Flash News
ਹੜ੍ਹ ਪ੍ਰਭਾਵਿਤ ਖੇਤਰ ਦੀਆਂ ਗਰਭਵਤੀ ਮਾਂਵਾਂ ਅਤੇ ਬੱਚਿਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਸਪਲੀਮੈਂਟਰੀ ਨਿਊਟਰੀਸ਼ਨ-
ਹੜਾ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜਰੀ-
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-

ਈਜ਼ੀ ਜਮਾਂਬੰਦੀ ਪੋਰਟਲ ਨੇ ਤਿੰਨ ਸਾਲ ਤੋਂ ਰੁਕਿਆ ਇੰਤਕਾਲ ਦਾ ਕੰਮ ਇੱਕ ਹੀ ਦਿਨ ਵਿੱਚ ਹੱਲ ਕਰਵਾਇਆ- ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
046264
Total views : 154289

ਅੰਮ੍ਰਿਤਸਰ, 20 ਜੂਨ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਹਾਲ ਹੀ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਮਾਲ ਵਿਭਾਗ ਦੇ ਕੰਮਾਂ ਨੂੰ ਆਸਾਨ ਬਣਾਉਣ ਲਈ ਸ਼ੁਰੂ ਕੀਤੇ ਗਏ ਇਜੀ ਜਮਾਂਬੰਦੀ ਪੋਰਟਲ ਨੇ ਪ੍ਰੋ ਅਵਤਾਰ ਸਿੰਘ ਉੱਪਲ ਦਾ ਤਿੰਨ ਸਾਲਾਂ ਤੋਂ ਰੁਕਿਆ ਇੰਤਕਾਲ ਦਾ ਕੰਮ ਇੱਕ ਹੀ ਦਿਨ ਵਿੱਚ ਹੱਲ ਕਰ ਦਿੱਤਾ। ਅੱਜ ਜਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਸ ਲੰਮੇ ਸਮੇਂ ਤੋਂ ਪੈਂਡਿੰਗ ਇੰਤਕਾਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਇਸ ਸੰਬੰਧ ਵਿੱਚ ਕਰਮਚਾਰੀ ਪ੍ਰੋਫੈਸਰ ਉਪਲ ਦੇ ਘਰ ਭੇਜਿਆ, ਜਿਸ ਨੇ ਉਹਨਾਂ ਨੂੰ ਈਜ਼ੀ ਜਮਾਂਬੰਦੀ ਪੋਰਟਲ ਤੋਂ ਜਾਣੂੰ ਕਰਵਾ ਕੇ ਆਨਲਾਈਨ ਅਪਲਾਈ ਕਰਵਾਇਆ। ਕੁਝ ਹੀ ਘੰਟਿਆਂ ਵਿੱਚ ਇਹ ਇੰਤਕਾਲ ਪ੍ਰਵਾਨ ਹੋ ਗਿਆ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪੋਰਟਲ ਉੱਤੇ ਆਪਣੇ ਮਾਲ ਵਿਭਾਗ ਦੇ ਕੰਮਾਂ ਲਈ ਅਪਲਾਈ ਕਰਨ ਜਾਂ 1076 ਨੰਬਰ ਉੱਤੇ ਫੋਨ ਕਰਕੇ ਕਰਮਚਾਰੀ ਆਪਣੇ ਘਰ ਬੁਲਾ ਕੇ ਉਹਨਾਂ ਕੋਲੋਂ ਸੇਵਾਵਾਂ ਅਪਲਾਈ ਕਰਵਾਉਣ।
ਜਿਲਾ ਮਾਲ ਅਧਿਕਾਰੀ ਨਵਕੀਰਤ ਸਿੰਘ ਨੇ ਦੱਸਿਆ ਕਿ ਈਜ਼ੀ ਜਮਾਂਬੰਦੀ ਉਤੇ ਇੰਤਕਾਲ, ਜਮਾਂਬੰਦੀ, ਮਾਲ ਰਿਕਾਰਡ ਸਬਸਕ੍ਰਿਪਸ਼ਨ ਸੇਵਾ, ਫਰਦ ਬਦਰ, ਆਨਲਾਈਨ ਰਪਟ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਆਪਣੀ ਜਮਾਂਬੰਦੀ ਲੈਣ ਲਈ ਵੈਬਸਾਈਟ ਈਜੀ ਜਮਾਂਬੰਦੀ ਪੰਜਾਬ ਉਤੇ ਜਾਓ, ਆਪਣੀ ਜਮਾਂਬੰਦੀ ਨੂੰ ਚੁਣੋ, ਫੀਸ ਦੀ ਅਦਾਇਗੀ ਆਨਲਾਈਨ ਕਰੋ ਤਾਂ ਤੁਹਾਡੇ ਵਟਸਐਪ ਉੱਤੇ ਡਿਜੀਟਲ ਦਸਤਖ਼ਤ ਕੀਤੀ ਹੋਈ ਜਮਾਂਬੰਦੀ ਤੁਰੰਤ ਪਹੁੰਚ ਜਾਵੇਗੀ। ਇਸ ਤੋਂ ਇਲਾਵਾ ਕਿਉਆਰ ਕੋਡ ਵਾਲੀ ਫਰਦ ਤੁਹਾਡੇ ਸਮੇਂ ਦੀ ਬਚਤ ਕਰਦੀ ਹੈ।
ਉਹਨਾਂ ਕਿਹਾ ਕਿ ਪਹਿਲਾਂ ਇਹ ਕੰਮ ਕਰਵਾਉਣ ਲਈ ਪਟਵਾਰੀ ਕੌਣ ਹੈ, ਉਹ ਕਿੱਥੇ ਬੈਠਦਾ ਹੈ, ਦਫਤਰ ਕਦੋਂ ਮਿਲੇਗਾ ਇੰਤਕਾਲੀ ਕਿਹੜੇ ਦਸਤਾਵੇਜ਼ ਚਾਹੀਦੇ ਹਨ, ਪਟਵਾਰੀ ਨੂੰ ਸਿਫਾਰਸ਼, ਪੈਸੇ ਦੇਣੇ ਜਾਂ ਆਪਣੀ ਦਰਖਾਸਤ ਦਾ ਪਤਾ ਕਰਨ ਲਈ ਚੱਕਰ ਲਗਾਉਣ ਪਿੱਛੇ ਭੱਜਣ ਦੀ ਲੋੜ ਪੈਂਦੀ ਸੀ ਪਰ ਹੁਣ ਇਹ ਸਾਰਾ ਕੰਮ ਈਜ਼ੀ ਜਮਾਂਬੰਦੀ ਸੇਵਾ ਨੇ ਆਸਾਨ ਕਰ ਦਿੱਤਾ ਹੈ। ਸਾਰੀਆਂ ਸੇਵਾਵਾਂ 24 ਘੰਟੇ ਹਨ, ਜੇਕਰ ਤੁਸੀਂ ਆਪ ਇਹ ਕੰਮ ਆਨਲਾਈਨ ਨਹੀਂ ਕਰ ਸਕਦੇ ਤਾਂ ਤੁਸੀਂ ਫੋਨ ਕਰਕੇ ਸੇਵਾ ਸਹਾਇਕ ਨੂੰ ਘਰ ਬਣਾ ਸਕਦੇ ਹੋ।
ਉਹਨਾਂ ਕਿਹਾ ਕਿ ਇਸ ਲਈ ਜੇਕਰ ਕਿਸੇ ਅਧਿਕਾਰੀ ਨੇ ਕੋਈ ਤੁਹਾਡੇ ਦਸਤਾਵੇਜ ਉੱਤੇ ਆਨਲਾਈਨ ਇਤਰਾਜ਼ ਲਗਾਉਣਾ ਹੈ ਤਾਂ ਉਹ ਸਿਰਫ ਇੱਕ ਵਾਰੀ ਹੀ ਲਗਾਏਗਾ।