ਐਚ.ਡੀ.ਐਫ.ਸੀ. ਬੈਂਕ ਵੱਲੋਂ ਅੰਮ੍ਰਿਤਸਰ ਵਿੱਚ ਫਾਇਨੈਂਸ਼ਲ ਇਨਕਲੂਜ਼ਨ ਸੈਚੁਰੇਸ਼ਨ ਕੈਂਪ ਆਯੋਜਿਤ-

ਖ਼ਬਰ ਸ਼ੇਅਰ ਕਰੋ
048054
Total views : 161400

ਅੰਮ੍ਰਿਤਸਰ, 25 ਸਤੰਬਰ- ( ਡਾ. ਮਨਜੀਤ ਸਿੰਘ)-ਭਾਰਤ ਦੇ ਅਗੇਤੂ ਪ੍ਰਾਈਵੇਟ ਸੈਕਟਰ ਬੈਂਕ ਐਚ.ਡੀ.ਐਫ.ਸੀ. ਬੈਂਕ ਨੇ ਅੰਮ੍ਰਿਤਸਰ ਵਿੱਚ ਫਾਇਨੈਂਸ਼ਲ ਇਨਕਲੂਜ਼ਨ ਸੈਚੁਰੇਸ਼ਨ ਕੈਂਪ ਆਯੋਜਿਤ ਕੀਤਾ।
ਇਸ ਕੈਂਪ ਦਾ ਮੁੱਖ ਉਦੇਸ਼ ਸਰਕਾਰ ਦੀਆਂ ਮੁੱਖ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜ੍ਯੋਤੀ ਬੀਮਾ ਯੋਜਨਾ , ਪ੍ਰਧਾਨ ਮੰਤਰੀ ਸੁਰੱਖਸ਼ਾ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਨੂੰ ਯੋਗ ਵਿਅਕਤੀਆਂ ਤੱਕ ਪਹੁੰਚਾਉਣਾ ਸੀ।
ਇਹ ਪਹਿਲ 1 ਜੁਲਾਈ 2025 ਨੂੰ ਵਿੱਤ ਸੇਵਾਵਾਂ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਤਿੰਨ ਮਹੀਨੇ ਦੀ ਰਾਸ਼ਟਰੀ ਫਾਇਨੈਂਸ਼ਲ ਇਨਕਲੂਜ਼ਨ ਮੁਹਿੰਮ ਨਾਲ ਸੰਬੰਧਿਤ ਹੈ।ਇਸ ਖਾਸ ਕੈਂਪ ਵਿੱਚ ਵਿਵੇਕ ਸ਼੍ਰੀਵਾਸਤਵ – ਰੀਜਨਲ ਡਾਇਰੈਕਟਰ, ਆਰ.ਬੀ.ਆਈ. (ਚੰਡੀਗੜ੍ਹ), ਪੰਕਜ ਸੇਟੀਆ – ਜਨਰਲ ਮੈਨੇਜਰ, ਆਰ.ਬੀ.ਆਈ., ਲਲਿਤ ਬਤਰਾ, ਏਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ, ਐਚ.ਡੀ.ਐਫ.ਸੀ. ਬੈਂਕ, ਸ੍ਰੀ ਅਮਿਤ ਗਗਨੇਜਾ ਜ਼ੋਨਲ ਹੈਡ ਐਚਡੀਐਫਸੀ ਬੈਂਕ ਅਤੇ ਆਰ.ਬੀ.ਆਈ. ਅਤੇ ਐਚ.ਡੀ.ਐਫ.ਸੀ. ਬੈਂਕ ਦੇ ਹੋਰ ਸੀਨੀਅਰ ਅਧਿਕਾਰੀਆਂ ਸ਼ਾਮਲ ਸਨ । ਇਸ ਕੈਂਪ ਵਿੱਚ 300 ਤੋਂ ਵੱਧ ਗ੍ਰਾਹਕਾਂ ਨੇ ਭਾਗ ਲਿਆ।ਕੈਂਪ ਦੌਰਾਨ, ਐਚ.ਡੀ.ਐਫ.ਸੀ. ਬੈਂਕ ਵੱਲੋਂ ਰੀ-ਕੇ.ਵਾਈ.ਸੀ. ਸੇਵਾਵਾਂ ਅਤੇ ਡਿਜ਼ਿਟਲ ਧੋਖਾਧੜੀਆਂ ਬਾਰੇ ਜਾਗਰੂਕਤਾ ਸੈਸ਼ਨ ਵੀ ਕਰਵਾਇਆ ਗਿਆ। ਇਸ ਸੈਸ਼ਨ ਰਾਹੀਂ ਸ਼ਾਮਲ ਹੋਏ ਲੋਕਾਂ ਨੂੰ ਸੁਰੱਖਿਅਤ ਡਿਜ਼ਿਟਲ ਬੈਂਕਿੰਗ ਪ੍ਰਥਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਕਿਸੇ ਵੀ ਡਿਜ਼ਿਟਲ ਧੋਖਾਧੜੀ ਦਾ ਸ਼ਿਕਾਰ ਨਾ ਬਣਨ।