Flash News
ਜਿਲ੍ਹਾ ਅੰਮ੍ਰਿਤਸਰ ਦੇ ਜੋਨ ਟਾਂਗਰਾ ਦਾ ਜੋਨ ਪੱਧਰੀ ਇਜਲਾਸ, ਜੋਨ ਕੋਰ ਕਮੇਟੀ ਦਾ ਕੀਤਾ ਪੁਨਰਗਠਨ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ 5 ਨਗਰ ਕੌਂਸਲਾਂ ਅਜਨਾਲਾ, ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ ਰਈਆ ਦੀਆਂ ਚੋਣਾਂ 26 ਮਈ ਨੂੰ ਹੋਣਗੀਆਂ- ਜ਼ਿਲ੍ਹਾ ਚੋਣ ਅਧਿਕਾਰੀ
ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਣਕ ਦੇ ਨਾੜ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ – ਡਿਪਟੀ ਕਮਿਸ਼ਨਰ ਅੰਮ੍ਰਿਤਸਰ
ਰੈਡ ਕਰਾਸ ਦਿਵਸ ਤੇ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਲਈ ਚੰਗੀ ਪਹਿਲ – ਡਿਪਟੀ ਕਮਿਸ਼ਨਰ
ਗੁਰੂਦੁਆਰਾ ਬਾਬਾ ਹੰਦਾਲ ਸਾਹਿਬ ਵਿਖੇ ਬਾਬਾ ਹੰਦਾਲ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਪਾਏ ਗਏ 11 ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ-
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸਕੂਲ ਆਫ਼ ਐਮੀਨੈਂਸ, ਜੰਡਿਆਲਾ ਗੁਰੂ ਵਿਖੇ ਨਵੀਨਤਾ ਅਤੇ ਉੱਦਮਤਾ ਨੂੰ ਸਮਰਪਿਤ ਸਮਾਗਮ ‘ਚ ਕੀਤੀ ਸ਼ਿਰਕਤ-

ਹਰਭਜਨ ਸਿੰਘ ਈ.ਟੀ.ੳ ਨੇ ਰੱਖਿਆ ਬਾਬਾ ਜਵੰਦ ਸਿੰਘ ਦੇ ਜਨਮ ਸਥਾਨ ਨੂੰ ਜਾਂਦੀ ਸੜਕ ਨੂੰ 10 ਤੋਂ 16 ਫੁੱਟ ਕਰਨ ਦਾ ਨੀਂਹ ਪੱਥਰ

ਖ਼ਬਰ ਸ਼ੇਅਰ ਕਰੋ
050284
Total views : 166229

ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਸੜਕ ਦਾ ਨਿਰਮਾਣ
ਅੰਮ੍ਰਿਤਸਰ 10 ਜਨਵਰੀ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਅੱਜ ਬਾਬਾ ਜਵੰਦ ਸਿੰਘ ਦੇ ਜਨਮ ਸਥਾਨ ਨੂੰ ਜਾਂਦੀ ਸੜਕ ਜੋ ਕਿ ਗਹਿਰੀ ਨਰਾਇਣਗੜ੍ਹ ਤੋਂ ਖੁਜਾਲਾ ਵਾਇਆ ਭਗਵਾਂ -ਗਦਲੀ ਨੂੰ ਆਪਸ ਵਿੱਚ ਜੋੜਦੀ ਹੈ, ਨੂੰ 10 ਤੋਂ 16 ਫੁੱਟ ਚੌੜੀ ਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਜਦ ਮੈਂ ਬਾਬਾ ਜਵੰਦ ਸਿੰਘ ਦੇ ਜਨਮ ਸਥਾਨ ਨਤਮਸਤਕ ਹੋਣ ਲਈ ਗਿਆ ਸੀ ਤਾਂ ਸੰਗਤ ਨੇ ਮੈਨੂੰ ਇਹ ਹੁਕਮ ਲਗਾਇਆ ਸੀ ਕਿ ਇਹ ਸੜਕ ਚੌੜੀ ਕੀਤੀ ਜਾਵੇ, ਕਿਉਂਕਿ ਬਾਬਾ ਜੀ ਦੇ ਗੁਰਦੁਆਰੇ ਦਰਸ਼ਨ ਕਰਨ ਲਈ ਹਜ਼ਾਰਾਂ ਸੰਗਤਾਂ ਹਰ ਸਾਲ ਆਉਂਦੀਆਂ ਹਨ। ਉਹਨਾਂ ਕਿਹਾ ਕਿ ਸੰਗਤ ਦਾ ਇਹ ਹੁਕਮ ਮੰਨਦੇ ਹੋਏ ਅੱਜ ਮੇਰੇ ਕੋਲੋਂ ਇਹ ਸੇਵਾ ਬਾਬਾ ਜਵੰਦ ਸਿੰਘ ਨੇ ਲਈ ਹੈ, ਜਿਸ ਲਈ ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਹਾਂ । ਉਹਨਾਂ ਦੱਸਿਆ ਕਿ ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ 31 ਮਾਰਚ ਤੱਕ ਬਣ ਕੇ ਤਿਆਰ ਹੋਵੇਗੀ। ਉਹਨਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਇਹ ਇਲਾਕਾ 18 ਫੁੱਟ ਚੌੜੀਆਂ ਸੜਕਾਂ ਦੇ ਨਾਲ ਸਿੱਧਾ ਜੁੜ ਜਾਵੇਗਾ , ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੀ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਮੇਰੀ ਕੋਸ਼ਿਸ਼ ਜੰਡਿਆਲਾ ਹਲਕੇ ਨੂੰ ਪੰਜਾਬ ਦੇ ਚੋਣਵੇਂ ਹਲਕਿਆਂ ਵਿੱਚ ਸ਼ਾਮਿਲ ਕਰਨ ਦੀ ਹੈ ਅਤੇ ਇਸ ਲਈ ਮੈਂ ਆਪਣੇ ਵੱਲੋਂ ਲਗਾਤਾਰ ਯਤਨ ਕਰ ਰਿਹਾ ਹਾਂ। ਉਹਨਾਂ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਨੇ ਵਿਕਾਸ ਕੰਮਾਂ ਲਈ ਕਦੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ। ਇਸ ਮੌਕੇ ਸੂਬੇਦਾਰ ਛਨਾਖ ਸਿੰਘ, ਇੰਜੀਨੀਅਰ ਜਤਿੰਦਰ ਸਿੰਘ ਭੰਗੂ, ਸ ਪੁਸ਼ਪਿੰਦਰ ਸਿੰਘ, ਸ ਅਮਰਦੀਪ ਸਿੰਘ, ਸ ਬਲਜਿੰਦਰ ਸਿੰਘ, ਸਰਪੰਚ ਸੁਖਜਿੰਦਰ ਸਿੰਘ, ਸ ਜਸਪਾਲ ਸਿੰਘ, ਸ ਸਾਹਿਬ ਸਿੰਘ ਅਤੇ ਹੋਰ ਪਤਵੰਤੇ ਵੀ ਉਹਨਾਂ ਦੇ ਨਾਲ ਹਾਜ਼ਰ ਸਨ।
ਕੈਪਸ਼ਨ
ਬਾਬਾ ਜਵੰਦ ਸਿੰਘ ਦੇ ਜਨਮ ਸਥਾਨ ਨੂੰ ਜਾਂਦੀ ਸੜਕ ਚੌੜੀ ਕਰਨ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ।
===—