Flash News
ਯੋਗ ਪਰਿਵਾਰ 22 ਜੁਲਾਈ ਤੋਂ 11 ਅਗਸਤ ਤੱਕ ਨਵੇਂ ਰਾਸ਼ਨ ਕਾਰਡਾਂ ਲਈ ਕਰ ਸਕਦੇ ਹਨ ਆਨਲਾਈਨ ਅਪਲਾਈ- ਡਿਪਟੀ ਕਮਿਸ਼ਨਰ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਸਨਮਾਨਿਤ ਕਰਕੇ ਦਿੱਤੀਆਂ ਸ਼ੁਭਕਾਮਨਾਵਾਂ-
PM ਮੋਦੀ ਨੇ ਜਲੰਧਰ ਕੈਂਟ ਤੋਂ ਸੰਤ ਰਵਿਦਾਸ ਐਕਸਪ੍ਰੈਸ ਟ੍ਰੇਨ ਨੂੰ ਦਿਖਾਈ ਹਰੀ ਝੰਡੀ-
ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਨਸਿਵ ਰਵੀਜ਼ਨ (SIR)-2026 ਦਾ ਸੋਧਿਆ ਹੋਇਆ ਸ਼ਡਿਊਲ ਜਾਰੀ-
18 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਜਨਾਲਾ ਦੇ ਪਿੰਡ ਸਹਿੰਸਰਾ ਕਲਾਂ ਵਿਖੇ ਹਲਕਾ ਪੱਧਰੀ ਲੋਕ ਮਿਲਣੀ ਨੂੰ ਕਰਨਗੇ ਸੰਬੋਧਨ- ਕੁਲਦੀਪ ਸਿੰਘ ਧਾਲੀਵਾਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਨਵੋਕੇਸ਼ਨ ‘ਚ ਗਿਆਨ, ਯੂਨੀਵਰਸਿਟੀਆਂ ਰਾਸ਼ਟਰ ਦੀ ਆਤਮਾ ਨੂੰ ਆਕਾਰ ਦਿੰਦੀਆਂ- ਰਾਜਪਾਲ ਗੁਲਾਬ ਚੰਦ ਕਟਾਰੀਆ

ਸਮਾਜ ਸੇਵੀ ਸੰਦੀਪ ਗੱਟੂ ਦਰਜਨਾਂ ਸਾਥੀਆਂ ਸਣੇ ‘ਆਪ’ ਚ ਸ਼ਾਮਲ-

ਖ਼ਬਰ ਸ਼ੇਅਰ ਕਰੋ
051169
Total views : 167835

ਅੰਮ੍ਰਿਤਸਰ/ਅਜਨਾਲਾ,10 ਨਵੰਬਰ(ਡਾ. ਮਨਜੀਤ ਸਿੰਘ) – ਅੱਜ ਆਮ ਆਦਮੀ ਪਾਰਟੀ ਨੂੰ ਅਜਨਾਲਾ ਸ਼ਹਿਰ ਚ ਉਸ ਸਮੇਂ ਜ਼ਬਰਦਸਤ ਹੁਲਾਰਾ ਮਿਲਿਆ, ਜਦੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਦੇ ਹਲਕਾ ਅਜਨਾਲਾ ‘ਚ ਸਮਾਜ ਸੇਵੀ ਸੰਦੀਪ ਕੌਸ਼ਲ ਗੱਟੂ ਵਲੋਂ ਪ੍ਰਵਾਰਕ ਮੈਬਰਾਂ ਤੇ ਦਰਜਨਾਂ ਸਰਗਮ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ।

‘ਆਪ ‘ ਦੀ ਸੀਨੀਅਰ ਮਹਿਲਾ ਆਗੂ ਤੇ ਹਲਕਾ ਪੱਧਰੀ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਦੇ ਉਦਮ ਨਾਲ ਹੋਏ ਪ੍ਰਭਾਵਸ਼ਾਲੀ ਸਮਾਗਮ ਚ ਸ਼ਾਮਲ ਹੋਣ ਵਾਲੇ ਸੰਦੀਪ ਕੌਸ਼ਲ ਗੱਟੂ ਸਣੇ ਹੋਰਾਂ ਨੂੰ ਮੁੱਖ ਮਹਿਮਾਨ ਸਾਬਕਾ ਮੰਤਰੀ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਨਮਾਨਿਤ ਕਰਕੇ ਭਰਵਾਂ ਸੁਆਗਤ ਕੀਤਾ ਅਤੇ ਸ੍ਰੀ ਗੱਟੂ ਨੂੰ ਪਾਰਟੀ ਫਰੰਟ ਤੋਂ ਯੁਵਾ ਤੇ ਹੋਰ ਵੱਕਾਰੀ ਤੇ ਵੱਡੀਆਂ ਜ਼ਿੰਮੇਵਾਰੀਆਂ ਨਾਲ ਜਲਦੀ ਨਿਵਾਜੇ ਜਾਣ ਲਈ ਥਾਪੜਾ ਦਿੱਤਾ। ਸ. ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਦੀ ਅਗਵਾਈ ਵਾਲੀ ਪੰਜਾਬ ਚ ਇਕੋ ਇੱਕ ਅਜਿਹੀ ਸਿਆਸਤ ‘ਚ ਬਦਲਾਅ ਲਿਆਉਣ ਵਾਲੀ ਸਹੀ ਮਾਅਨਿਆਂ ‘ਚ ਆਮ ਆਦਮੀ ਦੀ ਪਾਰਟੀ ਹੋ ਨਿਬੜੀ ਹੈ, ਪਿੰਡਾਂ ਤੇ ਸ਼ਹਿਰਾਂ ਚ ਲੋਕ ਸੇਵਾਵਾਂ ਨੂੰ ਅਰਪਿਤ ਆਮ ਆਦਮੀ ਦੇ ਜਿਨ੍ਹਾਂ ਚਿਹਰਿਆਂ ਦੀ ਸਿਆਸੀ ਤੌਰ ਤੇ ਵਰਤੋਂ ਕਰਕੇ ਪੰਜਾਬ ਦੀ ਸੱਤਾ ਚ ਅਜ਼ਾਦੀ ਪਿੱਛੋਂ ਕਾਬਜ਼ ਰਹੀਆਂ ਕਾਂਗਰਸ ਤੇ ਅਕਾਲੀ ਦਲ ਤੇ ਵੀ ਨਿਸ਼ਾਨੇ ਸਾਧੇ।

ਸ. ਧਾਲੀਵਾਲ ਨੇ “ਆਪ” ਵਲੋਂ ਸਿਆਸਤ ਚ ਨਵਾਂ ਬਦਲਾਓ ਲਿਆਉਣ ਦੇ ਆਪਣੇ ਕਥਨ ਨੂੰ ਹੋਰ ਸਪਸ਼ਟ ਕੀਤਾ ਤੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਸਫ਼ਾਂ ਤੇ ਮੋਹਰੀ ਸਿਆਸਤ ਕਰ ਰਹੇ ਭੱਟੀ ਜਸਪਾਲ ਸਿੰਘ ਢਿਲੋਂ ਨੂੰ ਨਗਰ ਪੰਚਾਇਤ ਦਾ ਪ੍ਰਧਾਨ, ਕਾਂਗਰਸ ਖੇਮੇ ਦੇ ਅਮਿਤ ਔਲ ਨੂੰ ਸ਼ਹਿਰੀ ਪ੍ਰਧਾਨ ਤੇ ਮੈਡਮ ਗੀਤਾ ਗਿੱਲ ਨੂੰ ਮਹਿਲਾ ਕਮਿਸ਼ਨ ਪੰਜਾਬ ਦੇ ਉਪ ਚੇਅਰਮੈਨ ਸਮੇਂਤ ਅਜਨਾਲਾ ਹਲਕੇ ਤੋਂ ਹੋਰਨਾਂ ਨਵੇਂ ਚਿਹਰਿਆਂ ਨੂੰ ਕਦਾਚਿੱਤ ਸਿਆਸਤ ਦੇ ਸ਼ਾਨਾਮੱਤੇ ਤੇ ਮਾਣਮੱਤੇ ਅਹੁਦਿਆਂ ਤੇ ਪੁੱਜਣ ਦਾ ਮੌਕਾ ਨਹੀਂ ਸੀ ਮਿਲਣਾ, ਜੇਕਰ “ਆਪ ” ਹੋਂਦ ‘ਚ ਨਾ ਆਉਂਦੀ। ਸ . ਧਾਲੀਵਾਲ ਨੇ ਆਪ ਚ ਸ਼ਾਮਲ ਹੋਏ ਸੰਦੀਪ ਕੌਸ਼ਲ ਗੱਟੂ ਵੱਲੋਂ ਪਿਛਲੇ ਸਮੇਂ ਦੌਰਾਨ ਨਿਭਾਈਆਂ ਨਿਸ਼ਕਾਮ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।

ਤੇ ਕਿਹਾ ਕਿ ਹੁਣ ਅਜਨਾਲਾ ਸ਼ਹਿਰੀਆਂ ਨੂੰ ਪਾਰਟੀ ਫਰੰਟ ਤੋਂ ਸ਼ਹਿਰੀ ਹਿੰਦੂ ਤੇ ਸਮੂਹ ਵਰਗਾਂ ਦੇ ਹਰਮਨ ਪਿਆਰੇ ਸ੍ਰੀ ਸੰਦੀਪ ਗੱਟੂ ਮਿਲ ਗਏ ਹਨ। ਉਹਨਾਂ ਕਿਹਾ ਕਿ ਅਜਨਾਲਾ ਜਲਦੀ ਹੀ ਵਿਕਸਤ ਸ਼ਹਿਰਾਂ ਦੀ ਕਤਾਰ ਚ ਖੜ੍ਹਾ ਹੋ ਜਾਵੇਗਾ ਕਿਉਂ ਕਿ ਗ੍ਰਾਂਟਾਂ ਦੇ ਖੁੱਲੇ ਗੱਫਿਆਂ ਨਾਲ ਸ਼ਹਿਰੀਆਂ ਨੂੰ ਨਿਰੰਤਰ ਤੇ ਸੁਚਾਰੂ ਬਿਜਲੀ ਸਪਲਾਈ, ਸ਼ੁੱਧ ਪੀਣ ਵਾਲੇ ਪਾਣੀ, ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ, ਵਧੀਆਂ ਸੜਕਾਂ ਆਦਿ ਅਨੇਕਾਂ ਸੁਖ ਸਹੂਲਤਾਂ ਨਾਲ ਭਰਪੂਰ ਕੀਤਾ ਗਿਆ ਹੈ।
ਕੈਪਸਨ: ਦਰਜਨਾਂ ਸਰਗਰਮ ਸਾਥੀਆਂ ਸਣੇ “ਆਪ” ਚ ਸ਼ਾਮਲ ਹੋਏ  ਉੱਘੇ ਸਮਾਜ ਸੇਵੀ ਸੰਦੀਪ ਕੌਸ਼ਲ ਗੱਟੂ ਨੂੰ ਸਨਮਾਨਿਤ ਕਰਨ ਸਮੇਂ ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ ।