




Total views : 169046






Total views : 169046ਅੰਮ੍ਰਿਤਸਰ/ ਅਜਨਾਲਾ,9 ਸਤੰਬਰ -(ਡਾ. ਮਨਜੀਤ ਸਿੰਘ- ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਚ ਨਿਰੰਤਰ ਚਹੁੰ ਮੁੱਖੀ ਵਿਕਾਸ ਕ੍ਰਾਂਤੀ ਦੇ ਪਰਚਮ ਨੂੰ ਹੋਰ ਉੱਚਾ ਲਹਿਰਾਉਂਦਿਆਂ ਅੱਜ ਆਪਣੀ ਕਰਮ ਭੂਮੀ ਅਜਨਾਲਾ ਚ 7 ਕਰੋੜ 53 ਲੱਖ 49 ਹਜ਼ਾਰ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਅਧੀਨ ਕਾਹਨਾ ਗਊ ਸ਼ਾਲਾ ਅਜਨਾਲਾ ਨੇੜੇ ਨਖਾਸੁ ਨਾਲਾ ਵਿਖੇ ਪੁੱਲ, ਅਜਨਾਲਾ – ਚੋਗਾਵਾਂ ‘ਤੇ ਪੈਂਦੇ ਵੰਝਾਂਵਾਲਾ ਵਿਖੇ ਸੱਕੀ ਨਾਲਾ ਪੁੱਲ ਅਤੇ ਪਿੰਡ ਕੋਟਲਾ ਕਾਜ਼ੀਆਂ ਵਿਖੇ ਲਿੰਕ ਸੜਕ ਆਦਿ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੀ ਰਸਮ ਅਦਾਇਗੀ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮਾਂ ਦੌਰਾਨ ਤਾੜੀਆਂ ਤੇ ਜ਼ਿੰਦਾਬਾਦ ਨਾਅਰਿਆਂ ਦੀ ਗੂੰਜ ਦਰਮਿਆਨ ਕੀਤੀ। ਸ. ਧਾਲੀਵਾਲ ਨੇ ਇਸ ਮੌਕੇ ਤੇ ਜਨਤਕ ਸੰਵਾਦ ਰਚਾਏ ਅਤੇ ਪੰਜਾਬ ਵਾਸੀਆਂ ਨੂੰ ਸਰਬੱਤ ਦੇ ਭਲੇ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕਰਕੇ ਕਥਿਤ ਰਾਜਸੀ ਬਦਲਾਖੋਰੀ ਤਹਿਤ ਪੰਜਾਬ ਸਰਕਾਰ ਦੇ ਹੱਕੀ ਫੰਡ ਜਾਮ ਕਰਨ ਅਤੇ ਸਰਹੱਦੀ ਪੰਜਾਬ ਸੂਬੇ ਨੂੰ ਸਰਹੱਦੀ ਬਹੁ ਪੱਖੀ ਵਿਕਾਸ ਤੇ ਉਦਯੋਗਿਕ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇਣ ਤੋਂ ਕੋਰੀ ਨਾਂਹ ਕੀਤੇ ਜਾਣ ਦੇ ਬਾਵਜੂਦ ਮਾਨ ਸਰਕਾਰ ਵਲੋਂ ਆਪਣੇ ਆਰਥਿਕ ਸ੍ਰੋਤਾਂ ਚੋਂ ਸਿਹਤ, ਸਿੱਖਿਆ, ਬਿਜਲੀ, ਰੁਜ਼ਗਾਰ, ਖੰਡ, ਚਾਹ ਪੱਤੀ, ਲੂਣ ਤੇਲ, ਜਾਤੀ ਸ਼੍ਰੇਣੀ ਅਧਾਰ ‘ਤੇ ਔਰਤਾਂ ਦੇ ਖਾਤਿਆਂ ਚ ਤਿੰਨ ਤਿੰਨ ਹਜ਼ਾਰ ਤੇ ਸਾਢੇ ਚਾਰ ਚਾਰ ਹਜ਼ਾਰ ਰੁਪਏ ਆਦਿ ਲੋਕ ਪੱਖੀ ਸਹੂਲਤਾਂ ਦੇ ਖੁੱਲੇ ਗੱਫਿਆਂ ਨਾਲ ਪੰਜਾਬ ਨਿਵਾਸੀਆਂ ਨੂੰ ਨਿਵਾਜ਼ ਕੇ ਸ਼ਹਿਰੀ ਤੇ ਪੇਂਡੂ ਚਹੁੰ ਮੁੱਖੀ ਵਿਕਾਸ ਦੇ ਸੁਫ਼ਨੇ ਸਾਕਾਰ ਕੀਤੇ ਹਨ। ਜਿਸ ਦੇ ਨਤੀਜੇ ਵਜੋਂ ਲੋਕਾਂ ਦਾ ਮਾਨ ਸਰਕਾਰ ਚ ਮਜ਼ਬੂਤ ਚਟਾਨ ਵਾਂਗ ਭਰੋਸਾ ਮਜ਼ਬੂਤ ਹੋਇਆ ਹੈ।ਉਹਨਾਂ ਨੇ ਸਾਬਕਾ ਸਰਕਾਰਾਂ ਦੀਆਂ ਨੀਤੀਆਂ ਨੂੰ ਆਲੋਚਨਾ ਦਾ ਸ਼ਿਕਾਰ ਬਣਾਇਆ ਅਤੇ ਕਿਹਾ ਕਿ ਸਾਬਕਾ ਸਰਕਾਰਾਂ ਦੀਆਂ ਕਥਿਤ ਸਿਆਸੀ ਜੋਕਾਂ ਨੇ ਆਪਣੀਆਂ ਲੋਕ ਮਾਰੂ ਨੀਤੀਆਂ ਨਾਲ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਖ਼ਜ਼ਾਨੇ ਨੂੰ ਲਹੂ ਦੀਆਂ ਤਰ੍ਹਾਂ ਚੂਸ ਕੇ ਪੰਜਾਬ ਦੇ ਸਮੁੱਚੇ ਅਰਥ ਚਾਰੇ ਨੂੰ ਤਬਾਹ ਕੀਤਾ। ਹੁਣ ਫ਼ਿਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹੋਣ ਕਾਰਨ ਸਰਕਾਰੀ ਤੇ ਗੈਰ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਦੀ ਤਾਕ ਚ ਪੰਜਾਬ ਦੀ ਸੱਤਾ ਲਈ ਤਰਲੋ ਮੱਛੀ ਹੁੰਦਿਆਂ ਅਨੇਕਾਂ ਤਿਕੜਮ ਬਾਜ਼ੀਆਂ ਦੀ ਨੌਟੰਕੀ ਕਰਕੇ ਪੰਜਾਬ ਸਰਕਾਰ ਵਿਰੁੱਧ ਬੇਬੁਨਿਆਦ ਪ੍ਰਚਾਰ ਕਰਨ ਲਈ ਕਾਵਾਂ ਰੌਲੀ ‘ਤੇ ਉਤਰੀਆਂ ਹੋਈਆਂ ਹਨ, ਜਿਸਨੂੰ ਸਰਬੱਤ ਦੇ ਭਲੇ ਲਈ ਪੰਜਾਬ ਵਾਸੀ ਮੂੰਹ ਨਹੀਂ ਲਗਾ ਰਹੇ। ਉਹਨਾਂ ਕਿਹਾ ਕਿ ਸਾਬਕਾ ਸਰਕਾਰਾਂ ਦੀਆਂ ਕਥਿਤ ਸਿਆਸੀ ਜੋਕਾਂ ਦੇ ਮੁੰਗੇਰੀ ਲਾਲ ਦੇ ਸੁਫ਼ਨੇ ਪੰਜਾਬ ਵਾਸੀ ਸਾਕਾਰ ਨਹੀਂ ਕਰਨਗੇ ਅਤੇ ਚੋਣ ਮੈਦਾਨ ਚ ਸਿਆਸੀ ਜੋਕਾਂ ਦੀਆਂ ਪਾਰਟੀਆਂ ਦਾ ਬੋਰੀ ਬਿਸਤਰਾ ਗੋਲ ਕਰਕੇ ਪੰਜਾਬ ਚ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਮੁੜ ਸੱਤਾ ਦੀ ਵਾਗਡੋਰ ਸੌਂਪਣਗੇ, ਜਿਸ ਲਈ ਪੰਜਾਬ ਹਿਤੈਸ਼ੀ ਵੋਟਰਾਂ/ ਲੋਕ ਪੱਖੀ ਸੇਵਕਾਂ ਨੇ ਸਵੈ ਇੱਛਾ ਨਾਲ ਬੂਥ ਪੱਧਰ ‘ਤੇ ਮਾਨ ਸਰਕਾਰ ਨੂੰ ਜੇਤੂ ਬਣਾਉਣ ਲਈ ਹੁਣ ਤੋਂ ਹੀ ਕਮਰਕਸੇ ਕਰ ਲਏ ਹਨ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਪੀ ਏ ਮੁਖਤਾਰ ਸਿੰਘ ਬਲੜਵਾਲ,ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ, ਸਾਬਕਾ ਕੌਂਸਲਰ ਬੱਬੂ ਮਹਾਜਨ, ਅਜੇ ਸ਼ਰਮਾਂ, ਅਜੀਤ ਸ਼ਾਹ, ਸਰਪੰਚ ਰਘਬੀਰ ਸਿੰਘ, ਅਮਰ ਸਿੰਘ ਵਿੱਕੀ ਵੰਝਾਵਾਲਾ ਤੇ ਮਹਾਜਨ ਆਦਿ ਦਰਜਨਾਂ ਮੋਹਬਰ ਤੇ ਪਾਰਟੀ ਆਗੂ ਮੌਜੂਦ ਸਨ।
ਕੈਪਸਨ:, ਅਜਨਾਲਾ ਵਿਖੇ ਕਾਹਨਾ ਗਊ ਸ਼ਾਲਾ ਨੇੜੇ ਕਰੀਬ 3.11ਕਰੋੜ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਅਧੀਨ ਨਾਲਾ ਨਖਾਸੁ ਪੁੱਲ ਦਾ ਨੀਂਹ ਪੱਥਰ ਰੱਖਣ ਮੌਕੇ “ਆਪ ” ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨਾਲ।







