ਡਿਪਟੀ ਕਮਿਸ਼ਨਰ ਨੇ “ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬ੍ਰਹਮ ਦ੍ਰਿਸ਼”ਨੂੰ ਦਰਸਾਉਂਦੇ ਕੈਲੰਡਰ 2024 ਨੂੰ ਕੀਤਾ ਰਲੀਜ

ਖ਼ਬਰ ਸ਼ੇਅਰ ਕਰੋ
048054
Total views : 161406

ਨਵਾਂਸ਼ਹਿਰ, 11 ਜਨਵਰੀ — ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤਪਾਲ ਸਿੰਘ ਰੰਧਾਵਾ ਨੇ ਅੱਜ “ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬ੍ਰਹਮ ਦ੍ਰਿਸ਼”ਨੂੰ ਦਰਸਾਉਂਦੇ ਕੈਲੰਡਰ 2024 ਨੂੰ ਰਲੀਜ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕੈਲੰਡਰ ਕੁਦਰਤੀ, ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਲੰਡਰ ਲੇਖਕ, ਹੈਰੀਟੇਜ ਪ੍ਰੋਮੋਟਰ ਅਤੇ ਨੇਚਰ ਕਲਾਕਾਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਨੇਚਰ ਕਲਾਕਾਰ ਹਰਪ੍ਰੀਤ ਸੰਧੂ ਨੇ ਦੱਸਿਆ ਇਸ ਕੈਲੰਡਰ ਵਿੱਚ ਦਰਸਾਏ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਇਲਾਹੀ ਦ੍ਰਿਸ਼ ਜਿਨ੍ਹਾਂ ਵਿੱਚ ਪਵਿੱਤਰ ਸਰੋਵਰ, ਦਰਸ਼ਨੀ ਡਿਓੜ੍ਹੀ, ਦੁੱਖਭੰਜਨੀ ਬੇਰੀ, ਇਤਿਹਾਸਕ ਪ੍ਰਕਾਸ਼ ਬੁੰਗੇ, ਅਠਸਠ ਤੀਰਥ, ਹਰਿ ਕੀ ਪੌੜੀ, ਨਿਸ਼ਾਨ ਸਾਹਿਬ ਅਤੇ ਮੋਤੀਆਂ ਜੜੀ ਸੁਨਹਿਰੀ ਛੱਤ ਦੀਆਂ ਤਸਵੀਰਾਂ ਨੂੰ ਦਰਸਾਇਆ ਗਿਆ ਹੈ, ਜੋ ਕਿ ਸਾਰਿਆਂ ਨੂੰ ਆਤਮਿਕ ਅਤੇ ਰੂਹਾਨੀ ਅਨੁਭਵ ਦੇਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਚਿੱਤਰਕਾਰੀ ਕੰਮ ਸਿਰਫ਼ ਤਸਵੀਰਾਂ ਦਾ ਸੰਗ੍ਰਹਿ ਨਹੀਂ ਹੈ ਬਲਕਿ ਇਹ ਇੱਕ ਯਾਤਰਾ ਹੈ ਜੋ ਇਸ ਸਤਿਕਾਰਯੋਗ ਬ੍ਰਹਮ ਸਥਾਨ ਦੇ ਰੂਹਾਨੀ ਮਾਹੌਲ ਅਤੇ ਇਤਿਹਾਸਕ ਮਹੱਤਤਾ ਨੂੰ ਸਮੇਟਦੀ ਹੈ। ਨੇਚਰ ਕਲਾਕਾਰ ਹਰਪ੍ਰੀਤ ਸੰਧੂ ਨੇ ਪੰਜਾਬੀ ਭਾਸ਼ਾ ਨੂੰ ਦਰਸਾਊਂਦਾ ਦੋਸ਼ਾਲਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਭੇਂਟ ਕੀਤਾ। ਇਸ ਮੌਕੇ ‘ਤੇ ਪੰਜਾਬ ਗੁੱਡ ਗਵਰਨੈਂਸ ਫੈਲੋ ਸੰਜਨਾ ਸਕਸੈਨਾ ਵੀ ਮੌਜੂਦ ਸਨ।