Flash News
ਰੱਖੜ ਪੁੰਨਿਆ ਦੇ ਮੇਲੇ ਦੇ ਮੱਦੇਨਜ਼ਰ ਬਾਬਾ ਬਕਾਲਾ ਸਾਹਿਬ ਖੇਤਰ ਦੇ 18 ਸਕੂਲਾਂ ਵਿੱਚ 27 ਤੋਂ 29 ਅਗਸਤ ਤੱਕ ਛੁੱਟੀ-
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-

ਐਸ.ਐਸ.ਬੋਰਡ ਦੇ ਮੈਂਬਰ ਨਰੇਸ਼ ਪਾਠਕ ਨੇ ਆਪਣੇ ਮਰਹੂਮ ਪਿਤਾ ਸਵ: ਮੋਹਨ ਸਰੂਪ ਪਾਠਕ ਦੀ ਪਹਿਲੀ ਬਰਸੀ ਮੌਕੇ ਲਾਇਆ ਲੰਗਰ-

ਖ਼ਬਰ ਸ਼ੇਅਰ ਕਰੋ
051860
Total views : 168776

ਜੰਡਿਆਲਾ ਗੁਰੂ, 29 ਨਵੰਬਰ (ਸਿਕੰਦਰ ਮਾਨ) — ਪੰਜਾਬ ਸੁਬਾਰਡੀਨੇਟ ਸਰਵਿਸ ਸਲੇਕਸ਼ਨ ਬੋਰਡ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰੇਸ਼ ਪਾਠਕ ਵੱਲੋਂ ਆਪਣੇ ਮਰਹੂਮ ਪਿਤਾ ਸਵਰਗਵਾਸੀ ਸ਼੍ਰੀ ਮੋਹਨ ਸਰੂਪ ਪਾਠਕ ਦੀ ਯਾਦ ‘ਚ ਉਨਾਂ ਦੀ ਪਹਿਲੀ ਬਰਸੀ ਮੌਕੇ ਲੰਗਰ ਲਗਾਇਆ ਗਿਆ। ਇਸ ਮੌਕੇ ਸ਼੍ਰੀ ਨਰੇਸ਼ ਪਾਠਕ ਨੇ ਦੱਸਿਆ ਕਿ ਅੱਜ ਉਹ ਜੋ ਕੁਝ ਵੀ ਹਨ ਉਹ ਆਪਣੇ ਮਾਂ ਬਾਪ ਦੀ ਦਿੱਤੀ ਸਿੱਖਿਆ ਸਦਕਾ ਹਨ। ਓਹਨਾਂ ਦੱਸਿਆ ਕਿ ਜਿਉਂਦੇ ਜੀਅ ਆਪਣੇ ਮਾਂ ਬਾਪ ਦੀ ਸੇਵਾ ਕਰਨ ਵਾਲੇ ਇੰਨਸਾਨ ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਹਮੇਸ਼ਾ ਸਨਮਾਨ ਮਿਲਦਾ ਹੈ। ਸ. ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਲੰਗਰ ਸੰਗਤ ਵਿੱਚ ਵਰਤਾਇਆ ਗਿਆ।

ਇਸ ਮੌਕੇ ਸਮੂਹ ਪਾਠਕ ਪਰਿਵਾਰ ਸਮੇਤ ਸਤਿੰਦਰ ਸਿੰਘ, ਸ਼ਿਵ ਦੱਤ ਪਾਠਕ, ਵੀਰ ਵਿਕਰਮ ਪਾਠਕ, ਰਾਜੇਸ਼ ਪਾਠਕ, ਮੁਕੇਸ਼ ਪਾਠਕ, ਵਿਸ਼ਾਲ ਪਾਠਕ, ਮੁਨੀਸ਼ ਪਾਠਕ, ਜਤਿਨ ਪਾਠਕ, ਜੈ ਪਾਠਕ, ਗੁਲਸ਼ਨ ਸ਼ਰਮਾ, ਸੁਮਿਤ ਜੈਨ, ਬ੍ਰਹਮਜੀਤ ਚੋਪੜਾ, ਆਮਿਰ ਖ਼ਾਨ, ਸੁਮਿਤ ਅਰੋੜਾ, ਰਾਜ ਕੁਮਾਰ ਅਰੋੜਾ, ਕੁਲਜੀਤ ਸਿੰਘ, ਮੇਜਰ ਸਿੰਘ, ਕਸ਼ਮੀਰ ਸਿੰਘ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ।