




Total views : 162123






Total views : 162123ਅੰਮ੍ਰਿਤਸਰ 15 ਅਕਤੂਬਰ-(ਡਾ. ਮਨਜੀਤ ਸਿੰਘ)- ਏ.ਡੀ.ਜੀ.ਪੀ. ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਮੈਡਮ ਅਮਨਦੀਪ ਕੌਰ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਅੱਜ ਦਿਵਾਲੀ ਦੇ ਤਿਹਾਰ ਦੌਰਾਨ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਸਬੰਧੀ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਸਪਰਿੰਗ ਡੇਲ ਸਕੂਲ ਵਿਖੇ ਟਰੈਫਿਕ ਸੈਮੀਨਾਰ ਆਯੋਜਿਤ ਕੀਤਾ ਗਿਆ। ਉਨਾਂ ਬੱਚਿਆਂ ਨੂੰ ਟਰੈਫਿਕ ਨਿਯਮਾਂ ਖਾਸ ਤੌਰ ਅੰਡਰ ਏਜ ਡਰਾਈਵਿੰਗ, ਓਵਰਲੋਡ ਡਰਾਈਵਿੰਗ ਅਤੇ ਓਵਰ ਸਪੀਡ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ ਟੂ ਵੀਲਰ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਅਤੇ ਫੋਰਵੀਲਰ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਕਰਨ ਬਾਰੇ ਜਾਗਰੂਕ ਪ੍ਰੇਰਿਤ ਕੀਤਾ। ਐਸਆਈ ਦਲਜੀਤ ਸਿੰਘ ਨੇ ਦੱਸਿਆ ਕੇ ਬੱਚਿਆ ਨੂੰ ਨਾਲ ਲੈ ਕੇ ਕੀਤੇ ਗਏ ਇਸ ਵਰਕਸ਼ਾਪ ਦਾ ਮਕਸਦ ਹੋ ਰਹੇ ਹਾਦਸਿਆ ਨੂੰ ਘਟਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਹੋ ਰਹੇ ਹਾਦਸਿਆ ਨੂੰ ਘੱਟ ਕੀਤਾ ਜਾ ਸਕੇ ਅਤੇ ਲੋਕ ਟ੍ਰੈਫਿਕ ਨਿਯਮਾਂ ਨੂੰ ਫੋਲੋ ਕਰਨ। ਉਨਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਸਪਰਿੰਗ ਡੇਲ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਅਤੇ ਰਵੀ ਕਾਲੀਆ ਅਤੇ ਸਮੂਹ ਟੀਚਰ ਸਾਹਿਬਾਨ ਹਾਜ਼ਰ ਸਨ।
ਕੈਪਸ਼ਨ : ਵੱਖ-ਵੱਖ ਤਸਵੀਰਾਂ
==–







