




Total views : 154244







ਅੰਮ੍ਰਿਤਸਰ, 11 ਸਤੰਬਰ-(ਡਾ. ਮਨਜੀਤ ਸਿੰਘ)- ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਮੈਡੀਕਲ ਡਾਇਰੈਕਟਰ ਡਾ. ਅਮਰਜੀਤ ਸਿੰਘ ਸਚਦੇਵਾ ਦੀ ਅਗਵਾਈ ਹੇਠ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਗਲੋਬਲ ਚੇਅਰਮੈਨ ਸ੍ਰ. ਪਰਮੀਤ ਸਿੰਘ ਚੱਢਾ ਅਤੇ ਉਨ੍ਹਾਂ ਦੀ ਦਿੱਲੀ ਟੀਮ ਦੇ ਸਹਿਯੋਗ ਸਦਕਾ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਾਹਿਰ ਡਾਕਟਰ ਸਾਹਿਬਾਨ ਦੀ ਦੇਖਰੇਖ ਹੇਠ ਮੈਡੀਕਲ ਕੈਂਪ ਕੱਲ੍ਹ ਤੋਂ ਵੱਖ ਵੱਖ ਪਿੰਡਾਂ ਵਿੱਚ ਲਾਏ ਜਾਣਗੇ। ਕੈਪਾਂ ਦੀ ਸ਼ੁਰੂਆਤ ਹੜ੍ਹ ਪ੍ਰਭਾਵਿਤ ਪਿੰਡ ਸੂਫੀਆਂ,ਚਾੜ੍ਹਪੁਰ ਅਤੇ ਛੰਨਾਂ ਤੋਂ ਕੀਤੀ ਜਾਵੇਗੀ। ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਉਦੇਸ਼ ” ਦਵਾਈ ਲੰਗਰ ” ਤਹਿਤ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੁਹਿੰਮ ਨੂੰ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਲਈ ਅੱਜ ਤਹਿਸੀਲ ਦਫ਼ਤਰ ਅਜਨਾਲਾ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕਰਕੇ ਲੋੜਵੰਦ ਪਿੰਡਾਂ ਬਾਰੇ ਅਗਵਾਈ ਹਾਸਿਲ ਕੀਤੀ। ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਡਾਕਟਰੀ ਨੁਕਤਾ ਨਿਗਾਹ ਅਨੁਸਾਰ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੇਖ ਕੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਸਟੀਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਿਵਲ ਸਰਜਨ ਅਜਨਾਲਾ ਦੀਆਂ ਸੇਵਾਵਾਂ ਹਾਸਲ ਕਰਨ ਦੀ ਸਿਫਾਰਸ਼ ਕੀਤੀ। ਇਸ ਮੌਕੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਗਲੋਬਲ ਚੇਅਰਮੈਨ ਸ੍ਰ. ਪਰਮੀਤ ਸਿੰਘ ਚੱਢਾ, ਪੰਜਾਬ ਚੈਪਟਰ ਦੇ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ ਅਤੇ ਹੋਰ ਪਤਵੰਤਿਆਂ ਨੇ ਮਾਨਵਤਾ ਦੀ ਸੇਵਾ ਵਿੱਚ ਹਲੀਮੀ ਅਤੇ ਸਿਦਕ ਦਿਲੀ ਸਹਿਤ ਨਿਵੇਕਲੀਆਂ ਮਾਨਤਾਵਾਂ ਕਾਇਮ ਕਰਨ ਵਾਲੀ ਸ਼ਖ਼ਸੀਅਤ ਸ਼੍ਰੀਮਤੀ ਸਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਹਾਰਦਿਕ ਮਾਣ ਸਨਮਾਨ ਕੀਤਾ ਗਿਆ। ਮੈਡੀਕਲ ਕੈਂਪਾਂ ਦੀ ਤਫ਼ਸੀਲ ਅਤੇ ਜਾਣਕਾਰੀ ਡੀ.ਆਈ.ਜੀ. ਬਾਰਡਰ ਰੇਂਜ ਸ੍ਰ. ਨਾਨਕ ਸਿੰਘ ਆਈ.ਪੀ.ਐਸ. ਨੂੰ ਵੀ ਦਿੱਤੀ। ਸ੍ਰ. ਨਾਨਕ ਸਿੰਘ ਨੇ ਵਿਸ਼ਵ ਸਿੱਖ ਚੈਂਬਰ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਭਾਵਪੂਰਤ ਸ਼ਲਾਘਾ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਪਰੰਤ ਸੇਵਾਦਾਰਾਂ ਦੀ ਸਾਰੀ ਸੰਗਤ ਨੇ ਆਹਲੂਵਾਲੀਆ ਅਸਟੇਟਸ ਦੇ ਦਫ਼ਤਰ ਵਿਖੇ ਉਪਰਾਲੇ ਦੀ ਸਫ਼ਲਤਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਗੁਰੂ ਚਰਨਾਂ ਵਿੱਚ ਅਰਦਾਸ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਿੰਘ ਸਾਹਿਬਾਨ ਗਿਆਨੀ ਸੁਰਜੀਤ ਸਿੰਘ ਵੱਲੋਂ ਕੀਤੀ ਗਈ। ਇਸ ਉਪਰੰਤ ਸਾਰੀ ਟੀਮ ਕੇ.ਆਈ. ਹਸਪਤਾਲ ਮਜੀਠਾ ਰੋਡ ਪਹੁੰਚੀ ਜਿੱਥੇ ਹਸਪਤਾਲ ਦੇ ਇੰਚਾਰਜ ਡਾਕਟਰ ਅਮਰਜੀਤ ਸਿੰਘ ਸਚਦੇਵਾ ਨੇ ਹਰ ਤਰ੍ਹਾਂ ਦੇ ਸਹਿਯੋਗ ਦਾ ਯਕੀਨ ਦਿੱਤਾ। ਇਸ ਅਸਥਾਨ ਪੁਰ ਹੀ ਸ੍ਰ. ਪਰਮੀਤ ਸਿੰਘ ਚੱਢਾ, ਸ੍ਰ. ਰਜਿੰਦਰ ਸਿੰਘ ਮਰਵਾਹਾ ਅਤੇ ਡਾ. ਅਮਰਜੀਤ ਸਿੰਘ ਸਚਦੇਵਾ ਦੀ ਅਗਵਾਈ ਵਿੱਚ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਗਈ਼। ਇਸ ਤਿਆਰੀ ਵਿੱਚ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਜਸਵਿੰਦਰ ਸਿੰਘ ਕੋਹਲੀ, ਡਾ. ਜਸਵਿੰਦਰ ਸਿੰਘ ਢਿੱਲੋਂ, ਡਾ. ਸੰਤੋਖ ਸਿੰਘ, ਅਵਤਾਰ ਸਿੰਘ ਕਨੇਡਾ,ਹਰਦੇਸ਼ ਦਵੇਸਰ, ਹਰਪ੍ਰੀਤ ਸਿੰਘ ਭਾਟੀਆ, ਮਨਦੀਪ ਸਿੰਘ, ਤਜਿੰਦਰ ਸਿੰਘ ਬੌਬੀ ਬਾਦਸ਼ਾਹ, ਰਣਜੀਤ ਸਿੰਘ ਡਾ. ਜਸਵਿੰਦਰ ਕੌਰ ਸੋਹਲ, ਬੀਬਾ ਵਿਪਨਪ੍ਰੀਤ ਕੌਰ, ਅਮਰਜੀਤ ਸਿੰਘ ਨਾਰੰਗ ਸੀ.ਏ., ਰੁਪਿੰਦਰ ਸਿੰਘ ਕਟਾਰੀਆ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।






