




Total views : 148983







ਜੰਡਿਆਲਾ ਗੁਰੂ, 24 ਦਿਸੰਬਰ (ਸਿਕੰਦਰ ਮਾਨ)- ਵਧੀਕ ਨਿਗਰਾਨ/ਸੰਚਾਲਨ ਇੰਜੀ. ਗੁਰਮੁੱਖ ਸਿੰਘ ਜੰਡਿਆਲਾ ਗੁਰੂ ਅਤੇ ਉਪ-ਮੰਡਲ ਇੰਜੀ. ਸੁਖਜੀਤ ਸਿੰਘ ਜੰਡਿਆਲਾ ਗੁਰੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਸਟੇਸ਼ਨ 132 ਕੇ ਵੀ ਏਕਲਗੱਡਾ ਨੂੰ ਆਉਂਦੀ 132 ਕੇ ਵੀ ਲਾਈਨ ਉੱਪਰ ਜ਼ਰੂਰੀ ਸੁਧਾਰ ਕਰਨ ਦੇ ਲਈ ਬਿਜਲੀ ਯੰਤਰਾਂ/ਟਾਵਰਾਂ ਲਾਈਨ ਤੇ ਸੁਧਾਰ ਦਾ ਕੰਮ ਕੀਤਾ ਜਾਣਾ ਹੈ। ਇਸ ਨੂੰ ਪੂਰਾ ਕਰਨ ਲਈ 132 ਕੇ ਵੀ ਏਕਲਗੱਡਾ ਬਿਜਲੀ ਘਰ ਤੋਂ ਚਲਦੇ ਸਾਰੇ 11 ਕੇ ਵੀ ਆਊਟ ਗੋਇੰਗ ਫੀਡਰ ਮਿਤੀ 26-12-2024 ਤੋਂ 15-01-2025 ਤੱਕ ਰੋਜ਼ਾਨਾ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਬੰਦ ਰਹਿਣਗੇ।






