Flash News
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-
ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੱਚਿਆਂ ਲਈ ਕੱਲ੍ਹ ਬੰਦ ਰਹਿਣਗੇ-

ਮੌਸਮ ਸਾਫ ਹੁੰਦਿਆਂ ਹੀ ਗਿਰਦੁਆਰੀ ਦਾ ਕੰਮ ਕੀਤਾ ਜਾਵੇਗਾ ਸ਼ੁਰੂ -ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
046243
Total views : 154244

ਧੁੱਸੀ ਵਿੱਚ ਪਏ ਪਾੜ ਨੂੰ ਭਰਨ ਦੀ ਵੀ ਕੀਤੀ ਜਾ ਰਹੀ ਹੈ ਤਿਆਰੀ
ਸੱਪ ਕੱਟਣ ਦੀ ਸੂਰਤ ਵਿੱਚ ਤੁਰੰਤ ਹੜ ਰਾਹਤ ਕੇਂਦਰ ਉੱਤੇ ਪਹੁੰਚ ਕੇ ਲਗਵਾਓ ਡਾਕਟਰਾਂ ਕੋਲੋਂ ਟੀਕਾ-
ਅਜਨਾਲਾ, 4 ਸਤੰਬਰ-( ਡਾ. ਮਨਜੀਤ ਸਿੰਘ)- ਲਗਾਤਾਰ ਹੜ ਪ੍ਰਭਾਵਿਤ ਇਲਾਕੇ ਵਿੱਚ ਰਾਹਤ ਦੇ ਕੰਮਾਂ ਦੀ ਜ਼ਿੰਮੇਵਾਰੀ ਨਿਭਾਅ ਰਹੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਪਿੰਡ ਘੋਨੇਵਾਲ ਵਿਖੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਜਿਉਂ ਹੀ ਹੜ ਦਾ ਪਾਣੀ ਘਟ ਗਿਆ ਅਤੇ ਮੌਸਮ ਸਾਫ ਹੋ ਗਿਆ ਤਾਂ ਸਾਡੇ ਵੱਲੋਂ ਵਿਸ਼ੇਸ਼ ਗਿਰਦਾਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਫ ਮੌਸਮ ਦੀ ਭਵਿੱਖਬਾਣੀ ਹੈ ਅਤੇ ਜੇਕਰ ਮੌਸਮ ਸਾਫ ਗਿਆ ਤਾਂ ਸਾਡੇ ਪਟਵਾਰੀ ਹਰੇਕ ਪ੍ਰਭਾਵਿਤ ਘਰ ਵਿੱਚ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਅਤੇ ਇਹ ਰਿਪੋਰਟ ਪ੍ਰਾਪਤ ਹੋਣ ਉਪਰੰਤ ਸਰਕਾਰ ਨੂੰ ਭੇਜ ਕੇ ਛੇਤੀ ਤੋਂ ਛੇਤੀ ਮੁਆਵਜਾ ਰਾਸ਼ੀ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਹਿਲਾਂ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਜੋ ਕਿ ਘੋਨੇਵਾਲ ਦਾ ਇਲਾਕਾ ਹੈ, ਜਿੱਥੋਂ ਧੁੱਸੀ ਬੰਨ੍ਹ ਟੁੱਟਾ ਅਤੇ ਇਸ ਨੇ ਸਭ ਤੋਂ ਵੱਧ ਨੁਕਸਾਨ ਵੀ ਇੱਥੇ ਹੀ ਕੀਤਾ ਤੋਂ ਗਿਰਦਾਵਰੀ ਦਾ ਕੰਮ ਸ਼ੁਰੂ ਕਰੀਏ।
ਉਹਨਾਂ ਦੱਸਿਆ ਕਿ ਫਿਲਹਾਲ ਸਾਡੀਆਂ ਟੀਮਾਂ, ਗੈਰ ਸਰਕਾਰੀ ਜਥੇਬੰਦੀਆਂ, ਰੈਡ ਕਰਾਸ ਅੰਮ੍ਰਿਤਸਰ, ਵੱਖ ਵੱਖ ਸੰਸਥਾਵਾਂ, ਕਾਰ ਸੇਵਾ ਵਾਲੇ ਮਹਾਂਪੁਰਖ, ਨੌਜਵਾਨ ਸੇਵਾ ਸੁਸਾਇਟੀਆਂ ਅਤੇ ਹੋਰ ਵਲੰਟੀਅਰ ਇੱਥੇ ਪੰਜਾਬ ਭਰ ਤੋਂ ਪਹੁੰਚ ਕੇ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ 190 ਪਿੰਡ ਹੜਾਂ ਕਾਰਨ ਪ੍ਰਭਾਵਿਤ ਹੋਏ ਹਨ ਅਤੇ ਜਿਨਾਂ ਵਿੱਚ ਵਸਦੀ 1.35 ਲੱਖ ਦੇ ਕਰੀਬ ਵਸੋਂ ਸਿੱਧੇ ਰੂਪ ਵਿੱਚ ਹੜਾਂ ਦੀ ਲਪੇਟ ਵਿੱਚ ਆਈ ਹੈ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੜ ਕਾਰਨ ਪੰਜ ਕੀਮਤੀ ਮਨੁੱਖੀ ਜਾਨਾਂ ਗਈਆਂ ਹਨ ਅਤੇ 91 ਘਰ ਨੁਕਸਾਨੇ ਗਏ ਹਨ । ਪਸ਼ੂਧੰਨ ਦੀ ਗੱਲ ਕਰਦੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12 ਪਸ਼ੂਆਂ ਦੇ ਮਾਰੇ ਜਾਣ ਅਤੇ ਕਈਆਂ ਦੇ ਲਾਪਤਾ ਹੋਣ ਦੀ ਵੀ ਜਾਣਕਾਰੀ ਹੈ। ਉਹਨੇ ਦੱਸਿਆ ਕਿ ਸਾਡੀਆਂ ਟੀਮਾਂ ਨੇ ਬਚਾਓ ਕਾਰਜਾਂ ਵਿੱਚ ਭਾਗ ਲੈਂਦੇ ਹੋਏ ਪਾਣੀ ਵਿੱਚ ਪੂਰੀ ਤਰ੍ਹਾਂ ਘਿਰ ਚੁੱਕੇ 2734 ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਹੈ ਅਤੇ ਇਸ ਵੇਲੇ ਲੋਕਾਂ ਦੀ ਸਹੂਲਤ ਲਈ 16 ਸਥਾਨਾਂ ਉੱਤੇ ਹੜ ਰਾਹਤ ਕੇਂਦਰ ਚੱਲ ਰਹੇ ਹਨ, ਜਿੱਥੇ ਲੋੜਵੰਦ ਲੋਕਾਂ ਦੇ ਰਹਿਣ, ਪਸ਼ੂਆਂ ਨੂੰ ਰੱਖਣ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਇਹਨਾਂ ਸਥਾਨਾਂ ਤੋਂ ਹੀ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ ਚਾਰੇ ਤੇ ਫੀਡ ਦੀ ਵੰਡ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਸਾਡੀਆਂ ਡਾਕਟਰੀ ਟੀਮਾਂ 24 ਘੰਟੇ ਬੈਠੀਆਂ ਲੋੜਵੰਦ ਦਾ ਇਲਾਜ ਕਰ ਰਹੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਹੜ ਦੇ ਪਾਣੀ ਵਿੱਚ ਸੱਪਾਂ ਦੇ ਕੱਟਣ ਦੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਹਨ, ਜਿਸ ਨੂੰ ਸਹਿਜੇ ਵਿੱਚ ਨਾ ਲਵੋ ਅਤੇ ਜਦੋਂ ਵੀ ਕਿਸੇ ਨੂੰ ਕੋਈ ਸੱਪ ਕੱਟ ਜਾਂਦਾ ਹੈ ਤਾਂ ਉਹ ਤੁਰੰਤ ਇਹਨਾਂ ਹੜ ਰਾਹਤ ਕੇਂਦਰਾਂ ਵਿੱਚ ਪਹੁੰਚੇ, ਜਿੱਥੇ ਡਾਕਟਰਾਂ ਕੋਲ ਸੱਪ ਦੇ ਕੱਟਣ ਦਾ ਟੀਕਾ ਮੌਜੂਦ ਹੈ ਅਤੇ ਉਹ ਹੀ ਸਭ ਤੋਂ ਸੁਰੱਖਿਤ ਦਵਾਈ ਹੈ। ਉਹਨਾਂ ਕਿਹਾ ਕਿ ਲੋਕ ਘਰੇਲੂ ਓਹੜ ਪੋਹੜ ਵਿੱਚ ਪੈ ਕੇ ਕਿਸੇ ਵੀ ਕੀਮਤੀ ਜਾਨ ਲਈ ਖ਼ਤਰਾ ਪੈਦਾ ਨਾ ਕਰਨ, ਸਿੱਧਾ ਡਾਕਟਰੀ ਸਹਾਇਤਾ ਲੈਣ।