰ, ਲਖਬੀਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।