Flash News
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਸਨਮਾਨਿਤ ਕਰਕੇ ਦਿੱਤੀਆਂ ਸ਼ੁਭਕਾਮਨਾਵਾਂ-
PM ਮੋਦੀ ਨੇ ਜਲੰਧਰ ਕੈਂਟ ਤੋਂ ਸੰਤ ਰਵਿਦਾਸ ਐਕਸਪ੍ਰੈਸ ਟ੍ਰੇਨ ਨੂੰ ਦਿਖਾਈ ਹਰੀ ਝੰਡੀ-
ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਨਸਿਵ ਰਵੀਜ਼ਨ (SIR)-2026 ਦਾ ਸੋਧਿਆ ਹੋਇਆ ਸ਼ਡਿਊਲ ਜਾਰੀ-
18 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਜਨਾਲਾ ਦੇ ਪਿੰਡ ਸਹਿੰਸਰਾ ਕਲਾਂ ਵਿਖੇ ਹਲਕਾ ਪੱਧਰੀ ਲੋਕ ਮਿਲਣੀ ਨੂੰ ਕਰਨਗੇ ਸੰਬੋਧਨ- ਕੁਲਦੀਪ ਸਿੰਘ ਧਾਲੀਵਾਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਨਵੋਕੇਸ਼ਨ ‘ਚ ਗਿਆਨ, ਯੂਨੀਵਰਸਿਟੀਆਂ ਰਾਸ਼ਟਰ ਦੀ ਆਤਮਾ ਨੂੰ ਆਕਾਰ ਦਿੰਦੀਆਂ- ਰਾਜਪਾਲ ਗੁਲਾਬ ਚੰਦ ਕਟਾਰੀਆ
(ਐੱਸ.ਆਈ.ਆਰ.)-2026 ਤਹਿਤ 11 ਅਤੇ 12 ਜੁਲਾਈ ਨੂੰ ਲੱਗਣ ਵਾਲੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ- ਜ਼ਿਲ੍ਹਾ ਚੋਣ ਅਫ਼ਸਰ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਸਨਮਾਨਿਤ ਕਰਕੇ ਦਿੱਤੀਆਂ ਸ਼ੁਭਕਾਮਨਾਵਾਂ-

ਖ਼ਬਰ ਸ਼ੇਅਰ ਕਰੋ
051117
Total views : 167744

ਅੰਮ੍ਰਿਤਸਰ, 18 ਜੁਲਾਈ (ਡਾ. ਮਨਜੀਤ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਨਿਯੁਕਤ ਕੀਤੇ ਗਏ ਨਵ-ਨਿਯੁਕਤ ਚੇਅਰਮੈਨਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਚੇਅਰਮੈਨਾਂ ਦੀ ਨਿਯੁਕਤੀ ਦਾ ਉਦੇਸ਼ ਸਮਾਜ ਦੇ ਹਰੇਕ ਵਰਗ ਦੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨਾ ਅਤੇ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਹੈ।

ਲੋਕ ਨਿਰਮਾਣ ਮੰਤਰੀ ਨੇ ਨਵ-ਨਿਯੁਕਤ ਚੇਅਰਮੈਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣ ਦੀ ਅਪੀਲ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਆਪਣੇ-ਆਪਣੇ ਬੋਰਡਾਂ ਰਾਹੀਂ ਲੋਕ ਭਲਾਈ ਲਈ ਅਹਿਮ ਭੂਮਿਕਾ ਨਿਭਾਉਣਗੇ।

ਇਸ ਮੌਕੇ ਨਿਯੁਕਤ ਕੀਤੇ ਗਏ ਚੇਅਰਮੈਨਾਂ ਵਿੱਚ ਸ੍ਰੀ ਜਰਨੈਲ ਸਿੰਘ (ਰਾਮਗੜ੍ਹੀਆ ਵੈੱਲਫੇਅਰ ਬੋਰਡ), ਸ੍ਰੀ ਗੁਰਦੀਪ ਚੰਦ (ਸੈਣੀ ਵੈੱਲਫੇਅਰ ਬੋਰਡ), ਸ੍ਰੀ ਸਤਬੀਰ ਸਿੰਘ (ਸਪੋਰਟਸ ਵੈੱਲਫੇਅਰ ਬੋਰਡ), ਸ੍ਰੀ ਰੋਬਿਨ (ਸੁਨਿਆਰ/ਸਵਰਣਕਾਰ ਵੈੱਲਫੇਅਰ ਬੋਰਡ), ਸ੍ਰੀ ਸੁਨੀਲ ਕੁਮਾਰ (ਵਿਮੁਕਤ ਜਾਤੀ ਵੈੱਲਫੇਅਰ ਬੋਰਡ), ਸ੍ਰੀ ਹਰਜੀਤ ਸਿੰਘ (ਬਾਜ਼ੀਗਰ ਵੈੱਲਫੇਅਰ ਬੋਰਡ), ਸ੍ਰੀ ਜੈ ਦੇਵ (ਬ੍ਰਾਹਮਣ ਵੈੱਲਫੇਅਰ ਬੋਰਡ), ਸ੍ਰੀ ਵਿਪਿਨਦੀਪ ਸਿੰਘ (ਦਲਿਤ ਵਿਕਾਸ ਬੋਰਡ), ਸ੍ਰੀ ਆਲਮ ਦੀਨ (ਗੁੱਜਰ ਵੈੱਲਫੇਅਰ ਬੋਰਡ), ਸ੍ਰੀ ਤੇਜਦੀਪ ਸਿੰਘ ਬਿੱਟੂ (ਕੰਬੋਜ ਵੈੱਲਫੇਅਰ ਬੋਰਡ), ਸ੍ਰੀ ਜਤਿੰਦਰ ਕੁਮਾਰ (ਖੱਤਰੀ ਵੈੱਲਫੇਅਰ ਬੋਰਡ), ਸ੍ਰੀ ਸਾਹਿਬ ਸਿੰਘ (ਮਸੀਹ ਵੈੱਲਫੇਅਰ ਬੋਰਡ), ਸ੍ਰੀ ਮੱਖਣ ਦੀਨ (ਮੁਸਲਿਮ ਵੈੱਲਫੇਅਰ ਬੋਰਡ) ਅਤੇ ਸ੍ਰੀ ਮਲਕੀਤ ਸਿੰਘ ਬੰਡਾਲਾ (ਪ੍ਰਜਾਪਤ ਵੈੱਲਫੇਅਰ ਬੋਰਡ) ਸ਼ਾਮਲ ਹਨ।

ਇਸ ਮੌਕੇ ਨਵ-ਨਿਯੁਕਤ ਚੇਅਰਮੈਨਾਂ ਨੇ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ-ਆਪਣੇ ਬੋਰਡਾਂ ਰਾਹੀਂ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।