ਸਵ: ਕੈਪਟਨ ਕਰਮ ਸਿੰਘ ਅਤੇ ਸਵ: ਮਾਤਾ ਬਲਵਿੰਦਰ ਕੌਰ ਦੀ ਯਾਦ ‘ਚ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ-

ਖ਼ਬਰ ਸ਼ੇਅਰ ਕਰੋ
035608
Total views : 131855

ਜੰਡਿਆਲਾ ਗੁਰੂ, 24 ਨਵੰਬਰ (ਸਿਕੰਦਰ ਮਾਨ) – ਸਵਰਗਵਾਸੀ ਕੈਪਟਨ ਕਰਮ ਸਿੰਘ ਅਤੇ ਸਵਰਗਵਾਸੀ ਮਾਤਾ ਬਲਵਿੰਦਰ ਕੌਰ ਦੀ ਅਮਿੱਟ ਯਾਦ ਦੇ ਸੰਬੰਧ ਵਿੱਚ ਸਲਾਨਾ ਬਰਸੀ ਮੌਕੇ ਓਹਨਾਂ ਦੇ ਸਪੁੱਤਰਾਂ ਪੱਤਰਕਾਰ ਅੰਮ੍ਰਿਤਪਾਲ ਸਿੰਘ ਬੇਦੀ ਅਤੇ ਪੱਤਰਕਾਰ ਸਿਮਰਤਪਾਲ ਸਿੰਘ ਬੇਦੀ ਵੱਲੋਂ ਗੁਰਦੁਆਰਾ ਬਾਬਾ ਹੁੰਦਾਲ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।

ਇਸ ਮੌਕੇ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਨੇ ਕਿਹਾ ਕਿ ਬੱਚਿਆ ਨੂੰ ਆਪਣੇ ਮਾਂ ਬਾਪ ਦੀ ਜਿਉਂਦੇ ਜੀਅ ਸੇਵਾ ਕਰਨੀ ਚਾਹੀਦੀ ਹੈ ਅਤੇ ਆਪਣੇ ਮਾਂ ਬਾਪ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਬਾਬਾ ਪਰਮਾਨੰਦ ਜੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ਼ ਜੁੜਨ ਦੀ ਪ੍ਰੇਰਨਾ ਦਿੱਤੀ।  ਇਸ  ਮੌਕੇ ਹਾਜ਼ਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ।

ਸ਼੍ਰੀ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਸਮੇਤ ਰਣਜੀਤ ਸਿੰਘ ਜੋਸਨ ਮੁੱਖ ਸੰਪਾਦਕ ਨਸੀਹਤ ਟੂਡੇ, ਗੁਰਦੀਪ ਸਿੰਘ ਨਾਗੀ, ਪਰਮਿੰਦਰ ਸਿੰਘ ਜੋਸਨ, ਰਾਮ ਪ੍ਰਸਾਦ ਸ਼ਰਮਾ, ਜਸਪਾਲ ਸ਼ਰਮਾ, ਅਸ਼ਵਨੀ ਸ਼ਰਮਾ, ਸੁਰਿੰਦਰ ਸਿੰਘ, ਦਿਆਲ ਅਰੋੜਾ, ਕੁਲਦੀਪ ਸਿੰਘ ਭੁੱਲਰ, ਸਵਿੰਦਰ ਸਿੰਘ ਲਹੌਰੀਆ, ਰਾਜੇਸ਼ ਛਾਬੜਾ, ਮੁਕੇਸ਼ ਪਾਠਕ, ਮਨੀ ਨੰਦਾ, ਸਤਪਾਲ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।