Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-

ਖ਼ਬਰ ਸ਼ੇਅਰ ਕਰੋ
051768
Total views : 168654

ਅੰਮਿਤਸਰ ਦੇ ਪ੍ਰਸਿੱਧ ਭਜਨ ਗਾਇਕ ਡਾ. ਅਸ਼ਵਨੀ ਮੰਨਣ ਨੇ ਸ਼ਿਵ ਭਗਤੀ ਦੇ ਰੰਗ ਵਿੱਚ ਰੰਗਿਆ-
ਡਿਪਟੀ ਕਮਿਸ਼ਨਰ ਕਠੂਆ ਨੇ ਸਮਾਗਮ ਦਾ ਕੀਤਾ ਉਦਘਾਟਨ-
ਅੰਮਿਤਸਰ/ ਕਠੂਆ, 4 ਜੁਲਾਈ- ਸ਼ਿਵੋਹਮ ਸੇਵਾ ਮੰਡਲ, ਛੇਹਰਟਾ (ਅੰਮ੍ਰਿਤਸਰ) ਵੱਲੋਂ ਪਵਿੱਤਰ ਅਮਰਨਾਥ ਯਾਤਰਾ ਨੂੰ ਸਮਰਪਿਤ ਕਠੂਆ ਦੇ ਖਰੋਟ ਮੋੜ ਵਿਖੇ 7ਵੇਂ ਵਿਸ਼ਾਲ ਭੰਡਾਰੇ ਦੀ ਸ਼ੁਰੂਆਤ ਸ਼ਿਵ ਜਾਗਰਣ ਅਤੇ ਵਿਧੀਵਤ ਪੂਜਾ-ਅਰਚਨਾ ਨਾਲ ਕੀਤੀ ਗਈ। ਸਮਾਗਮ ਦਾ ਉਦਘਾਟਨ ਕਠੂਆ ਦੇ ਡਿਪਟੀ ਕਮਿਸ਼ਨਰ ਰਾਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤਾ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਯਾਤਰਾ ਦੀ ਸਫਲਤਾ ਲਈ ਅਰਦਾਸ ਕੀਤੀ।
ਮੰਡਲ ਦੇ ਚੇਅਰਮੈਨ ਅਸ਼ੋਕ ਬੇਦੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਭੰਡਾਰੇ ਦੇ ਸਥਾਨ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ। ਸ਼ਿਵ ਜਾਗਰਣ ਦੌਰਾਨ ਅੰਮ੍ਰਿਤਸਰ ਤੋਂ ਪਰਮ ਸੰਤ ਆਰਤੀ ਦੇਵਾ ਜੀ ਮਹਾਰਾਜ ਦੀ ਹਾਜ਼ਰੀ ਰਹੀ।
ਇਸ ਮੌਕੇ ਅੰਮ੍ਰਿਤਸਰ ਦੇ ਪ੍ਰਸਿੱਧ ਭਜਨ ਗਾਇਕ ਡਾ. ਅਸ਼ਵਨੀ ਮੰਨਣ ਨੇ ਆਪਣੀ ਸੁਰੀਲੀ ਅਤੇ ਭਗਤੀਮਈ ਗਾਇਕੀ ਨਾਲ ਸਮੁੱਚੀ ਸੰਗਤ ਨੂੰ ਸ਼ਿਵ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਉਨ੍ਹਾਂ ਵੱਲੋਂ ਪੇਸ਼ ਕੀਤੇ ਭਜਨਾਂ ਨੇ ਅਜਿਹਾ ਸਮਾਂ ਬੰਨ੍ਹਿਆ ਕਿ ਸ਼ਰਧਾਲੂ ਲੰਮੇ ਸਮੇਂ ਤੱਕ ਭਗਤੀ ਰਸ ਵਿੱਚ ਲੀਨ ਰਹੇ ਅਤੇ ਪੂਰਾ ਪੰਡਾਲ “ਬਮ ਬਮ ਭੋਲੇ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਡਾ. ਅਸ਼ਵਨੀ ਮੰਨਣ ਅੰਮ੍ਰਿਤਸਰ ਦੇ ਪ੍ਰਸਿੱਧ ਭਜਨ ਗਾਇਕ ਹਨ ਅਤੇ ਉਨ੍ਹਾਂ ਦੀਆਂ ਭਗਤੀਮਈ ਪੇਸ਼ਕਾਰੀਆਂ ਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਵੱਡੀ ਗਿਣਤੀ ਵਿੱਚ ਸਰਾਹਿਆ ਜਾਂਦਾ ਹੈ।
ਚੇਅਰਮੈਨ ਅਸ਼ੋਕ ਬੇਦੀ ਵੱਲੋਂ ਡਿਪਟੀ ਕਮਿਸ਼ਨਰ ਰਾਜੇਸ਼ ਸ਼ਰਮਾ ਅਤੇ ਆਰਤੀ ਦੇਵਾ ਜੀ ਮਹਾਰਾਜ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਉਪਦੇਸ਼ ਅੰਡੋਤਰਾ, ਸੀਨੀਅਰ ਭਾਜਪਾ ਆਗੂ ਡਾ. ਨਰੇਂਦਰ ਸਿੰਘ ਜਸਰੋਟੀਆ, ਸਾਬਕਾ ਪ੍ਰਧਾਨ ਰਵਿੰਦਰ ਸ਼ਰਮਾ ‘ਸਵੀਟੂ’, ਦੀਪਕ ਰਾਮਪਾਲ, ਅਮਨ ਰਾਮਪਾਲ, ਵਿਕੀ ਮਾਮਾ, ਓਮ ਪ੍ਰਕਾਸ਼ ਸੋਨੀ, ਅਜੈ ਸਿੰਘ, ਡਾ. ਨਰਿੰਦਰ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਰੰਮੀ, ਡਾ. ਰਾਕੇਸ਼ ਅਰੋੜਾ, ਮਾਨਵ ਸੋਢੀ, ਹਰੀਸ਼ ਬਸੀਨ, ਪਵਨ ਚੱਕੀ ਵਾਲੇ, ਦੀਪਕ ਬਹਿਲ, ਵਿਪਨ ਸ਼ੁਕਲਾ, ਦੀਪਕ ਭਾਰਦਵਾਜ, ਸੰਦੀਪ ਗਿੱਲ, ਕੁਲਦੀਪ ਸ਼ਰਮਾ, ਰੋਮੀ, ਅਜੈ ਸ਼ਰਮਾ ਅਤੇ ਸੋਨੂ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਹਾਜ਼ਰ ਸਨ।