Flash News
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪੈਨੋਰਮਾ ਦਾ ਕੀਤਾ ਦੌਰਾ-

ਹੁਣ ਆਮ ਆਦਮੀ ਕਲੀਨਿਕਾਂ ਵਿੱਚ ਵੀ ਹੋਵੇਗਾ ਗਰਭਵਤੀ ਮਾਵਾਂ ਦਾ ਮੁਫਤ ਇਲਾਜ- ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
043974
Total views : 148940

ਅੰਮ੍ਰਿਤਸਰ 15 ਜੂਨ-(ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ, ਸਿਵਲ ਸਰਜਨ ਡਾ ਕਿਰਨਦੀਪ ਕੌਰ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਸਮੂਹ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਗਰਭਵਤੀ ਮਾਵਾਂ ਦਾ ਮੁਫਤ ਚੈੱਕਅਪ, ਟੈਸਟ ਅਤੇ ਇਲਾਜ ਕੀਤਾ ਜਾਣਾ ਸੰਭਵ ਹੋ ਸਕੇਗਾ।
ਇਸ ਮੌਕੇ ਤੇ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਦੇ ਸਾਰੇ ਡਾਕਟਰਾਂ ਨੂੰ ਮਟਰਨਲ ਹੈਲਥ ਕੇਅਰ ਬਾਰੇ ਇੱਕ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਸ ਜਿਸ ਵਿੱਚ ਉਹਨਾਂ ਨੂੰ ਹਾਈ ਰਿਸਕ ਪ੍ਰੈਗਨੈਂਸੀ, ਅਨੀਮੀਆ, ਹਾਈਪਰਟੈਂਸ਼ਨ, ਡਾਇਬਟਿਕ, ਪ੍ਰੀਵੀਅਸ ਸਜੇਰੀਅਨ, ਟਵਿਨ ਪ੍ਰੈਗਨੈਂਸੀ ਅਤੇ ਹੋਰ ਗੰਭੀਰ ਬਿਮਾਰੀਆਂ ਵਾਲੇ ਮਟਰਨਲ ਕੇਸਾਂ ਦੇ ਇਲਾਜ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਸ ਦਾ ਮੁੱਖ ਮਕਸਦ ਮਟਰਨਲ ਡੈਥ ਕੇਸਾਂ ਨੂੰ ਘੱਟ ਕਰਨਾ ਹੈ। ਆਮ ਆਦਮੀ ਕਲੀਨਿਕ ਵਿੱਚ ਇਹ ਸੁਵਿਧਾ ਮਿਲਣ ਕਰਕੇ ਗਰਭਵਤੀ ਮਹਿਲਾ ਮਹਿਲਾਵਾਂ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਐਂਟੀਨੇਟਲ ਕੇਅਰ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ। ਉਹਨਾਂ ਆਖਿਆ ਆਮ ਆਦਮੀ ਕਲੀਨਿਕਾਂ ਵਿੱਚ ਗਰਭਵਤੀ ਮਹਿਲਾਵਾਂ ਦੇ ਸਾਰੇ ਟੈਸਟ ਦਵਾਈਆਂ ਇਥੋਂ ਤੱਕ ਕਿ ਅਲਟਰਾਸਾਊਂਡ ਵੀ ਮੁਫਤ ਕਰਵਾਏ ਜਾ ਸਕਣਗੇ।
ਇਸ ਟ੍ਰੇਨਿੰਗ ਦੌਰਾਨ ਜਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ ਟੀਕਾਕਰਨ ਅਫਸਰ ਡਾ ਭਾਰਤੀ ਧਵਨ ਅਤੇ ਜਨਾਨਾ ਰੋਗਾਂ ਦੇ ਮਾਹਰ ਡਾ ਚਿੰਕੀ ਠਕੁਰਾਲ ਵੱਲੋਂ ਇਹ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਤੇ ਜਿਲਾ ਐਮਆਈਓ ਅਮਰਦੀਪ ਸਿੰਘ, ਨਵਦੀਪ ਸਿੰਘ, ਪੁਸ਼ਪਿੰਦਰ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸਨ।