




Total views : 154251







ਅੰਮ੍ਰਿਤਸਰ, 26 ਅਗਸਤ-(ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵਲੋਂ ਸਹਾਇਕ ਸਿਵਲ ਸਰਜਨ ਕਮ ਨੋਡਲ ਅਫਸਰ(ਐਨ.ਟੀ.ਸੀ.ਬੀ.) ਡਾ ਰਜਿੰਦਰ ਪਾਲ ਕੌਰ ਦੀ ਅਗਵਾਹੀ ਹੇਠਾਂ ਮਿਤੀ 25 ਅਗਸਤ ਤੋਂ 08 ਸਤੰਬਰ ਤੱਕ “ਅੱਖਾਂ ਦਾਨ-ਮਹਾਂ ਦਾਨ” ਪੰਦਰਵਾੜੇ ਦੀ ਸ਼ੁਰੂਆਤ ਮਿਤੀ 25 ਅਗਸਤ ਨੂੰ ਹੀ ਕੀਤੀ ਜਾ ਚੁੱਕੀ ਹੈ। ਇਸੇ ਹੀ ਲੜੀ ਅਨੁਸਾਰ ਅੱਜ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਸਮੂਹ ਅਪਥਾਲਮਿਕ ਅਫਸਰਾਂ ਅਤੇ ਸਮੂਹ ਸਟਾਫ ਵਲੋਂ ਅੱਖਾਂ ਦਾਨ ਕਰਨ ਸਬੰਧੀ ਇਕ ਸੌਂਹ ਚੁੱਕ ਸਾਮਾਗਮ ਕੀਤਾ ਗਿਆ। ਇਸ ਵਿਚ ਸਾਰੇ ਸਟਾਫ਼ ਵਲੋਂ ਅੱਖਾਂ ਦਾਨ ਕਰਨ ਲਈ ਸੌਂਹ ਚੁੱਕੀ ਗਈ ਅਤੇ ਕਨਸੈਂਟ ਫਾਰਮ ਭਰੇ ਗਏ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ.ਕਿਰਨਦੀਪ ਕੌਰ ਨੇ ਕਿਹਾ ਕਿ ਅੱਖਾ ਦਾ ਦਾਨ ਮਹਾ ਦਾਨ ਹੈ, ਕਿਉਂਕਿ ਜੇਕਰ ਇਕ ਇਨਸਾਨ ਆਪਣੀਆ ਅੱਖਾਂ ਦਾਨ ਕਰਦਾ ਹੈ ਤਾਂ ਉਸਦੀਆ ਅੱਖਾਂ ਨਾਲ ਦੂਜਾ ਇਨਸਾਨ ਹਨੇਰੇ ਵਿਚੌ ਨਿਕਲ ਕੇ ਰੋਸ਼ਨੀ ਵਿਚ ਆਪਣੀ ਜਿੰਦਗੀ ਬਿਤਾ ਸਕਦਾ ਹੈ। ਦੁਨੀਆ ਵਿੱਚ ਤਕਰੀਬਨ 12 ਲੱਖ ਲੋਕ ਅੱਖਾ ਦੀਆ ਬਿਮਾਰੀਆ ਦਾ ਸ਼ਿਕਾਰ ਹਨ, ਜਿਨਾ ਵਿਚੋ 3 ਲੱਖ ਦੇ ਕਰੀਬ ਅੱਖਾਂ ਤੋ ਬਿਨਾ ਹੀ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ। ਇਸ ਬਾਰੇ ਉਹਨਾਂ ਨੇ ਅਪੀਲ ਕੀਤੀ ਕਿ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਹਰ ਇਕ ਕਰਮਚਾਰੀ ਦਾ ਫਰਜ ਹੈ, ਕਿ ਉਹ ਆਪਣੇ ਕੰਮ ਦੇ ਖੇਤਰ ਵਿੱਚ ਆਉਂਦੇ ਹਰ ਇੱਕ ਇਨਸਾਨ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਤ ਕਰੇ। ਇਸ ਅਵਸਰ ਤੇ ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ ਨੇ ਜਾਣਕਾਰੀ ਦਿਦਿਆ ਕਿਹਾ ਕਿ ਕਿਸੇ ਵੀ ਅਣਸੁਖਾਵੀ ਘਟਨਾ ਭਾਵ ਐਕਸੀਡੈਂਟ ਜਾ ਕਿਸੇ ਹੋਰ ਕਾਰਨ ਨਾਲ ਮੌਤ ਹੋਣ ਦੀ ਹਾਲਤ ਵਿਚ ਜਿੰਨੀ ਜਲਦੀ ਤੌ ਜਲਦੀ ਹੋ ਸਕੇ ਜਾਂ ਮੋਤ ਤੋ ਬਾਦ ਘੱਟ ਤੋ ਘੱਟ 6 ਘੰਟੇ ਅਤੇ ਵਧ ਤੋ ਵਧ 24 ਘੰਟੇ ਦੇ ਅੰਦਰ-ਅੰਦਰ ਅੱਖਾਂ ਦਾਨ ਕੀਤੀਆ ਜਾ ਸਕਦੀਆ ਹਨ। ਇਸ ਪੰਦਰਵਾੜੇ ਦੌਰਾਣ ਜਿਲੇ੍ ਭਰ ਵਿਚ ਸਾਰੀਆਂ ਸਿਹਤ ਸੰਸਥਾਵਾਂ ਵਿਚ ਆਮ ਜਨਤਾ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਤੇ ਯੂਨਾਈਟਡ ਵੇ ਆਫ ਟਰਸਟ ਐਨਜੀਓ ਵੱਲੋਂ ਚਾਰ ਆਟੋ ਰਿਫੈਕਟੋਮੀਟਰ ਮਸ਼ੀਨਾਂ ਡੋਨੇਟ ਕੀਤੀਆਂ ਗਈਆਂ ।
ਇਸ ਮੌਕੇ ਤੇ ਜਿਲਾ ਬੀਸੀਜੀ ਅਫਸਰ ਡਾ. ਮਨਮੀਤ ਕੌਰ, ਸੁਪਰਡੈਂਟ ਦਲਜੀਤ ਸਿੰਘ, ਕੋਆਡੀਨੇਟਰ ਸੰਦੀਪ ਕੁਮਾਰ ਜਿਆਨੀ ਸਮੇਤ ਸਮੂਹ ਅਫਥਲਮਿਕ ਅਫਸਰ ਹਾਜਰ ਸਨ।






