ਹੜ੍ਹ ਪ੍ਰਭਾਵਿਤ ਖੇਤਰ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਕਿੱਟ ਦਿਤੀਆਂ ਜਾਣਗੀਆਂ- ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
046441
Total views : 154594

ਕਿਹਾ ਕਿ- ਜ਼ਿਲ੍ਹਾ ਪ੍ਰਸਾਸ਼ਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਵਿਦਿਆਰਥੀਆਂ ਦੀ ਪੜਾਈ ਲਈ ਜਰੂਰੀ ਸਮਾਨ ਮੁਹੱਈਆ ਕਰਵਾਏਗਾ-
ਅੰਮ੍ਰਿਤਸਰ, 18 ਸਤੰਬਰ (ਡਾ. ਮਨਜੀਤ ਸਿੰਘ)-ਬੀਤੇ ਕੁਝ ਦਿਨ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਕੁਝ ਖੇਤਰਾਂ ਵਿੱਚ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਆਏ ਭਿਆਨਕ ਹੜਾਂ ਵਲੋਂ ਮਚਾਈ ਤਬਾਹੀ ਨਾਲ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਸਕੂਲ ਬੈਗ, ਕਿਤਾਬਾਂ ਅਤੇ ਕਾਪੀਆਂ ਪੂਰੀ ਤਰਾਂ ਖਰਾਬ ਹੋ ਚੁੱਕੀਆਂ ਸਨ ਜਿਸ ਕਾਰਨ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਵਿੱਚ ਮੁਸ਼ਕਿਲ ਹੋ ਰਹੀ ਸੀ, ਜਿਸਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਕਿੱਟ ਮਹੱਈਆ ਕਰਵਾਏ ਜਾਣ ਦਾ ਐਲਾਣ ਕੀਤਾ।
ਇਸ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਰਕਾਰੀ ਸਕੁਲਾਂ ਦੀ ਜਮੀਨੀ ਪੱਧਰ ਤੇ ਕੀਤੇ ਸਰਵੇਖਣ ਉਪਰੰਤ ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ, ਸ. ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਵਲੋਂ ਦਿਤੀ ਰਿਪੋਰਟ ਅਨੁਸਾਰ ਹੜਾਂ ਕਾਰਨ 10 ਹਜਾਰ ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲ ਬੈਗ ਕਿੱਟਾਂ ਦੀ ਲੋੜ ਦਰਸਾਈ ਗਈ, ਜਿਸ ਸੰਬੰਧੀ ਕਾਰਵਾਈ ਕਰਦਿਆਂ ਮ ਡਿਪਟੀ ਕਮਿਸ਼ਨਰ ਮੈਡਮ ਸਾਕਸੀ ਸਾਹਨੀ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਕਿੱਟ ਦੇਣ ਲਈ ਸ਼੍ਰੀ ਸੈਮਸਨ ਮਸੀਹ ਸਕੱਤਰ ਰੈਡ ਕਰਾਸ ਅੰਮ੍ਰਿਤਸਰ ਨੂੰ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰਲੇ ਅਤੇ ਲੋੜ ਅਨੁਸਾਰ ਸਕੂਲ ਬੈਗ ਕਿੱਟਾਂ ਦੀ ਖਰੀਦ ਕਰਕੇ ਲੋੜਵੰਦ ਵਿਦਿਆਰਥੀਆਂ ਤੱਕ ਪਹੁੰਚਾਏ ਜਾਣ ਦੇ ਆਦੇਸ਼ ਦਿਤੇ ਗਏ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਸਿੱਖਿਆ ਹਾਸਲ ਕਰਨ ਵਿੱਚ ਕੋਈ ਮੁਸ਼ਕਿਲ ਨਾ ਹੋਵੇ।
ਇਥੇ ਜਿਕਰਯੋਗ ਹੈ ਕਿ ਹੜਾਂ ਕਾਰਨ ਸਰਕਾਰੀ ਸਕੂਲਾਂ ਦੇ ਹਜਾਰਾਂ ਵਿਦਿਆਰਥੀ ਸਕੂਲ ਬੈਗ ਖਰਾਬ ਹੋਣ ਕਾਰਨ ਸਿੱਖਿਆ ਹਾਸਲ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਸਾਸ਼ਨ ਅਤੇ ਰੈਡ ਕਰਾਸ ਵਲੋਂ ਕੀਤੇ ਉਪਰਾਲਿਆਂ ਕਾਰਨ ਮਾਣਯੋਗ ਸੁਪਰੀਮ ਕੋਰਟ ਦੇ ਚਾਰਟਰਡ ਅਕਾਊਂਟੈਟ ਅਤੇ ਸੀਨੀਅਰ ਵਕੀਲਾਂ ਵਲੋਂ ਸਕੂਲੀ ਵਿਦਿਆਰਥੀਆਂ ਲਈ 1500 ਤੋ ਜਿਆਦਾ ਕਿੱਟਾਂ (ਜਿਸ ਵਿੱਚ ਸਕੂਲ ਬੈਗ, ਕਾਪੀਆਂ, ਪੈਨਸਿਲਾਂ, ਰੰਗ, ਸ਼ਾਰਪਨਰ, ਰਬੜ, ਪਾਣੀ ਦੀ ਬੋਤਲ ਅਤੇ ਹੋਰ ਸਿੱਖਿਆ ਸਮੱਗਰੀ ਸ਼ਾਮਿਲ ਹੈ) ਭੇਜੀਆਂ ਗਈਆਂ, ਜਿੰਨਾਂ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਜੇਸ਼ ਕੁਮਾਰ ਸ਼ਰਮਾ ਡੀ.ਈ.ਓ. (ਸੈਕੰਡਰ), ਸ. ਕੰਵਲਜੀਤ ਸਿੰਘ ਡੀ.ਈ.ਓ. (ਐਲੀਮੈਂਟਰੀ), ਰਜੇਸ਼ ਖੰਨਾ ਡਿਪਟੀ ਡੀ.ਈ.ਓ. ਨੂੰ ਸ਼੍ਰੀ ਸੈਮਸਨ ਮਸੀਹ ਸਕੱਤਰ ਰੈਡ ਕਰਾਸ, ਮੈਡਮ ਰਸ਼ਿਮੀ ਜੈਨ ਚਾਰਟਰਡ ਅਕਾਊਂਟੈਂਟ ਮਾਨਯੋਗ ਸੁਪਰੀਮ ਕੋਰਟ, ਐਡਵੋਕੇਟ ਐਚ.ਸੀ. ਭਾਟੀਆ, ਐਡਵੋਕੇਟ ਸੁਸ਼ੀਲ ਵਰਮਾ, ਐਡਵੋਕੇਟ ਰਾਜਮਨੀ ਜਿੰਦਲ, ਐਡਵੋਕੇਟ ਨਰਿੰਦਰ ਅਹੂਜਾ, ਅਤੇ ਮੈਡਮ ਵਰਸਾ ਜੈਨ ( ਸਮੂਹ ਮੈਂਬਰ ਦਿੱਲੀ ਜੀ.ਐਸ.ਟੀ. ਪ੍ਰੋਫੈਸ਼ਨਲ ਗਰੁੱਪ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਦੇਣ ਲਈ ਭੇਟ ਕੀਤੀਆਂ ਗਈਆਂ।
ਇਸ ਮੌਕੇ ਸ: ਪਰਮਿੰਦਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸੁਪਰਡੈਂਟ ਵਿਨੋਦ ਕੁਮਾਰ, ਸਿਸ਼ਪਾਲ ਸਿੰਘ ਸੀਨੀਅਰ ਕਲਰਕ, ਮੁਕਲ ਕੁਮਾਰ, ਮਿਸ ਨੇਹਾ ਸਮੇੱ ਹੋਰ ਹਾਜਰ ਸਨ।
ਕੈਪਸ਼ਨ: ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਚਾਰਟਰਡ ਅਕਾਊਂਟੈਟ ਅਤੇ ਸੀਨੀਅਰ ਵਕੀਲਾਂ ਸਕੂਲੀ ਵਿਦਿਆਰਥੀਆਂ ਲਈ 1500 ਤੋ ਜਿਆਦਾ ਕਿੱਟਾਂ ਭੇਟ ਕਰਦੇ ਹੋਏ।