




Total views : 162101






Total views : 162101ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਕਰਾਇਆ ਗਿਆ ਵਿਸ਼ੇਸ਼ ਸਮਾਗਮ-
ਅੰਮ੍ਰਿਤਸਰ, 9 ਅਕਤੂਬਰ-(ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ ਸਵਰਨਜੀਤ ਧਵਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਸਿਵਲ ਸਰਜਨ ਕੰਮ ਨੋਡਲ ਅਫਸਰ ਐਨ.ਪੀ.ਸੀ.ਬੀ. ਡਾ ਰਜਿੰਦਰ ਪਾਲ ਕੌਰ ਦੀ ਅਗਵਾਈ ਹੇਠ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਜਿਸ ਦੌਰਾਨ ਪੂਰੇ ਜ਼ਿਲੇ ਭਰ ਵਿੱਚ ਜਾਗਰੂਕਤਾ ਲਈ ਇੱਕ ਬੈਨਰ ਰਿਲੀਜ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਸਵਰਨਜੀਤ ਧਵਨ ਨੇ ਕਿਹਾ ਕਿ ਮੋਬਾਇਲ ਫੋਨ ਅਤੇ ਕੰਪਿਊਟਰ ਦੀ ਲੋੜ ਤੋਂ ਵੱਧ ਵਰਤੋਂ ਅੱਖਾਂ ਲਈ ਘਾਤਕ ਸਿੱਧ ਹੋ ਸਕਦੀ ਹੈ। ਓਹਨਾਂ ਕਿਹਾ ਵਾਰ ਅੱਖਾਂ ਨੂੰ ਬਾਰ ਮਲਣ ਨਾਲ ਵੀ ਅੱਖਾਂ ਦੇ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਸਕਦਾ ਹੈ, ਇਸ ਤੋਂ ਇਲਾਵਾ ਸਹੀ ਖੁਰਾਕ ਨਾਂ ਲੈਣਾ ਵੀ ਅੱਖਾਂ ਦੀ ਰੌਸ਼ਨੀ ਉੱਤੇ ਅਸਰ ਪਾਉਂਦਾ ਹੈ। ਓਹਨਾਂ ਨੇ ਸਕੂਲਾਂ ਦੇ ਵਿਦਆਰਥੀਆਂ ਨੂੰ ਸੁਝਾਓ ਦਿੱਤਾ ਜੇਕਰ ਅੱਖਾਂ ਤੋਂ ਦੇਖਣ ਵਿੱਚ ਕੋਈ ਵੀ ਹਲਕੀ ਜਾਂ ਗੰਭੀਰ ਮੁਸ਼ਕਿਲ ਆ ਰਹੀ ਹੈ ਤਾਂ ਤੁਰੰਤ ਆਪਣੇ ਨੇੜੇ ਦੇ ਸਿਹਤ ਕੇਂਦਰ ਤੋਂ ਅੱਖਾਂ ਦੀ ਰੌਸ਼ਨੀ ਦੀ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਆਪਣੀ ਖੁਰਾਕ ਵਿੱਚ ਵਿਟਾਮਿਨ ਏ ਅਤੇ ਸੀ ਵਾਲੀ ਖ਼ੁਰਾਕ ਜਰੂਰ ਲੈਣੀ ਚਾਹੀਦੀ ਹੈ।
ਇਸ ਮੌਕੇ ਸਹਾਇਕ ਸਰਜਨ ਡਾ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਲਗਾਤਾਰ ਨੈਸ਼ਨਲ ਪ੍ਰੋਗਰਾਮ ਆਨ ਕੰਟਰੋਲ ਆਫ ਬਲਾਇੰਡਨੈਸ ਅਤੇ ਵਿਜੁਅਲ ਇਮਪੇਅਰਮੈਂਟ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਓਹਨਾਂ ਬੱਚਿਆਂ ਨੂੰ ਕਿਹਾ ਕਿ ਅੱਖਾਂ ਦੀ ਰੌਸ਼ਨੀ ਰੌਸ਼ਨੀ ਲਈ ਚੰਗੀ ਖੁਰਾਕ ਜਰੂਰ ਲੈਣ, ਇਲੈਕਟ੍ਰੋਨਿਕ ਗੈਜੇਟ ਦੀ ਵਰਤੋਂ ਲੋੜ ਤੋਂ ਵੱਧ ਨਾ ਕਰਨ ਅਤੇ ਜੇਕਰ ਰੌਸ਼ਨੀ ਅੱਖਾਂ ਦੀ ਘੱਟ ਹੈ ਤਾਂ ਚਸ਼ਮਾ ਲਗਾਉਣ ਆਦੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਨੂੰ ਅਪਣਾ ਲਾਈਫ ਸਟਾਈਲ ਦਰੁਸਤ ਕਰਨ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨ ਦੀ ਸਖਤ ਜਰੂਰਤ ਹੈ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾ ਭਾਰਤੀ ਧਵਨ, ਜਿਲਾ ਸਿਹਤ ਅਫਸਰ ਡਾ ਜਸਪਾਲ ਸਿੰਘ, ਜ਼ਿਲਾ ਐ.ਈ.ਆਈ.ਓ. ਅਮਰਦੀਪ ਸਿੰਘ, ਕੋਆਰਡੀਨੇਟਰ ਸੰਦੀਪ ਜੀਆਣੀ ਸਮੇਤ ਸਮੂਹ ਸਟਾਫ ਹਾਜ਼ਰ ਸੀ।







