ਜੰਡਿਆਲਾ ਗੁਰੂ ਵਿਖੇ ਗਣਤੰਤਰ ਦਿਵਸ ਮਨਾਇਆ

ਖ਼ਬਰ ਸ਼ੇਅਰ ਕਰੋ
039598
Total views : 138172

ਜੰਡਿਆਲਾ ਗੁਰੂ, 26 ਜਨਵਰੀ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ੳ ਦੇ ਮਾਤਾ ਸੁਰਿੰਦਰ ਕੌਰ ਨੇ ਅਦਾ ਕੀਤੀ ਤੇ ਪੁਲਿਸ ਗਾਰਦ ਨੇ ਸਲਾਮੀ ਦਿੱਤੀ।

ਇਸ ਮੌਕੇ ਰਾਸ਼ਟਰੀ ਗੀਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆ ਵਿਦਿਆਰਥਣਾਂ ਨੇ ਪੇਸ਼ ਕੀਤਾ। ਵੱਖ ਵੱਖ ਸਕੂਲਾਂ ਦੇ ਬੱਚਿਆ ਵੱਲੋਂ ਸਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।  ਇਸ ਮੌਕੇ ਹੋਰਨਾਂ ਤੋ ਇਲਾਵਾ ਸ. ਜਗਤਾਰ ਸਿੰਘ , ਡੀ.ਐਸ.ਪੀ. ਧਰਮਿੰਦਰ ਕਲਿਆਣ, ਐਸ.ਐਚ.ੳ. ਜਸਵਿੰਦਰ ਸਿੰਘ, ਨਰੇਸ਼ ਪਾਠਕ ਮੈਂਬਰ ਪੰਜਾਬ ਸਰਵਿਸ ਸਲੈਕਸ਼ਨ ਬੋਰਡ,  ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਪ, ਸਤਿੰਦਰ ਸਿੰਘ, ਸੁਨੈਨਾ ਰੰਧਾਵਾ, ਡਾਇਰੈਕਟਰ ਸੁਰੇਸ਼ ਕੁਮਾਰ, ਨਰੇਸ਼ ਕੁਮਾਰ ਟਾਊਨ ਇੰਚਾਰਜ, ਬਲਵਿੰਦਰ ਸਿੰਘ ਇੰਸਪੈਕਟਰ, ਸੰਕਲਪ ਸੈਨੇਟਰੀ ਇੰਸਪੈਕਟਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।