ਕਿਸਾਨ ਮਜਦੂਰ ਸੰਘਰਸ ਕਮੇਟੀ ਜਿਲ੍ਹਾ ਅੰਮ੍ਰਿਤਸਰ ਦੇ 3 ਜੋਨਾਂ ਵੱਲੋਂ ਬੀ. ਡੀ. ਪੀ. ਓ. ਤਰਸਿੱਕਾ ਦੇ ਦਫਤਰ ਅੱਗੇ 3 ਦਿਨਾਂ ਧਰਨਾ-

ਖ਼ਬਰ ਸ਼ੇਅਰ ਕਰੋ
045004
Total views : 151664

ਪਿੰਡਾਂ ਦੇ ਰੁਕੇ ਵਿਕਾਸ ਸਮੇਤ ਅਹਿਮ ਮਸਲਿਆਂ ਤੇ ਪ੍ਰਸ਼ਾਸਨ ਵੱਲੋਂ ਸਮਾਂਬਧ ਤਰੀਕੇ ਨਾਲ ਕੀਤਾ ਜਾਵੇਗਾ ਕੰਮ-

ਅੰਮ੍ਰਿਤਸਰ,  31 ਜੁਲਾਈ-(ਡਾ. ਮਨਜੀਤ ਸਿੰਘ)- ਬਲਾਕ ਤਰਸਿੱਕਾ ਅਧੀਨ ਆਉਂਦੇ ਪਿੰਡਾਂ ਵਿੱਚ ਬੇਹਾਲ ਹੋਈ ਸਥਿਤੀ ਤੋਂ ਤੰਗ ਆ ਕੇ ਪਿੰਡਾਂ ਵਾਲਿਆਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਟਾਂਗਰਾ, ਜੋਨ ਟਾਹਲੀ ਸਾਹਿਬ ਅਤੇ ਜੋਨ ਤਰਸਿੱਕਾ ਵੱਲੋਂ 29, 30 ਅਤੇ 31 ਜੁਲਾਈ ਨੂੰ ਲਗਾਤਾਰ ਦਿਨ ਰਾਤ ਦਾ ਧਰਨਾ ਦੇ ਕਿ ਪ੍ਰਸ਼ਾਸ਼ਨ ਨੂੰ ਪਿੰਡਾਂ ਦੇ ਹਾਲ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਇਸ ਮੌਕੇ 31 ਜੁਲਾਈ ਨੂੰ ਬੀ ਡੀ ਪੀ ਓ ਮਲਕੀਤ ਸਿੰਘ ਨੇ ਹਜ਼ਾਰਾਂ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਦੇ ਇੱਕਠ ਦੇ ਸਾਹਮਣੇ ਮੰਗਾਂ ਸਬੰਧੀ ਵਿਸਤਾਰ ਨਾਲ ਗੱਲ ਕਰਦੇ ਹੋਏ ਸਮਾਂਬੱਧ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।

ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀਵਿੰਡ ਨੇ ਦੱਸਿਆ ਕਿ ਬਲਾਕ ਦੇ ਪਿੰਡਾਂ ਦੀਆ ਫਿਰਨੀਆਂ ਅਤੇ ਗਲੀਆਂ ਦੀ ਖ਼ਸਤਾ ਹਾਲਤ ਕਾਰਨ ਰਾਹਗੀਰਾ ਅਤੇ ਫਿਰਨੀ ਤੇ ਬਣੇ ਘਰਾ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਦੀ ਤੁਰੰਤ ਮਰੁੰਮਤ ਦੀ ਮੰਗ ਤੇ ਗਲੀਆਂ ਵਿੱਚ 60 ਦੀ ਜਗ੍ਹਾ 80 ਐਮ ਐਮ ਦੀ ਇੰਟਰਲੋਕ ਟਾਇਲ ਲਗਾਉਣ ਬੀ ਡੀ ਪੀ ਓ ਵੱਲੋਂ ਕਿਹਾ ਗਿਆ ਕਿ ਅਰਜ਼ੀ ਪ੍ਰਾਪਤੀ ਤੇ ਤੁਰੰਤ ਸਮਾਂਬੱਧ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ 80 ਐਮ ਐਮ ਦੀ ਟਾਈਲ ਲਗਾਉਣ ਦੇ ਆਦੇਸ਼ ਤੁਰੰਤ ਦਿੱਤੇ ਜਾ ਰਹੇ ਹਨ। ਛੱਪੜਾ ਦੀ ਖਲਾਈ/ਨਿਕਾਸੀ ਨਾ ਹੋਣ ਕਾਰਨ ਨਾਲ ਲੱਗਦੇ ਘਰਾਂ ਅਤੇ ਖੇਤਾ ਵਿੱਚ ਜਾ ਰਹੇ ਪਾਣੀ ਦੀ ਸਮੱਸਿਆ ਸਬੰਧੀ ਪ੍ਰਸ਼ਾਸਨ ਨਾਲ ਸਹਿਮਤੀ ਬਣੀ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਇੱਕਦਮ ਪਹਿਲਾਂ ਸਫ਼ਾਈ/ਖਲਾਈ ਦਾ ਕੰਮ ਸ਼ੁਰੂ ਨਾ ਕਰਕੇ ਸਰਦੀਆਂ ਦੇ ਮੌਸਮ ਦੌਰਾਨ ਕਣਕ ਦੀ ਬਿਜਾਈ ਤੋਂ ਪਹਿਲਾਂ ਇਹ ਕੰਮ ਨੇਪਰੇ ਚਾੜ੍ਹਿਆ ਜਾਵੇਗਾ। ਮਨਰੇਗਾ ਦੇ ਬੰਦ ਪਏ ਕੰਮ ਨੂੰ ਤੁਰੰਤ ਚਾਲੂ ਕਰਨ ਤੇ ਸਹਿਮਤੀ ਬਣੀ ਅਤੇ ਮਨਰੇਗਾ ਮਜਦੂਰਾ ਦੇ ਪਿਛਲੇ ਕੰਮ ਦੇ ਬਕਾਏ 2 ਹਫਤੇ ਦੇ ਅੰਦਰ ਜਾਰੀ ਕਰਨ ਅਤੇ ਦਿਹਾੜੀ 700 ਰੁਪਏ ਕਰਨ ਦੀ ਸਿਫਾਰਸ਼ ਸਰਕਾਰ ਨੂੰ ਭੇਜਣ ਤੇ ਸਹਿਮਤੀ ਬਣੀ ਅਤੇ ਨਵੇ ਜੌਬ ਕਾਰਡ ਬਣਾਉਣ ਦੀ ਮੰਗ ਤੇ ਪ੍ਰਸ਼ਾਸ਼ਨ ਨੇ ਸਬੰਧਿਤ ਅਫ਼ਸਰਾਂ ਨੂੰ ਤੁਰੰਤ ਅਰਜੀਆਂ ਦਿੱਤੇ ਜਾਣ ਤੇ ਤੁਰੰਤ ਜਾਰੀ ਕਰਨ ਦਾ ਭਰੋਸਾ ਦਿਵਾਇਆ। ਮਜਦੂਰਾ ਨੂੰ 5 ਮਰਲੇ ਦੇ ਪਲਾਟ ਦੇਣ ਤੇ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਲਿਸਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਜਾਰੀ ਕਰ ਰਹੇ ਹਾਂ। ਪਿੰਡਾ ਵਿੱਚ ਗ੍ਰਾਮ ਸਭਾ ਇਜਲਾਸ ਰੁਟੀਨ ਵਿੱਚ ਹੋਣਗੇ ਅਤੇ ਨਗਰ ਨਿਵਾਸੀਆ ਨੂੰ 7 ਦਿਨ ਪਹਿਲਾਂ ਮੁਨਿਆਦੀ ਕਰਕੇ ਜਾਣੂੰ ਕਰਵਾਇਆ ਜਾਵੇਗਾ। ਹਰ ਪਿੰਡ ਦੀ 10 ਪ੍ਰਤੀਸ਼ਤ ਪੰਚਾਇਤੀ ਜਮੀਨ ਤੇ ਜੰਗਲ ਲਗਾਉਣ ਦੀ ਮੰਗ (ਮੁਖ ਤੌਰ ਤੇ ਫਲਦਾਰ ਰੁਖ ਲਗਾਏ ਜਾਣ ਤਾਂ ਜੋ ਪੰਚਾਇਤ ਦੀ ਕਮਾਈ ਵੀ ਬਰਕਰਾਰ ਰਹੇ) ਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਅਗਲੀ ਵਾਰ ਪੰਚਾਇਤੀ ਜ਼ਮੀਨ ਦੀ ਠੇਕੇ ਦੀ ਬੋਲੀ ਸਮੇਂ ਇਹ ਮੰਗ ਪੂਰੀ ਕਰ ਦਿੱਤੀ ਜਾਵੇਗੀ। ਇਸ ਤੋਂ ਅੱਗੇ ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ, ਜਿਸ ਵਿਚ ਜੁਮਲਾ ਮੁਸਰਤਾ ਜਮੀਨਾ ਨੂੰ ਪੰਚਾਇਤੀ ਜਮੀਨਾ ਘੋਸ਼ਿਤ ਕੀਤਾ ਗਿਆ ਸੀ ਨੂੰ ਰੱਦ ਕਰਨ ਦੀ ਸਿਫਾਰਿਸ਼ ਪੰਜਾਬ ਸਰਕਾਰ ਨੂੰ ਭੇਜਣ ਲਈ ਚਿੱਠੀ ਅੱਜ ਹੀ ਭੇਜ ਦਿੱਤੀ ਜਾਵੇਗੀ। ਬੰਦ ਪਈਆ ਸਟਰੀਟ ਲਾਇਟਾ ਦੀ ਰਿਪੇਅਰ ਤੁਰੰਤ ਪ੍ਰਭਾਵ ਨਾਲ ਸ਼ੁਰੂ ਹੋਵੇਗੀ ਅਤੇ ਮਿਲੀਆਂ ਅਰਜੀਆਂ ਤੇ ਨਵੀਆਂ ਲਾਈਟਾਂ ਵੀ ਲੱਗਣਗੀਆਂ। ਪ੍ਰਸ਼ਾਸਨ ਨੇ ਦੁਆਰਾ ਭਰੋਸਾ ਦਿੱਤਾ ਗਿਆ ਕਿ ਬੰਦ ਜਾ ਖਸਤਾ ਹਾਲਤ ਪਾਣੀ ਦੀਆਂ ਟੈਂਕੀਆਂ ਠੀਕ ਕਰਨ ਲਈ ਫੰਡ ਜਾਰੀ ਕੀਤੇ ਜਾ ਰਹੇ ਹਨ, ਬਰਸਾਤ ਦੇ ਮੌਸਮ ਦੇਖਦੇ ਹੋਏ ਪਿੰਡਾ ਵਿੱਚ ਮੱਛਰ ਮਾਰ ਦਵਾਈ ਦੀ ਸਪਰੇਅ ਦੀ ਮੰਗ ਤੇ ਉਹਨਾਂ ਕਿਹਾ ਕਿ ਸ਼ੁੱਕਰਵਾਰ ਤੋਂ ਹੀ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪਿੰਡਾ ਦੇ ਵਿੱਚ ਗਰਾਉਂਡ ਦੀ ਮੰਗ ਅਤੇ ਜਿੰਮ ਦਾ ਸਮਾਨ ਸਬੰਧੀ ਗਰਾਂਟਾ ਅਤੇ ਪੰਚਾਇਤਾ ਨੂੰ ਹਦਾਇਤਾ ਜਾਰੀ ਕੀਤੀਆ ਜਾਣ ਦੀ ਮੰਗ ਤੇ ਪ੍ਰਸ਼ਾਸ਼ਨ ਵੱਲੋਂ ਕਿਹਾ ਗਿਆ ਕਿ ਜਿੰਨਾ ਪਿੰਡਾਂ ਵਿੱਚ ਗਰਾਊਂਡ ਨਹੀਂ ਹੈ ਓਥੇ ਇਹ ਸਹੂਲਤ ਮੁਹਈਆ ਕੀਤੀ ਜਾਵੇਗੀ ਅਤੇ ਜਿੰਮ ਦੇ ਸਮਾਨ ਲਈ ਡਿਮਾਂਡ ਪਿੰਡਾਂ ਤੋਂ ਲਈ ਜਾਵੇਗੀ।

ਇਸ ਮੌਕੇ ਆਗੂਆਂ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕਿਸਾਨ ਮਜ਼ਦੂਰ ਸਮੇਤ ਹਰ ਵਰਗ ਨੂੰ ਇੱਕਠੇ ਹੋ ਕੇ ਲੈਂਡ ਪੂਲਿੰਗ ਨੀਤੀ, ਬਿਜਲੀ ਦੇ ਨਿੱਜੀਕਰਨ ਅਤੇ ਕਰ ਮੁਕਤ ਸਮਝੌਤਿਆਂ ਖਿਲਾਫ ਡੱਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਕਿਉਕਿ ਇਹ ਮਾਰੂ ਨੀਤੀਆਂ ਸਾਰੇ ਵਰਗਾਂ ਲਈ ਖਤਰਨਾਕ ਹਨ। ਉਹਨਾਂ ਨੇ ਲੋਕਾਂ ਨੂੰ 11 ਅਗਸਤ ਦੇ ਲੈਂਡ ਪੂਲਿੰਗ ਵਿਰੁੱਧ ਹੋਣ ਜਾ ਰਹੇ ਮੋਟਸਾਈਕਲ ਮਾਰਚ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ। ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਇਹਨਾਂ ਮਸਲਿਆਂ ਤੇ ਯੋਗ ਕਾਰਵਾਈ ਨਹੀਂ ਹੁੰਦੀ ਤਾਂ ਅਗਲੇ ਦਿਨਾਂ ਵਿੱਚ ਲੋਕ ਵੱਡੇ ਐਕਸ਼ਨ ਲਈ ਤਿਆਰ ਹਨ।

ਇਸ ਮੌਕੇ ਜਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ, ਬਲਵਿੰਦਰ ਸਿੰਘ ਰੁਮਾਣਾਚੱਕ, ਜੋਨ ਆਗੂ ਅਮਰਿੰਦਰ ਸਿੰਘ ਮਾਲੋਵਾਲ, ਗੁਰਦੀਪ ਸਿੰਘ ਰਾਮਦੀਵਾਲੀ, ਨਿਰਮਲ ਸਿੰਘ ਸਿਆਲਕਲਾ, ਸਰਦੂਲ ਸਿੰਘ ਟਾਹਲੀ ਸਾਬ੍ਹ, ਖਜ਼ਾਨ ਸਿੰਘ ਖੈੜਾ, ਸੁਖਦੇਵ ਸਿੰਘ ਕਾਜੀਕੋਟ, ਬਾਬਾ ਬੁੱਧ ਸਿੰਘ ਉਦੋਕੇ, ਬਲਵਿੰਦਰ ਸਿੰਘ ਕਲੇਰ, ਸੱਜਣ ਸਿੰਘ ਬੱਗਾ, ਲਵਪ੍ਰੀਤ ਬੱਗਾ, ਰਣਧੀਰ ਸਿੰਘ ਬੁੱਟਰ, ਤਰਸੇਮ ਸਿੰਘ ਉਧੋਨੰਗਲ, ਮੁਖਤਾਰ ਸਿੰਘ ਮਾਂਗਾ, ਸ਼ਿਵਚਰਨ ਸਿੰਘ, ਗੁਰਮੁਖ ਸਿੰਘ ,ਬਲਕਾਰ ਸਿੰਘ, ਮੁਖਬੈਨ ਸਿੰਘ, ਸੂਬੇਦਾਰ ਨਿਰੰਜਨ ਸਿੰਘ, ਜੁਝਾਰ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਭੋਰਸੀ, ਜਗਰੂਪ ਸਿੰਘ, ਦੀਦਾਰ ਸਿੰਘ ਧਾਰੜ, ਪੁਸ਼ਪਿੰਦਰ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ ਤਲਵੰਡੀ, ਰਣਜੀਤ ਸਿੰਘ ਚਾਟੀਵਿੰਡ, ਗੁਰਵੇਲ ਸਿੰਘ ਚਾਟੀਵਿੰਡ, ਤਰਲੋਕ ਸਿੰਘ ਤਾਹਰਪੁਰ, ਗੁਰਭੇਜ ਸਿੰਘ ਭੀਲੋਵਾਲ, ਸ਼ੇਰ ਸਿੰਘ ਭੀਲੋਵਾਲ, ਹਰਦਿਆਲ ਸਿੰਘ ਕੋਟਖਹਿਰਾ, ਜੋਨ ਆਗੂ ਕੁਲਵਿੰਦਰ ਕੌਰ ਕੋਟਖਹਿਰਾ, ਹਰਪ੍ਰੀਤ ਕੌਰ ਤਰਸਿੱਕਾ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਿਰ ਸਨ।