




Total views : 166769






Total views : 166769ਅੰਮ੍ਰਿਤਸਰ, 13 ਮਾਰਚ-(ਡਾ. ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਅਤੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਲੋ ਜਾਰੀ ਆਦੇਸ਼ ਦੇ ਸਨਮੁੱਖ ਅੰਤਰਰਾਸ਼ਟਰੀ ਪੱਧਰ ਤੇ ਮੱਧ ਪੂਰਵ ਵਿੱਚ ਚਲ ਰਹੇ ਵਿਵਾਦ ਦੀ ਸਥਿਤੀ ਦੇ ਸਨਮੁੱਖ ਐੱਲ.ਪੀ.ਜੀ ਗੈਸ ਦੀ ਜਮ੍ਹਾਂਖੋਰੀ ਅਤੇ ਬਲੈਕ ਮਾਰਕੀਟਿੰਗ ਆਦਿ ਦੇ ਖਦਸ਼ੇ ਦੇ ਮੰਦੇ ਨਜ਼ਰ ਸਹਾਇਕ ਖੁਰਾਕ ਸਪਲਾਈ ਅਧਿਕਾਰੀ ਸਰਦਾਰ ਸੰਦੀਪ ਸਿੰਘ ਅਤੇ ਪੁਲਿਸ ਵਿਭਾਗ ਵਲੋ ਸ਼ਾਂਝੇ ਤੋਰ ਤੇ ਸ਼ਹਿਰ ਦੀਆਂ ਵੱਖ ਵੱਖ ਏਜੰਸੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਕਾਰਵਾਈ ਦੌਰਾਨ ਦੋਵਾਂ ਵਿਭਾਗਾਂ ਵਲੋ ਰਵੀ ਗੈਸ ਏਜੰਸੀ ਅਤੇ ਗੁਰਵਿੰਦਰਾ ਗੈਸ ਏਜੰਸੀ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਟੀਮ ਵਲੋ ਗੈਸ ਏਜੰਸੀਆਂ ਦੇ ਗੋਦਾਮ ਵਿੱਚ ਮੋਜੂਦ ਗੈਸ ਸਿਲੰਡਰਾਂ ਦੇ ਸਟਾਕ ਦੀ ਪੜਤਾਲ ਕੀਤੀ ਗਈ ਅਤੇ ਮੌਕੇ ਤੇ ਗੈਸ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਗੈਸ ਏਜੰਸੀ ਗੈਸ ਸਿਲੰਡਰਾਂ ਦੀ ਜਮ੍ਹਾ ਖੋਰੀ ਨਾ ਕੀਤੀ ਜਾਵੇ ਅਤੇ ਖਪਤਕਾਰਾਂ ਨੂੰ ਉਹਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਲੰਡਰ ਲਈ ਕੀਤੀ ਗਈ ਬੁੱਕਿੰਗ ਅਨੁਸਾਰ ਸਮੇਂ ਸਿਰ ਅਤੇ ਸਹੀ ਰੇਟ ਤੇ ਸਿਲੰਡਰ ਮੁਹੱਈਆ ਕਰਵਾਏ ਜਾਣ। ਜੇਕਰ ਕਿਸੇ ਏਜੰਸੀ ਵਲੋ ਗੈਸ ਸਿਲੰਡਰਾਂ ਦੀ ਜਮ੍ਹਾ ਖੋਰੀ ਜਾਂ ਬਲੈਕ ਮਾਰਕੀਟਿੰਗ ਆਦਿ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਲ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਹਰਵੀਨ ਕੌਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੀਆਂ ਚੈਕਿੰਗਾਂ ਭਵਿੱਖ ਵਿੱਚ ਜਾਰੀ ਰਹਿਣਗੀਆਂ ਤਾਂ ਜੋ ਕਿਸੇ ਵੀ ਤਰਾਂ ਦੀ ਸਥਿਤੀ ਵਿੱਚ ਆਮ ਜਨਤਾ ਨੂੰ ਇਸ ਸਬੰਧੀ ਕੋਈ ਸਮੱਸਿਆ ਨਾ ਆਵੇ।







