ਸਿਵਲ ਡਿਫੈਂਸ ਵਲੋਂ ਨਵੇਂ ਵਰ੍ਹੇ 2024 ਦਾ ਕੈਲੰਡਰ ਜਾਰੀ

ਖ਼ਬਰ ਸ਼ੇਅਰ ਕਰੋ
035610
Total views : 131857

ਬਟਾਲਾ, 10 ਜਨਵਰੀ — ਸੰਸਾਰ ਦੇ ਪਹਿਲੇ ਮੁੱਢਲੀ ਸਹਾਇਤਾ ਦੇ ਬਾਨੀ, ਸੇਵਾ ਦੇ ਪੁੰਜ ਭਾਈ ਘਨੱਈਆ ਜੀ ਨੂੰ ਸਮਰਪਿਤ, ਸਥਾਨਿਕ ਸਿਵਲ ਡਿਫੈਂਸ ਵਲੋਂ ਆਫਤ ਪ੍ਰਬੰਧਨ ਅਭਿਆਨ ਨੂੰ ਹੋਰ ਅਗਾਂਹ ਵਧਾਉਂਦੇ ਹੋਏ, ਵਾਰਡਨ ਸਰਵਿਸ, ਪੋਸਟ ਨੰ 8 ਵਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਵਰ੍ਹੇ 2024 ਦਾ ਕੈਲੰਡਰ, ਕਮਾਂਡੈਂਟ ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜੀਡੈਂਟ ਐਵਾਰਡੀ-ਦੋਵਾਰੀ) ਤੇ ਕਮਾਂਡੈਂਟ ਰਵੇਲ ਸਿੰਘ (ਪ੍ਰੈਜੀਡੈਂਟ ਐਵਾਰਡੀ) ਪੰਜਾਬ ਹੋਮ ਗਾਰਡਜ਼, ਪੋਸਟ ਵਾਰਡਨ ਹਰਬਖਸ਼ ਸਿੰਘ, ਸਟਾਫ ਅਫ਼ਸਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਵਲੋਂ ਜਾਰੀ ਕੀਤਾ ਗਿਆ । ਇਸ ਮੌਕੇ ਨੰ.2 ਬਟਾਲੀਅਨ ਤੇ ਸਿਵਲ ਡਿਫੈਂਸ ਸਟਾਫ ਦੇ ਨਾਲ ਗਾਰਡਜ਼ ਮੌਜੂਦ ਸਨ।

ਇਸ ਮੌਕੇ ਕਮਾਂਡੈਂਟ ਮਨਪ੍ਰੀਤ ਸਿੰਘ ਰੰਧਾਵਾ ਨੇ ਨਵੇਂ ਸਾਲ ਦਾ ਕੈਲੰਡਰ ਬਾਰੇ ਦਸਿਆ ਕਿ ਇਸ ਕੈਲੰਡਰ-2024 ‘ਚ ਦਿਨ – ਤਿਉਹਾਰਾਂ ਦੇ ਨਾਲ, ਮੁੱਖ ਨਾਗਰਿਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਵਾਲੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਦਿਨਾਂ ਤੇ ਹਫਤਿਆਂ ਨੂੰ ਦਰਸਾਇਆ ਗਿਆ ਹੈ, ਜਿਵੇ ਕਿ ਸੜਕ ਸੁਰੱਖਿਆ ਸਪਤਾਹ, ਅੱਗ ਤੋ ਬਚਾਓ ਸਪਤਾਹ, ਰਾਸ਼ਟਰੀ ਸੁਰੱਖਿਆ ਸਪਤਾਹ, ਨਾਗਰਿਕ ਸੁਰੱਖਿਆ ਦਿਨ, ਭਾਈ ਘਨੱਈਆਂ ਜੀ ਦਾ ਪ੍ਰਲੋਕ ਗਮਨ ਮਹਰਮਪੱਟੀ ਦਿਵਸ, ਭੋਪਾਲ ਗੈਸ ਆਫਤ ਤੇ ਹੋਰ ਸੁਰੱਖਿਆਂ ਪ੍ਰਤੀ ਜਾਗਰੂਕ ਦਿਨ ਤੇ ਸਿਵਲ ਡਿਫੈਂਸ ਸਥਾਪਨਾ ਦਿਵਸ ਆਦਿ ਹਨ। ਉਹਨਾਂ ਅਪੀਲ ਕੀਤੀ ਕਿ ਇਹਨਾਂ ਦਿਨਾਂ ਵਿਚ ਹਰੇਕ ਨਾਗਰਿਕ ਜਰੂਰ ਸੁਰੱਖਿਆ ਦੇ ਗੁਰ ਸਿੱਖਣ।

ਇਸ ਤੋ ਬਾਅਦ ਪੋਸਟ ਵਾਰਡਨ ਹਰਬਖਸ਼ ਨੇ ਦਸਿਆ ਕਿ ਵਾਤਾਵਰਣ ਦੇ ਬਦਲਾਵ ਕਾਰਣ ਆਫਤਾਂ ਵੀ ਭਿਆਨਿਕ ਰੂਪ ਧਾਰਣ ਕਰ ਰਹੀਆਂ ਹਨ ਸੋ ਇਸ ਨੂੰ ਮੁੱਖ ਰੱਖਦੇ ਹੋਏ, ਆਫਤ ਪ੍ਰਬੰਧਨ ਨੂੰ ਹੋਰ ਮਜਬੂਤ ਕਰਨ ਲਈ ਇਹ ਸੁਰੱਖਿਆ ਦੇ ਹਫਤਾ/ਦਿਨ ਦਰਸਾਏ ਗਏ ਹਨ। ਕਿਸੇ ਵੀ ਆਫਤ ਨਾਲ ਨਜਿੱਠਣ ਲਈ ਲੋਕਾਂ ਦੀ ਹਿੱਸੇਦਾਰੀ ਨੂੰ ਵਧਾਉਣ ਲਈ ਇਹਨਾਂ ਖਾਸ ਦਿਨਾਂ ਮੌਕੇ ਸਕੂਲ, ਕਾਲਜ਼ ਤੇ ਉਚ ਸੰਸਥਾਵਾਂ ‘ਚ ਜਾਗਰੂਕ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਸਿੱਖਿਅਤ ਨਾਗਰਿਕ ਕਿਸੇ ਵੀ ਆਫਤ ਨੂੰ ਨਜਿੱਠਣ ਲਈ, ਆਪਣਾ ਬਣਦਾ ਫਰਜ਼ ਨਿਭਾ ਸਕੇ ਤੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਨਾਲ ਸਿਵਲ ਡਿਫੈਂਸ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਹੈ, ਜਿਵੇ ਕਿ ਜੀਵਨ ਨੂੰ ਬਚਾੳੇਣਾ, ਕਾਰੋਬਾਰ ਤੇ ਰਸਤੇ ਚਾਲੂ ਰੱਖਣੇ ਅਤੇ ਆਮ ਲੋਕਾਂ ਦਾ ਮਨੋਬਲ ਉਚਾ ਰੱਖਣਾ।

ਅਗੇ ਉਹਨਾਂ ਦਸਿਆ ਕਿ ਇਹਨਾਂ ਕੈਂਪਾਂ ਵਿਚ ਹਰ ਵਾਰ ਦੀ ਤਰ੍ਹਾਂ ਵਾਰਡਨ ਸਰਵਿਸ, ਪੋਸਟ ਨੰ 8, ਸਿਵਲ ਡਿਫੈਂਸ, ਪੰਜਾਬ ਅੰਬੈਸਡਰ – ਵਿਲਿਜ਼ ਡਿਜ਼ਾਸਟਰ ਮੈਨੇਜ਼ਮੈਂਟ ਪਲਾਨ, ਜ਼ੋਨ-4-ਸਲੂਸ਼ਨ-ਨਵੀ ਦਿੱਲੀ, ਨੋਲੇਜ਼ ਪਾਰਟਨਰ – ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ, ਫਸਟ-ਏਡ, ਹੈਲਥ ਐਂਡ ਸੇਫਟੀ ਅਵੇਅਰਨੈਸ ਮਿਸ਼ਨ ਪਟਿਆਲਾ ਅਤੇ ਆਪਦਾ ਮਿੱਤਰ ਬਟਾਲਾ ਵਲੋਂ ਸਹਿਯੋਗ ਕੀਤਾ ਜਾਵੇਗਾ।